ਨੈਸ਼ਨਲ ਡੈਸਕ: ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਪਰਿਵਾਰਕ ਝਗੜਾ ਹਿੰਸਕ ਰੂਪ ਧਾਰ ਗਿਆ। 27 ਸਾਲ ਦੀ ਇੱਕ ਫਿਜ਼ਿਓਥੈਰਾਪਿਸਟ ‘ਤੇ ਉਸਦੇ ਜੀਜਾ ਨੇ ਜਾਨਲੇਵਾ ਹਮਲਾ ਕਰ ਦਿੱਤਾ। ਦੋਸ਼ੀ ਔਰਤ ਦੇ ਭੇਸ ਵਿੱਚ ਥੈਰਪੀ ਸੈਂਟਰ ਪਹੁੰਚਿਆ ਅਤੇ ਅੰਦਰ ਜਾ ਕੇ ਕਟਰ ਬਲੇਡ ਨਾਲ ਸਾਲੀ ਦਾ ਗਲਾ ਕੱਟਣ ਦੀ ਕੋਸ਼ਿਸ਼ ਕੀਤੀ।
ਫਗਵਾੜਾ: ਪੰਜਾਬ ਦੀ ਯੂਨੀਵਰਸਿਟੀ ‘ਚ ਨੌਜਵਾਨ ਦੀ ਮੌਤ: ਛੱਤ ਤੋਂ ਛਾਲ ਮਾਰਣ ਤੋਂ ਪਹਿਲਾਂ ਪੋਸਟ ਕੀਤਾ ਸੀ ਸਟੇਟਸ
ਜਖ਼ਮੀ ਕੁੜੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦੇ ਮੁਤਾਬਕ ਉਹ ਇਸ ਵੇਲੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਜੈ ਪ੍ਰਕਾਸ਼ ਯਾਦਵ ਵਜੋਂ ਹੋਈ ਹੈ ਇੱਕ ਕੋਚਿੰਗ ਸੈਂਟਰ ਵਿੱਚ ਅਧਿਆਪਕ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 2025 ਤੋਂ ਉਸਦਾ ਆਪਣੀ ਪਤਨੀ ਅਤੇ ਸਸੁਰਾਲ ਨਾਲ ਲੰਮਾ ਝਗੜਾ ਚੱਲ ਰਿਹਾ ਸੀ। ਪੁੱਛਗਿੱਛ ਦੌਰਾਨ ਉਸਨੇ ਕਿਹਾ ਕਿ ਉਹ ਸਸੁਰਾਲ ਤੋਂ ਬਦਲਾ ਲੈਣਾ ਚਾਹੁੰਦਾ ਸੀ ਅਤੇ ਦਾਅਵਾ ਕੀਤਾ ਕਿ ਸਸੁਰਾਲ ਵਾਲਿਆਂ ਨੇ ਉਸਦੀ ਮਾਂ ‘ਤੇ ਹਮਲਾ ਕੀਤਾ ਸੀ।
ਵਿਦੇਸ਼ ਯਾਤਰਾ ਦੌਰਾਨ ਸ਼ਨਾਇਆ ਕਪੂਰ ਨੂੰ ਲੱਗਾ ਝਟਕਾ, ਬੁਆਏਫ਼ਰੈਂਡ ਪੰਜ ਲੜਕੀਆਂ ਨਾਲ ਫ਼ਲਰਟ ਕਰਦਾ ਪਾਇਆ
ਹਮਲੇ ਤੋਂ ਬਾਅਦ ਦੋਸ਼ੀ ਨੇ ਨੇੜਲੀ ਇਮਾਰਤ ਦੀ ਛੱਤ ‘ਤੇ ਲੁਕਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸਨੂੰ ਉੱਥੇ ਤੋਂ ਗ੍ਰਿਫ਼ਤਾਰ ਕਰ ਲਿਆ। ਉਸਦੇ ਕੋਲੋਂ ਕਟਰ ਬਲੇਡ ਵੀ ਬਰਾਮਦ ਕੀਤਾ ਗਿਆ ਹੈ। ਫੋਰੈਂਸਿਕ ਟੀਮ ਨੇ ਥਾਂ ਦੀ ਜਾਂਚ ਕੀਤੀ ਹੈ।
ਬੁੱਧ ਵਿਹਾਰ ਥਾਣੇ ਵਿੱਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਜਾਰੀ ਹੈ।
मेष: दिन शुभ रहेगा...