Site icon Dainik Savera Punjab

ਬੰਗਲਾਦੇਸ਼ ਹਮਲਾ: ਕਈ ਸ਼ਹਿਰਾਂ ਵਿੱਚ ਭੰਨਤੋੜ ਵਿਦਿਆਰਥੀ ਸੜਕਾਂ ’ਤੇ ਤਾਜ਼ਾ ਅਪਡੇਟ ਇੱਥੇ ਪੜ੍ਹੋ

-reported-in-several-cities-latest-updates

-reported-in-several-cities-latest-updates

ਨਵੀਂ ਦਿਲੀ: ਬੰਗਲਾਦੇਸ਼ ਵਿੱਚ ਪਿਛਲੇ ਸਾਲ ਜੁਲਾਈ ਵਿੱਚ ਹੋਏ ਵਿਦਰੋਹ ਦੇ ਮੁੱਖ ਆਗੂ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਪ੍ਰਦਰਸ਼ਨ ਅਤੇ ਹਿੰਸਕ ਘਟਨਾਵਾਂ ਵਾਪਰੀਆਂ ਜਿਸ ਨਾਲ ਤਣਾਅ ਦਾ ਮਾਹੌਲ ਹੋਰ ਗੰਭੀਰ ਹੋ ਗਿਆ। ਹਾਦੀ ਦੀ ਮ੍ਰਿਤਕ ਦੇਹ ਸ਼ਾਮ ਕਰੀਬ ਛੇ ਵਜੇ ਹਜ਼ਰਤ ਸ਼ਾਹ ਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ। ਇਸ ਮੌਕੇ ’ਤੇ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਫੈਲਾਉਣ ਵਾਲੇ ਗੈਰ ਸਮਾਜਿਕ ਤੱਤਾਂ ਤੋਂ ਦੂਰ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ।

ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੀ ਰਿਹਾਇਸ਼ 32 ਧਾਨਮੰਡੀ ਵਿਖੇ ਭੰਨਤੋੜ ਕੀਤੀ। ਰਾਜਸ਼ਾਹੀ ਸ਼ਹਿਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਦਫ਼ਤਰ ’ਤੇ ਵੀ ਹਮਲਾ ਕੀਤਾ ਗਿਆ। ਚਟਗਾਓਂ ਵਿੱਚ ਭਾਰਤੀ ਸਹਾਇਕ ਹਾਈ ਕਮਿਸ਼ਨਰ ਦੀ ਰਿਹਾਇਸ਼ ’ਤੇ ਪਥਰਾਅ ਹੋਇਆ। ਇਹ ਸਭ ਘਟਨਾਵਾਂ ਉਸ ਵੇਲੇ ਵਾਪਰੀਆਂ ਜਦੋਂ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਟੈਲੀਵਿਜ਼ਨ ’ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਹਾਦੀ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ।

ਪੱਛਮੀ ਬੰਗਾਲ ਨੂੰ 3,200 ਕਰੋੜ ਦੇ ਰਾਜਮਾਰਗ ਪ੍ਰੋਜੈਕਟਾਂ ਦੀ ਸੌਗਾਤ ਯਾਤਰਾ ਹੋਵੇਗੀ ਤੇਜ਼: PM ਮੋਦੀ ਰੈਲੀ!

ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਅਤੇ ਲਾਠੀਚਾਰਜ ਕਰਕੇ ਭੀੜ ਨੂੰ ਖਿੰਡਾ ਦਿੱਤਾ ਅਤੇ ਬਾਰਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ। ਢਾਕਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਇਕ ਸਭਿਆਚਾਰਕ ਸਮੂਹ ਦੇ ਦਫ਼ਤਰ ’ਤੇ ਹਮਲਾ ਕਰਕੇ ਸਾਮਾਨ ਨੂੰ ਅੱਗ ਲਗਾ ਦਿੱਤੀ। ਵੀਰਵਾਰ ਰਾਤ ਨੂੰ ਬੰਗਲਾ ਅਖ਼ਬਾਰ ਪ੍ਰਥਮ ਆਲੋ ਦੇ ਦਫ਼ਤਰ ’ਤੇ ਵੀ ਹਮਲਾ ਕੀਤਾ ਗਿਆ ਜਿਸ ਦੌਰਾਨ ਪੱਤਰਕਾਰ ਅਤੇ ਹੋਰ ਸਟਾਫ ਅੰਦਰ ਮੌਜੂਦ ਸਨ। ਹਮਲਾਵਰਾਂ ਨੇ ਕਈ ਮੰਜ਼ਿਲਾਂ ’ਤੇ ਭੰਨਤੋੜ ਕੀਤੀ।

ਇਸ ਸਾਰੀ ਸਥਿਤੀ ਨੂੰ ਵੇਖਦੇ ਹੋਏ ਵਿਦਿਆਰਥੀ ਵੀ ਸੜਕਾਂ ’ਤੇ ਉਤਰ ਆਏ ਹਨ ਅਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਹੁਣ ਇਹ ਚਰਚਾ ਚੱਲ ਰਹੀ ਹੈ ਕਿ ਇਸ ਵਧ ਰਹੀ ਹਿੰਸਾ ਅਤੇ ਵਿਦਿਆਰਥੀ ਅੰਦੋਲਨ ਨੂੰ ਕਾਬੂ ਕਰਨ ਲਈ ਅਗਲੇ ਕਦਮ ਕੀ ਹੋਣਗੇ ਅਤੇ ਸਰਕਾਰ ਇਸ ਬਾਰੇ ਕੀ ਕਾਰਵਾਈ ਕਰੇਗੀ। ਢਾਕਾ ਅਤੇ ਨਵੀਂ ਦਿੱਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਹਿੰਸਾ ਦੀ ਇਕ ਹੋਰ ਘਟਨਾ ਵਾਪਰੀ। ਮੈਮਨਸਿੰਘ ਸ਼ਹਿਰ ਵਿੱਚ ਹਿੰਦੂ ਭਾਈਚਾਰੇ ਦੇ ਇਕ ਨੌਜਵਾਨ ਦੀਪੂ ਚੰਦਰ ਦਾਸ ਨੂੰ ਕੁਫਰ ਤੋਲਣ ਦੇ ਦੋਸ਼ ਹੇਠ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ ਗਈ। ਅੰਤ੍ਰਿਮ ਸਰਕਾਰ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਗੰਭੀਰ ਅਪਰਾਧ ਦੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।

IAS ਅਹੁਦਿਆਂ ਦੀ ਚੋਣ ’ਤੇ ਹਾਈ ਕੋਰਟ ਦਾ ਨਵਾਂ ਹੁਕਮ: ਪੰਜਾਬ ਸਰਕਾਰ ਦੀ ਸਿਫ਼ਾਰਸ਼ੀ ਨਾਂ ਬੰਦ!

ਇਨਕਲਾਬ ਮੰਚ ਨੇ ਪਹਿਲਾਂ ਹੀ ਹਾਦੀ ਦੀ ਮੌਤ ਦਾ ਐਲਾਨ ਕਰ ਦਿੱਤਾ ਸੀ। ਉਹ 12 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਉਮੀਦਵਾਰ ਸਨ। ਛੇ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦਰਮਿਆਨ ਜੰਗ ਲੜਨ ਤੋਂ ਬਾਅਦ ਸਿੰਗਾਪੁਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪਿਛਲੇ ਹਫ਼ਤੇ ਉਨ੍ਹਾਂ ਨੇ ਮੱਧ ਢਾਕਾ ਦੇ ਵਿਜੈਨਗਰ ਇਲਾਕੇ ਵਿੱਚ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਦੋਂ ਇਕ ਨਕਾਬਪੋਸ਼ ਬੰਦੂਕਧਾਰੀ ਨੇ ਉਨ੍ਹਾਂ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ।

ਅਗਰਤਲਾ ਵਿੱਚ ਟਿਪਰਾ ਮੋਥਾ ਪਾਰਟੀ ਦੀ ਯੂਥ ਇਕਾਈ ਨੇ ਬੰਗਲਾਦੇਸ਼ ਵਿੱਚ ਭਾਰਤ ਵਿਰੋਧੀ ਮੁਹਿੰਮ ਅਤੇ ਉੱਤਰ ਪੂਰਬ ਭਾਰਤ ਬਾਰੇ ਕੀਤੀਆਂ ਟਿੱਪਣੀਆਂ ਦੇ ਵਿਰੁੱਧ ਬੰਗਲਾਦੇਸ਼ ਸਹਾਇਕ ਹਾਈ ਕਮਿਸ਼ਨ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ। ਯੁਵਾ ਟਿਪਰਾ ਫੈਡਰੇਸ਼ਨ ਦੇ ਪ੍ਰਦਰਸ਼ਨ ਤੋਂ ਬਾਅਦ ਹਾਈ ਕਮਿਸ਼ਨ ਨੇੜੇ ਸੁਰੱਖਿਆ ਵਧਾ ਦਿੱਤੀ ਗਈ।

-reported-in-several-cities-latest-updates
Exit mobile version