skip to content

Last Updated: November 25, 2026

Dainik Savera Times Logo

Post Office ਸੇਵਾ ਹੋ ਰਹੀ ਖਤਮ ,ਆਮ ਲੋਕਾਂ ’ਤੇ ਪ੍ਰਭਾਵ

17 December 2025 ਅੱਪਡੇਟ ਕੀਤਾ ਗਿਆ

Post Office ਸੇਵਾ ਹੋ ਰਹੀ ਖਤਮ ,ਆਮ ਲੋਕਾਂ ’ਤੇ ਪ੍ਰਭਾਵ

ਨੈਸ਼ਨਲ ਡੈਸਕ : ਭਾਰਤੀ ਡਾਕ ਵਿਭਾਗ ਨੇ ਰਜਿਸਟਰਡ ਡਾਕ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਹੈ, ਜੋ ਇਹ ਸੇਵਾ 50 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਸੀ। ਡਾਕ ਵਿਭਾਗ ਇਸ ਫੈਸਲੇ ਨਾਲ ਆਪਣੀ ਸੇਵਾ ਨੂੰ ਤੇਜ਼, ਆਧੁਨਿਕ ਅਤੇ ਟਰੈਕ ਕਰਨ ਯੋਗ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਰਜਿਸਟਰਡ ਪੋਸਟ ਦੀ ਸੇਵਾ ਨੂੰ ਸਪੀਡ ਪੋਸਟ ਨਾਲ ਮਿਲਾ ਦਿੱਤਾ ਜਾਵੇਗਾ।

ਡਾਕ ਵਿਭਾਗ ਨੇ ਸਾਰੇ ਸਰਕਾਰੀ ਵਿਭਾਗਾਂ, ਅਦਾਲਤਾਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਨੂੰ ਆਪਣੀਆਂ ਸੇਵਾਵਾਂ ਸਪੀਡ ਪੋਸਟ ’ਤੇ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਆਮ ਜਨਤਾ ’ਤੇ ਪ੍ਰਭਾਵ
ਰਜਿਸਟਰਡ ਡਾਕ ਬੰਦ ਹੋਣ ਨਾਲ ਆਮ ਲੋਕਾਂ ਲਈ ਡਾਕ ਸੇਵਾ ਮਹਿੰਗੀ ਹੋ ਜਾਵੇਗੀ। ਖਾਸ ਕਰਕੇ ਕਿਸਾਨ, ਛੋਟੇ ਵਪਾਰੀ ਅਤੇ ਪੇਂਡੂ ਖੇਤਰਾਂ ਦੇ ਲੋਕ ਜਿਨ੍ਹਾਂ ਨੂੰ ਸਸਤੀ ਡਾਕ ਸੇਵਾਵਾਂ ’ਤੇ ਨਿਰਭਰਤਾ ਸੀ, ਉਨ੍ਹਾਂ ਲਈ ਲਾਗਤ ਵਧ ਜਾਵੇਗੀ।

READ ALSO : ਸੇਲੀਨਾ ਜੈਟਲੀ ਨੇ ਆਪਣੇ ਪਤੀ ਤੋਂ 100 ਕਰੋੜ ਮੁਆਵਜ਼ਾ, 10 ਲੱਖ ਮਹੀਨਾਵਾਰ ਭੱਤਾ ਦੀ ਮੰਗ

ਉਦਾਹਰਨ ਵਜੋਂ, ਸਪੀਡ ਪੋਸਟ 50 ਗ੍ਰਾਮ ਤੱਕ 41 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦੋਂ ਕਿ ਰਜਿਸਟਰਡ ਪੋਸਟ 24.96 ਰੁਪਏ ਸੀ, ਜਿਸ ਨਾਲ ਇਹ ਸੇਵਾ 20-25% ਸਸਤੀ ਸੀ। ਡਾਕ ਵਿਭਾਗ ਦੇ ਅਨੁਸਾਰ, ਰਜਿਸਟਰਡ ਪੋਸਟ ਦੀ ਮੰਗ ਵਿੱਚ ਲਗਾਤਾਰ ਕਮੀ ਆ ਰਹੀ ਹੈ। ਲੋਕ ਹੁਣ ਡਿਜੀਟਲ ਸੇਵਾਵਾਂ, ਈ-ਮੇਲ ਅਤੇ ਨਿੱਜੀ ਕੋਰੀਅਰ ਕੰਪਨੀਆਂ ਦੀ ਵੱਧ ਵਰਤੋਂ ਕਰ ਰਹੇ ਹਨ।

ਸਰਕਾਰੀ ਅੰਕੜਿਆਂ ਮੁਤਾਬਕ, ਸਾਲ 2011-12 ਵਿੱਚ ਰਜਿਸਟਰਡ ਪੋਸਟ ਦੁਆਰਾ ਭੇਜੇ ਗਏ ਪਾਰਸਲਾਂ ਦੀ ਗਿਣਤੀ 24.44 ਕਰੋੜ ਸੀ, ਜੋ 2019-20 ਵਿੱਚ 18.46 ਕਰੋੜ ਰਹੀ। ਇਸ ਗਿਰਾਵਟ ਨੂੰ ਦੇਖਦੇ ਹੋਏ, ਡਾਕ ਵਿਭਾਗ ਨੇ ਰਜਿਸਟਰਡ ਪੋਸਟ ਨੂੰ ਸਪੀਡ ਪੋਸਟ ਨਾਲ ਮਿਲਾਉਣ ਦਾ ਫੈਸਲਾ ਕੀਤਾ।

VD : ਬਲਾਕ ਸੰਮਤੀ ਦੀਆਂ ਚੋਣਾਂ ਦੀ ਗਿਣਤੀ ਨੂੰ ਲੈਕੇ SPD Sarabjit Singh Rai ਨੇ ਦਿਤੀ ਜਾਣਕਾਰੀ

Registered Post service to end from September

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.