Site icon Dainik Savera Punjab

ਗੁਰੂਗ੍ਰਾਮ ਦੀ ਭੌਂਡਸੀ ਜੇਲ੍ਹ ਵਿੱਚ ਕੇਜਰੀਵਾਲ-ਭਗਵੰਤ ਮਾਨ ਦੀ ਅਚਾਨਕ ਐਂਟਰੀ, ਜੇਲ੍ਹ ਵਿੱਚ ਬੰਦ ਮੰਤਰੀ ਸੰਜੀਵ ਅਰੋੜਾ ਨਾਲ ਕੀਤੀ ਗੁਪਤ ਮੀਟਿੰਗ

BreakingNews: Kejriwal-Bhagwant Mann's surprise entry into Gurugram's Bhondsi jail, secret meeting with jailed minister Sanjeev Arora

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਅਚਾਨਕ ਗੁਰੂਗ੍ਰਾਮ ਪਹੁੰਚ ਕੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ।ਦੋਵੇਂ ਸੀਨੀਅਰ ਆਗੂ ਸਿੱਧੇ ਦਿੱਲੀ ਤੋਂ ਗੁਰੂਗ੍ਰਾਮ ਦੀ ਉੱਚ-ਸੁਰੱਖਿਆ ਵਾਲੀ ਭੌਂਡਸੀ ਜੇਲ੍ਹ ਪਹੁੰਚੇ, ਜਿੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ।

ਬੰਦ ਕਮਰੇ ਵਿੱਚ 20 ਮਿੰਟ ਚੱਲੀ ਗੁਪਤ ਗੱਲਬਾਤ

ਜੇਲ੍ਹ ਪ੍ਰਸ਼ਾਸਨ ਤੋਂ ਰਸਮੀ ਮਨਜ਼ੂਰੀ ਲੈਣ ਤੋਂ ਬਾਅਦ ਭਗਵੰਤ ਮਾਨ ,ਅਰਵਿੰਦ ਕੇਜਰੀਵਾਲ

ਨੇ ਜੇਲ੍ਹ ਦੇ ਇੱਕ ਵੱਖਰੇ ਕਮਰੇ ਵਿੱਚ ਸੰਜੀਵ ਅਰੋੜਾ ਨਾਲ ਕਰੀਬ 20 ਮਿੰਟ ਤੱਕ ਮੁਲਾਕਾਤ ਕੀਤੀ।

ਇਸ ਬੰਦ ਦਰਵਾਜ਼ੇ ਵਾਲੀ ਮੀਟਿੰਗ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਲੱਗਣ ਲੱਗੀਆਂ ਹਨ।

100 ਕਰੋੜ ਦੇ GST ਘੁਟਾਲੇ ਵਿੱਚ ਗ੍ਰਿਫ਼ਤਾਰ ਹਨ ਸੰਜੀਵ ਅਰੋੜਾ

ਜ਼ਿਕਰਯੋਗ ਹੈ ਕਿ 9 ਮਈ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਉਨ੍ਹਾਂ ‘ਤੇ ਮਨੀ ਲਾਂਡਰਿੰਗ 100 ਕਰੋੜ ਰੁਪਏ ਤੋਂ ਵੱਧ ਦੇ ਫਰਜ਼ੀ GST ਘੁਟਾਲੇ ਦੇ ਗੰਭੀਰ ਦੋਸ਼ ਲੱਗੇ ਹਨ।

ਪਹਿਲਾਂ ਰਿਮਾਂਡ, ਹੁਣ ਨਿਆਂਇਕ ਹਿਰਾਸਤ

ਗ੍ਰਿਫ਼ਤਾਰੀ ਤੋਂ ਬਾਅਦ ਪਹਿਲਾਂ ED ਨੇ 7 ਦਿਨਾਂ ਦਾ ਰਿਮਾਂਡ ਲਿਆ ਫਿਰ ਅਦਾਲਤ ਵੱਲੋਂ 2 ਦਿਨਾਂ ਦਾ ਵਾਧੂ ਰਿਮਾਂਡ ਦਿੱਤਾ ਗਿਆ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਸੰਜੀਵ ਅਰੋੜਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੌਂਡਸੀ ਜੇਲ੍ਹ ਭੇਜ ਦਿੱਤਾ।

ਮੁਲਾਕਾਤ ਦੇ ਰਾਜਨੀਤਿਕ ਮਾਇਨੇ ਕੀ?

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਇਹ ਮੁਲਾਕਾਤ ਹੁਣ ਕਈ ਸਵਾਲ ਖੜੇ ਕਰ ਰਹੀ ਹੈ

ਕੀ ਪਾਰਟੀ ਅੰਦਰ ਕੋਈ ਵੱਡੀ ਰਣਨੀਤੀ ਬਣ ਰਹੀ ਹੈ?
ਕੀ AAP ਆਉਣ ਵਾਲੀਆਂ ਜਾਂਚਾਂ ਅਤੇ ਰਾਜਨੀਤਿਕ ਦਬਾਅ ਲਈ ਤਿਆਰੀ ਕਰ ਰਹੀ ਹੈ?
ਜਾਂ ਇਹ ਸਿਰਫ਼ ਸਹਿਯੋਗ ਅਤੇ ਮਨੋਬਲ ਵਧਾਉਣ ਲਈ ਕੀਤੀ ਗਈ ਮੁਲਾਕਾਤ ਸੀ?

ਫਿਲਹਾਲ ਇਸ ਗੱਲਬਾਤ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।

ਸਿਆਸੀ ਮਾਹੌਲ ਹੋਇਆ ਗਰਮ

ਇਸ ਅਚਾਨਕ ਦੌਰੇ ਨੇ ਪੰਜਾਬ ਅਤੇ ਦਿੱਲੀ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਵਿਰੋਧੀ ਪਾਰਟੀਆਂ ਵੀ ਹੁਣ ਇਸ ਮੀਟਿੰਗ ਨੂੰ ਲੈ ਕੇ ਸਵਾਲ ਉਠਾ ਰਹੀਆਂ ਹਨ।

Exit mobile version