
ਨਵੀਂ ਦਿਲੀ: ਸ਼੍ਰੀਨਗਰ ਦੇ ਨੌਗਾਮ ਇਲਾਕੇ ਵਿੱਚ ਸ਼ੁੱਕਰਵਾਰ ਰਾਤ ਨੂੰ ਹੋਏ ਇੱਕ ਭਿਆਨਕ ਧਮਾਕੇ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਹੋਰ ਲੋਕ ਗੰਭੀਰ ਤੌਰ ਤੇ ਜ਼ਖਮੀ ਹੋਏ ਹਨ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਖਮੀਆਂ ਵਿੱਚੋਂ ਪੰਜ ਦੀ ਹਾਲਤ ਨਾਜੁਕ ਹੈ ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਹ ਧਮਾਕਾ ਨੌਗਾਮ ਪੁਲਿਸ ਥਾਣੇ ਦੇ ਅੰਦਰ ਹੋਇਆ ਜਿੱਥੇ ਫੋਰੈਂਸਿਕ ਟੀਮ ਅਤੇ ਪੁਲਿਸ ਕਰਮਚਾਰੀ ਇੱਕ ਵੱਡੇ ਧਮਾਕੇਦਾਰ ਜਖੀਰੇ ਦੀ ਜਾਂਚ ਕਰ ਰਹੇ ਸਨ ਜਾਂਚ ਦੌਰਾਨ ਅਚਾਨਕ ਇੱਕ ਭਾਰੀ ਧਮਾਕਾ ਹੋ ਗਿਆ ਜਿਸ ਨਾਲ ਥਾਣੇ ਦੀ ਇਮਾਰਤ ਦਾ ਵੱਡਾ ਹਿੱਸਾ ਨੁਕਸਾਨੀ ਦਾ ਸ਼ਿਕਾਰ ਹੋ ਗਿਆ ਧਮਾਕੇ ਦੀ ਤਾਕਤ ਇਨੀ ਜ਼ਿਆਦਾ ਸੀ ਕਿ ਥਾਣੇ ਦੇ ਅੰਦਰ ਅੱਗ ਲੱਗ ਗਈ ਅਤੇ ਧੂੰਆਂ ਦੂਰ ਤੱਕ ਫੈਲ ਗਿਆ।
ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਵਿੱਚ 92 ਬੇਸ ਹਸਪਤਾਲ ਅਤੇ SKIMS ਹਸਪਤਾਲ ਸ਼ਾਮਲ ਹਨ ਮਾਰੇ ਗਏ ਲੋਕਾਂ ਵਿੱਚ ਇੱਕ ਨਾਇਬ ਤਹਿਸੀਲਦਾਰ ਅਤੇ ਇੱਕ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਹਨ।
ਅੱਜ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ (15-11-2025) ਅੰਮ੍ਰਿਤਸਰ
Huge blast at Nowgam Police Station, Srinagar.
— Incognito (@Incognito_qfs) November 14, 2025
Reports claim that the blast occurred when the officials were inspecting the Ammonium Nitrate explosive which was confiscated earlier.
But Ammonium nitrate does not explode on its own. Was it not stored properly?? Or there is… pic.twitter.com/E1p2asaXEZ
ਇਹ ਨੌਗਾਮ ਥਾਣਾ ਉਹੀ ਥਾਂ ਹੈ ਜਿੱਥੇ ਹਾਲ ਹੀ ਵਿੱਚ ਜੈਸ਼ ਏ ਮੁਹੰਮਦ ਦੇ ਪੋਸਟਰ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ ਇਨ੍ਹਾਂ ਪੋਸਟਰਾਂ ਰਾਹੀਂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਅਤੇ ਬਾਹਰੀ ਲੋਕਾਂ ਉੱਤੇ ਹਮਲਿਆਂ ਦੀ ਧਮਕੀ ਦਿੱਤੀ ਗਈ ਸੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮਾਡਿਊਲ ਉੱਚ ਤਾਲੀਮ ਯਾਫਤਾ ਵਿਅਕਤੀਆਂ ਵੱਲੋਂ ਚਲਾਇਆ ਜਾ ਰਿਹਾ ਸੀ ਜਿਸਨੂੰ ਪੁਲਿਸ ਨੇ ਵਾਈਟ ਕਾਲਰ ਟੇਰਰ ਮਾਡਿਊਲ ਦਾ ਨਾਮ ਦਿੱਤਾ ਹੈ। ਹੁਣ ਤੱਕ ਪੁਲਿਸ ਵੱਲੋਂ ਤਿੰਨ ਮੁੱਖ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਡਾ ਅਦਿਲ ਅਹਿਮਦ ਰਾਠਰ ਜੋ ਅਨੰਤਨਾਗ ਮੈਡੀਕਲ ਕਾਲਜ ਵਿੱਚ ਕੰਮ ਕਰਦਾ ਸੀ ਡਾ ਮੁਜ਼ਮਿਲ ਸ਼ਕੀਲ ਜੋ ਹਰਿਆਣਾ ਦੇ ਫਰੀਦਾਬਾਦ ਸਥਿਤ ਅਲ ਫਲਾਹ ਮੈਡੀਕਲ ਕਾਲਜ ਵਿੱਚ ਨੌਕਰੀ ਕਰਦਾ ਸੀ ਅਤੇ ਡਾ ਸ਼ਾਹੀਨ ਸਈਦ ਜੋ ਉਸੇ ਕਾਲਜ ਨਾਲ ਸੰਬੰਧਤ ਸੀ ਸ਼ਾਮਲ ਹਨ।
ਇਨ੍ਹਾਂ ਗ੍ਰਿਫਤਾਰ ਵਿਅਕਤੀਆਂ ਦੇ ਘਰਾਂ ਤੋਂ ਪੁਲਿਸ ਨੇ ਲਗਭਗ ਤਿੰਨ ਹਜ਼ਾਰ ਕਿਲੋ ਅਮੋਨਿਯਮ ਨਾਇਟ੍ਰੇਟ ਹਥਿਆਰ ਅਤੇ ਕਈ ਡਿਜੀਟਲ ਉਪਕਰਨ ਬਰਾਮਦ ਕੀਤੇ ਹਨ ਜੋ ਕਿ ਵੱਡੀ ਅੰਤਕੀ ਸਾਜਿਸ਼ ਵੱਲ ਇਸ਼ਾਰਾ ਕਰਦੇ ਹਨ।
ਬਾਲ ਦਿਵਸ ‘ਤੇ ਸਲੇਬ੍ਰਿਟੀਆਂ ਨੇ ਪਿਆਰ ਭਰੇ ਅੰਦਾਜ਼ ‘ਚ ਦਿੱਤੇ ਸੰਦੇਸ਼
ਇਸ ਮਾਮਲੇ ਦਾ ਦਿੱਲੀ ਵਿੱਚ ਹੋਏ ਹਾਲੀਆ ਕਾਰ ਧਮਾਕੇ ਨਾਲ ਵੀ ਸੰਬੰਧ ਜੋੜਿਆ ਜਾ ਰਿਹਾ ਹੈ ਜਿਸ ਵਿੱਚ ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋਈ ਸੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਧਮਾਕੇ ਵਾਲੀ ਕਾਰ ਇੱਕ ਡਾਕਟਰ ਉਮਰ ਨਬੀ ਵੱਲੋਂ ਚਲਾਈ ਜਾ ਰਹੀ ਸੀ ਜਿਸ ਨੇ ਸੰਭਵ ਤੌਰ ਤੇ ਆਈਈਡੀ ਨੂੰ ਗਲਤ ਤਰੀਕੇ ਨਾਲ ਐਕਟੀਵੇਟ ਕਰ ਦਿੱਤਾ ਸੀ ਜਿਸ ਕਾਰਨ ਧਮਾਕਾ ਹੋਇਆ ਪਰ ਇਹ ਧਮਾਕਾ ਹੋਰ ਵੱਡੀ ਤਬਾਹੀ ਪੈਦਾ ਕਰਨ ਵਾਲਾ ਸੀ। ਧਮਾਕੇ ਵਿੱਚ ਵਰਤੇ ਗਏ ਧਮਾਕੇਦਾਰਾਂ ਬਾਰੇ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਫਰੀਦਾਬਾਦ ਦੇ ਇੱਕ ਘਰ ਤੋਂ ਲਿਆਂਦੇ ਗਏ ਸਨ ਜਿੱਥੋਂ 300 ਕਿਲੋ ਅਮੋਨਿਯਮ ਨਾਇਟ੍ਰੇਟ ਬਰਾਮਦ ਹੋਇਆ ਸੀ ਇਹ ਸਮੱਗਰੀ ਜਾਂਚ ਲਈ ਨੌਗਾਮ ਪੁਲਿਸ ਥਾਣੇ ਲਿਆਂਦੀ ਗਈ ਸੀ ਜਿੱਥੇ ਜਾਂਚ ਦੌਰਾਨ ਹੀ ਧਮਾਕਾ ਹੋ ਗਿਆ।
ਇਸ ਘਟਨਾ ਨੇ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਅਤੇ ਸਰਕਾਰ ਵੱਲੋਂ ਜਾਂਚ ਦੀ ਨਿਗਰਾਨੀ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਜੋ ਕਿ ਪੂਰੇ ਮਾਮਲੇ ਦੀ ਜਾਂਚ ਕਰੇਗੀ ਅਤੇ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਨੇ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ ਅਤੇ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਨਾ ਹੋਵੇ।
मेष: दिन शुभ रहेगा...