skip to content

Last Updated: August 16, 2026

Dainik Savera Times Logo

ਅਸਥੀਆਂ ਜਲ-ਪ੍ਰਵਾਹ ਕਰਨ ਜਾ ਰਹੇ ਪਰਿਵਾਰ ਨਾਲ ਵਰਤਿਆ ਭਾਣਾ ; ਖੜ੍ਹੇ ਟਰੱਕ ‘ਚ ਵੱਜੀ ਗੱਡੀ, 4 ਦੀ ਮੌਕੇ ‘ਤੇ ਮੌਤ, 4 ਜ਼ਖ਼ਮੀ

1 month ਪਹਿਲਾ

ਅਸਥੀਆਂ ਜਲ-ਪ੍ਰਵਾਹ ਕਰਨ ਜਾ ਰਹੇ ਪਰਿਵਾਰ ਨਾਲ ਵਰਤਿਆ ਭਾਣਾ ; ਖੜ੍ਹੇ ਟਰੱਕ ‘ਚ ਵੱਜੀ ਗੱਡੀ, 4 ਦੀ ਮੌਕੇ ‘ਤੇ ਮੌਤ, 4 ਜ਼ਖ਼ਮੀ

Road Accident : ਗੁਜਰਾਤ ਦੇ ਜੂਨਾਗੜ੍ਹ ਵਿੱਚ ਮਾਜੇਵੜੀ ਪਿੰਡ ਨੇੜੇ ਚਾਰ-ਮਾਰਗੀ ਹਾਈਵੇਅ ‘ਤੇ ਖੜ੍ਹੇ ਟਰੱਕ ‘ਚ ਤੇਜ਼ ਰਫ਼ਤਾਰ ਅਰਟਿਗਾ ਕਾਰ ਵੱਜਣ ਕਾਰਨ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ, ਜਦੋਂ ਕਿ ਇੱਕ ਬੱਚਾ ਚਮਤਕਾਰੀ ਢੰਗ ਨਾਲ ਬਚ ਗਿਆ। ਰਿਪੋਰਟਾਂ ਅਨੁਸਾਰ, ਬਨਾਸਕਾਂਠਾ ਜ਼ਿਲ੍ਹੇ ਦਾ ਇੱਕ ਪਰਿਵਾਰ ਅਸਥੀਆਂ ਵਿਸਰਜਨ ਕਰਨ ਆਪਣੀ ਅਰਟਿਗਾ ਕਾਰ ਵਿੱਚ ਸੋਮਨਾਥ ਜਾ ਰਿਹਾ ਸੀ ਤਾਂ ਜਿਵੇਂ ਹੀ ਉਨ੍ਹਾਂ ਦੀ ਕਾਰ ਮਾਜੇਵੜੀ ਪਿੰਡ ਦੇ ਨੇੜੇ ਪਹੁੰਚੀ, ਤਾਂ ਹਾਈਵੇਅ ‘ਤੇ ਇਕ ਖੜ੍ਹੇ ਟਰੱਕ ਵਿਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਭਿਆਨਕ ਹਾਦਸੇ ‘ਚ ਬੱਚੇ ਨੂੰ ਨਹੀਂ ਆਈ ਝਰੀਟ

ਇਸ ਘਟਨਾ ਵਿੱਚ ਕਾਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੱਡੀ ਵਿੱਚ ਸਵਾਰ ਚਾਰ ਹੋਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ; ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਤੁਰੰਤ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ ਹੈ। ਖੁਸ਼ਕਿਸਮਤੀ ਨਾਲ, ਇਸ ਭਿਆਨਕ ਹਾਦਸੇ ਵਿੱਚ ਸ਼ਾਮਲ ਇੱਕ ਬੱਚਾ ਬਿਨਾਂ ਝਰੀਟ ਦੇ ਸੁਰੱਖਿਅਤ ਬਚ ਗਿਆ।

ਬਚਾਅ ਕਾਰਜ ਅਤੇ ਪੁਲਿਸ ਜਾਂਚ
ਹਾਦਸੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਮਦਦ ਲਈ ਮੌਕੇ ‘ਤੇ ਪਹੁੰਚ ਗਏ। ਸੂਚਨਾ ਮਿਲਣ ‘ਤੇ, ਸਥਾਨਕ ਪੁਲਿਸ ਅਤੇ ‘108’ ਐਮਰਜੈਂਸੀ ਐਂਬੂਲੈਂਸ ਟੀਮ ਮਿੰਟਾਂ ਵਿੱਚ ਹੀ ਪਹੁੰਚ ਗਈ। ਸਖ਼ਤ ਮਿਹਨਤ ਤੋਂ ਬਾਅਦ, ਬਚਾਅ ਟੀਮ ਨੇ ਕਾਰ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਹਾਦਸੇ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.