ਨੈਸ਼ਨਲ ਡੈਸਕ(ਦੈਨਿਕ ਸਵੇਰਾ): ਰਸ਼ਮਿਕਾ ਮੰਦੰਨਾ ਅਤੇ ਵਿਜੇ ਦੇਵਰਕੋੰਡਾ ਨੇ ਦੱਖਣੀ ਭਾਰਤ ਦੀਆਂ ਪਰੰਪਰਾਵਾਂ ਅਨੁਸਾਰ ਵਿਆਹ ਕਰ ਲਿਆ ਹੈ। ਜਾਣਕਾਰੀ ਮੁਤਾਬਕ, ਇਹ ਸਮਾਗਮ ਅੱਜ ਸਵੇਰੇ ਆਂਧ੍ਰਾ ਪ੍ਰਦੇਸ਼ ਦੀ ਰਸਮੋ-ਰਿਵਾਜ਼ ਮੁਤਾਬਕ ਹੋਇਆ। ਸੀਨੀਅਰ ਫ਼ਿਲਮ ਪੱਤਰਕਾਰ ਸ੍ਰੀਧਰ ਪਿਲਲਈ ਨੇ ਸੋਸ਼ਲ ਮੀਡੀਆ ‘ਤੇ ਨਵੇਂ ਜੋੜੇ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਿਆਹ ਦੀਆਂ ਰਸਮਾਂ ਲਗਭਗ 10:10 ਵਜੇ ਪੂਰੀਆਂ ਹੋਈਆਂ।
ਵਿਆਹ ਤੋਂ ਪਹਿਲਾਂ ਇਹ ਖ਼ਬਰ ਕਾਫ਼ੀ ਚਰਚਾ ਵਿੱਚ ਸੀ ਕਿ ਵਿਜੇ ਦੀ ਮਾਂ ਨੇ ਆਪਣੀ ਨਵੀਂ ਪੁੱਤ੍ਰਵਧੂ ਰਸ਼ਮਿਕਾ ਨੂੰ ਪਰਿਵਾਰਕ ਵਿਰਾਸਤ ਵਜੋਂ ਖ਼ਾਸ ਚੂੜੀਆਂ ਭੇਂਟ ਕੀਤੀਆਂ। ਇਹ ਸਿਰਫ਼ ਗਹਿਣੇ ਨਹੀਂ ਸਗੋਂ ਪਰਿਵਾਰ ਵਿੱਚ ਨਵੀਂ ਬਹੁ ਦਾ ਸਵਾਗਤ ਕਰਨ ਅਤੇ ਪਰੰਪਰਾ ਸੌਂਪਣ ਦਾ ਪ੍ਰਤੀਕ ਮੰਨੇ ਜਾਂਦੇ ਹਨ। ਜਦੋਂ ਮਾਧਵੀ ਨੇ ਆਪਣੇ ਹੱਥਾਂ ਨਾਲ ਰਸ਼ਮਿਕਾ ਨੂੰ ਚੂੜੀਆਂ ਪਹਿਨਾਈਆਂ, ਉਹ ਭਾਵੁਕ ਹੋ ਗਈਆਂ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਇਹ ਪਲ ਉੱਥੇ ਮੌਜੂਦ ਹਰ ਕਿਸੇ ਲਈ ਖ਼ਾਸ ਅਤੇ ਯਾਦਗਾਰ ਬਣ ਗਿਆ। ਸੋਸ਼ਲ ਮੀਡੀਆ ‘ਤੇ ਵੀ ਇਸ ਭਾਵੁਕ ਮੌਕੇ ਦੀ ਕਾਫ਼ੀ ਚਰਚਾ ਹੋ ਰਹੀ ਹੈ।
ਚਾਂਦਨੀ ਚੌਂਕ ਵਿੱਚ ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ,ਖਤਰਨਾਕ ਤਾਰਾਂ ਹੁਣ ਹੋਣਗੀਆਂ ਗਾਇਬ
ਰਸ਼ਮਿਕਾ ਅਤੇ ਵਿਜੇ ਦੀ ਸ਼ਾਦੀ ਸਾਦਗੀ ਅਤੇ ਪਰਿਵਾਰਕ ਮੁੱਲਾਂ ‘ਤੇ ਆਧਾਰਿਤ ਦੱਸੀ ਜਾ ਰਹੀ ਹੈ। ਨੇੜਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਹੋਏ ਇਸ ਸਮਾਗਮ ਨੇ ਇਹ ਦਿਖਾਇਆ ਕਿ ਸਟਾਰਡਮ ਤੋਂ ਵੱਧ ਪਰਿਵਾਰਕ ਪਰੰਪਰਾਵਾਂ ਅਤੇ ਭਾਵਨਾਵਾਂ ਮਹੱਤਵਪੂਰਨ ਹੁੰਦੀਆਂ ਹਨ। ਫ਼ਿਲਹਾਲ ਫੈਨਜ਼ ਨੂੰ ਜੋੜੇ ਦੀਆਂ ਅਧਿਕਾਰਿਕ ਤਸਵੀਰਾਂ ਦਾ ਇੰਤਜ਼ਾਰ ਹੈ, ਪਰ ਵਿਆਹ ਦੀ ਖ਼ਬਰ ਨੇ ਹੀ ਉਤਸ਼ਾਹ ਵਧਾ ਦਿੱਤਾ ਹੈ।
