skip to content

Last Updated: November 23, 2026

Dainik Savera Times Logo

ਸਲਮਾਨ ਖਾਨ ਦਾ 60ਵਾਂ ਜਨਮਦਿਨ: ਧੋਨੀ ਤੋਂ ਤਬੂ ਤੱਕ ਕਈ ਦਿਗਜ਼ ਸਿਤਾਰਿਆਂ ਦੀ ਭਰਪੂਰ ਹਾਜ਼ਰੀ

27 December 2025 ਅੱਪਡੇਟ ਕੀਤਾ ਗਿਆ

ਸਲਮਾਨ ਖਾਨ ਦਾ 60ਵਾਂ ਜਨਮਦਿਨ: ਧੋਨੀ ਤੋਂ ਤਬੂ ਤੱਕ ਕਈ ਦਿਗਜ਼ ਸਿਤਾਰਿਆਂ ਦੀ ਭਰਪੂਰ ਹਾਜ਼ਰੀ

ਨਵੀਂ ਦਿਲੀ: ਸਲਮਾਨ ਖਾਨ ਨੇ ਆਪਣਾ 60ਵਾਂ ਜਨਮਦਿਨ 27 ਦਸੰਬਰ ਨੂੰ ਮਨਾਇਆ ਜਿਸ ਦੀ ਸ਼ੁਰੂਆਤ 26 ਦਸੰਬਰ ਦੀ ਰਾਤ ਤੋਂ ਹੀ ਹੋ ਗਈ ਸੀ। ਹਰ ਸਾਲ ਸਲਮਾਨ ਆਪਣਾ ਜਨਮਦਿਨ ਜਾਂ ਤਾਂ ਮੁੰਬਈ ਦੇ ਅਪਾਰਟਮੈਂਟ ਵਿੱਚ ਜਾਂ ਫਿਰ ਪਨਵੈਲ ਦੇ ਫਾਰਮਹਾਊਸ ਵਿੱਚ ਮਨਾਉਂਦੇ ਹਨ। ਇਸ ਵਾਰ ਉਨ੍ਹਾਂ ਨੇ ਪਨਵੈਲ ਫਾਰਮਹਾਊਸ ਵਿੱਚ ਸ਼ਾਨਦਾਰ ਸਮਾਰੋਹ ਦਾ ਪ੍ਰਬੰਧ ਕੀਤਾ ਜਿਸ ਵਿੱਚ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ।

ਸਰਹੱਦ ਖੋਲ੍ਹੋ ਸਾਨੂੰ ਭਾਰਤ ਆਉਣ ਦਿਓ: ਕਟਰਪੰਥੀ ਭੀੜ ਦਾ ਖ਼ਤਰਾ, 2.5 ਕਰੋੜ ਹਿੰਦੂਆਂ ਨੇ ਭਾਰਤ ਨੂੰ SOS ਭੇਜਿਆ

ਪਾਰਟੀ ਵਿੱਚ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਸਾਖ਼ੀ ਦੇ ਨਾਲ ਪਹੁੰਚੇ। ਰਕੁਲ ਪ੍ਰੀਤ ਸਿੰਘ ਅਤੇ ਪ੍ਰਗਿਆ ਜੈਸਵਾਲ ਵੀ ਇਕੱਠੇ ਆਏ ਅਤੇ ਦੋਵੇਂ ਖੂਬਸੂਰਤ ਲੱਗ ਰਹੇ ਸਨ। ਜੇਨੇਲੀਆ ਦੇਸ਼ਮੁਖ ਆਪਣੇ ਬੱਚਿਆਂ ਦੇ ਨਾਲ ਪਹੁੰਚੀ ਜਦਕਿ ਹੁਮਾ ਕੁਰੈਸ਼ੀ ਗਲੈਮਰਸ ਅੰਦਾਜ਼ ਵਿੱਚ ਨਜ਼ਰ ਆਈ। ਗਾਇਕ ਮੀਕਾ ਸਿੰਘ ਨੇ ਸਕੂਟੀ ‘ਤੇ ਆ ਕੇ ਵੱਖਰੀ ਐਂਟਰੀ ਮਾਰੀ।

ਮਨੀਸ਼ ਪੌਲ ਵੀ ਪਾਰਟੀ ਵਿੱਚ ਸ਼ਾਮਲ ਹੋਏ ਜੋ ਸਲਮਾਨ ਦੇ ਕਾਫੀ ਨੇੜਲੇ ਮਿੱਤਰ ਹਨ। ਸੰਗੀਤਾ ਬਿਜਲਾਨੀ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਦੇ ਜਨਮਦਿਨ ‘ਤੇ ਪਹੁੰਚੀ। ਰੰਦੀਪ ਹੁੱਡਾ ਆਪਣੀ ਗਰਭਵਤੀ ਪਤਨੀ ਲਿਨ ਦੇ ਨਾਲ ਆਏ। ਇਸ ਤੋਂ ਇਲਾਵਾ ਤਬੂ ਪ੍ਰੋਡਿਊਸਰ ਰਮੇਸ਼ ਤੌਰਾਨੀ ਨਿਖਿਲ ਦਿਵੇਦੀ ਅਤੇ ਮਹੇਸ਼ ਮਾਂਜਰੇਕਰ ਵੀ ਸਮਾਰੋਹ ਵਿੱਚ ਸ਼ਾਮਲ ਹੋਏ।

WATCH VIDEO: ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ

ਸਲਮਾਨ ਦੇ ਪਰਿਵਾਰ ਨੇ ਵੀ ਇਸ ਖਾਸ ਮੌਕੇ ‘ਤੇ ਹਾਜ਼ਰੀ ਭਰੀ। ਅਰਬਾਜ ਖਾਨ ਆਪਣੀ ਪਤਨੀ ਸ਼ੂਰਾ ਅਤੇ ਧੀ ਦੇ ਨਾਲ ਆਏ। ਸੋਹੇਲ ਖਾਨ ਵੀ ਪਾਰਟੀ ਵਿੱਚ ਪਹੁੰਚੇ। ਸਲਮਾਨ ਦੇ ਭਤੀਜੇ ਅਹਾਨ ਅਤੇ ਨਿਰਵਾਣ ਨੇ ਵੀ ਖਾਸ ਅੰਦਾਜ਼ ਵਿੱਚ ਐਂਟਰੀ ਮਾਰੀ। ਉਨ੍ਹਾਂ ਦੀਆਂ ਭੈਣਾਂ ਵੀ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਈਆਂ।

ਖ਼ਬਰ ਹੈ ਕਿ ਪਾਰਟੀ ਵਿੱਚ ਸਲਮਾਨ ਖਾਨ ਲਈ ਇੱਕ ਵਿਸ਼ੇਸ਼ ਵੀਡੀਓ ਦਿਖਾਇਆ ਗਿਆ ਜਿਸ ਵਿੱਚ ਉਹਨਾਂ ਸਾਰੇ ਡਾਇਰੈਕਟਰਾਂ ਦੇ ਸੁਨੇਹੇ ਸ਼ਾਮਲ ਸਨ ਜਿਨ੍ਹਾਂ ਨਾਲ ਸਲਮਾਨ ਨੇ ਕੰਮ ਕੀਤਾ ਹੈ।

ਫੈਨਜ਼ ਲਈ ਵੀ ਤੋਹਫ਼ੇ ਦੀ ਖ਼ਬਰ ਹੈ। ਸਲਮਾਨ ਦੇ ਜਨਮਦਿਨ ‘ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਬੈਟਲ ਆਫ਼ ਗਲਵਾਨ ਬਾਰੇ ਵੱਡਾ ਐਲਾਨ ਕੀਤਾ ਜਾਣ ਦੀ ਸੰਭਾਵਨਾ ਹੈ।

salman-khan-60th-birthday-star-studded-celebration

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.