Site icon Dainik Savera Punjab

IAS ਅਹੁਦਿਆਂ ਦੀ ਚੋਣ ’ਤੇ ਹਾਈ ਕੋਰਟ ਦਾ ਨਵਾਂ ਹੁਕਮ: ਪੰਜਾਬ ਸਰਕਾਰ ਦੀ ਸਿਫ਼ਾਰਸ਼ੀ ਨਾਂ ਬੰਦ!

high-court-stays-ias-appointments-punjab

high-court-stays-ias-appointments-punjab

ਨਵੀਂ ਦਿਲੀ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਨਾਨ ਸਟੇਟ ਸਿਵਲ ਸਰਵਿਸਿਜ਼ ਅਧਿਕਾਰੀਆਂ ਵਿੱਚੋਂ ਆਈ ਏ ਐੱਸ ਦੇ ਤਿੰਨ ਅਹੁਦਿਆਂ ਲਈ ਉਮੀਦਵਾਰਾਂ ਦੀ ਅੰਤਿਮ ਚੋਣ ’ਤੇ ਰੋਕ ਲਗਾ ਦਿੱਤੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਸਿਫ਼ਾਰਸ਼ੀ ਸੂਚੀ ਨੂੰ ਵੀ ਰੋਕ ਦਿੱਤਾ ਹੈ। ਪੰਜਾਬ ਸਿਵਲ ਸਰਵਿਸਿਜ਼ ਐਗਜ਼ੀਕਿਊਟਿਵ ਬਰਾਂਚ ਅਧਿਕਾਰੀ ਐਸੋਸੀਏਸ਼ਨ ਨੇ ਇਸ ਸੂਚੀ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੋਲ ਭੇਜੇ ਜਾਣ ’ਤੇ ਇਤਰਾਜ਼ ਕੀਤਾ ਸੀ।

ਉੱਤਰੀ ਭਾਰਤ ਘਨੇ ਕੋਹਰੇ ਅਤੇ ਸ਼ੀਤਲਹਰ ਦੀ ਚਪੇਟ ਵਿੱਚ; ਦਿੱਲੀ, ਯੂਪੀ ਤੇ ਹਰਿਆਣਾ ਵਿੱਚ ਰੈੱਡ ਅਲਰਟ ਜਾਰੀ!

ਪੰਜਾਬ ਸਰਕਾਰ ਨੇ ਆਈ ਏ ਐੱਸ ਅਧਿਕਾਰੀ ਬਣਾਉਣ ਲਈ ਸਕਰੀਨਿੰਗ ਕਮੇਟੀ ਬਣਾਈ ਸੀ ਜਿਸ ਨੇ ਵੱਖ ਵੱਖ ਵਿਭਾਗਾਂ ਤੋਂ ਦਰਖਾਸਤਾਂ ਮੰਗੀਆਂ ਸਨ। ਕੁੱਲ 32 ਉਮੀਦਵਾਰਾਂ ਦੀ ਸਿਫ਼ਾਰਸ਼ ਸਕਰੀਨਿੰਗ ਕਮੇਟੀ ਕੋਲ ਆਈ ਸੀ ਪਰ ਸਰਕਾਰ ਨੇ 14 ਉਮੀਦਵਾਰਾਂ ਦੀ ਸੂਚੀ ਯੂ ਪੀ ਐੱਸ ਸੀ ਨੂੰ ਭੇਜੀ। ਹਾਈ ਕੋਰਟ ਦੇ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਅਤੇ ਜਸਟਿਸ ਦੀਪਕ ਮਨਚੰਦਾ ਦੀ ਬੈਂਚ ਨੇ ਚੋਣ ਪ੍ਰਕਿਰਿਆ ’ਤੇ ਰੋਕ ਲਗਾਉਂਦਿਆਂ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ 2026 ਲਈ ਤੈਅ ਕੀਤੀ ਹੈ।

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (20-12-2025) ਅੰਮ੍ਰਿਤਸਰ ਤੋਂ।

ਐਸੋਸੀਏਸ਼ਨ ਨੇ ਪਟੀਸ਼ਨ ਵਿੱਚ ਦਲੀਲ ਦਿੱਤੀ ਹੈ ਕਿ ਗਰੁੱਪ ਏ ਗਜ਼ਟਿਡ ਅਧਿਕਾਰੀਆਂ ਲਈ ਅਰਜ਼ੀਆਂ ਵਾਸਤੇ ਅਖ਼ਬਾਰਾਂ ਵਿੱਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ ਸੀ। ਸਕਰੀਨਿੰਗ ਕਮੇਟੀ ਨੇ ਜ਼ਿਆਦਾਤਰ ਜਲ ਸਪਲਾਈ ਸੈਨੀਟੇਸ਼ਨ ਅਤੇ ਆਬਕਾਰੀ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਹੀ ਸਿਫ਼ਾਰਸ਼ ਕੀਤਾ ਹੈ ਅਤੇ ਯੂ ਪੀ ਐੱਸ ਸੀ ਨੂੰ ਸੂਚੀ ਭੇਜਣ ਤੋਂ ਪਹਿਲਾਂ ਉਮੀਦਵਾਰਾਂ ਦੀ ਮੈਰਿਟ ਅਤੇ ਯੋਗਤਾ ਦਾ ਕੋਈ ਮੁਲਾਂਕਣ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਰਮਨਦੀਪ ਸਿੰਘ ਪੰਧੇਰ ਹਾਜ਼ਰ ਰਹੇ।

high-court-stays-ias-appointments-punjab
Exit mobile version