ਅਯੁੱਧਿਆ: ਦੇਸ਼ ਦੀ ਅਧਿਆਤਮਿਕ ਰਾਜਧਾਨੀ ਅਯੁੱਧਿਆ ਵਿੱਚ ਬਣ ਰਹੇ ਭਗਵਾਨ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਦੇ ਨਿਰਮਾਣ ‘ਤੇ ਹੁਣ ਤੱਕ ਲਗਭਗ ₹1,500 ਕਰੋੜ ਖਰਚ ਹੋ ਚੁੱਕੇ ਹਨ। ਇਹ ਜਾਣਕਾਰੀ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਦਿੱਤੀ ਗਈ ਜਿਸ ਦੇ ਮੁਤਾਬਕ ਮੰਦਰ ਦੀ ਕੁੱਲ ਲਾਗਤ ₹1,800 ਕਰੋੜ ਆਂਕੀ ਗਈ ਸੀ। ਟਰੱਸਟ ਦੇ ਪ੍ਰਧਾਨ ਨ੍ਰਿਪੇਂਦਰ ਮਿਸ਼ਰਾ ਨੇ ਦੱਸਿਆ ਕਿ ਨਿਧੀ ਸਮਰਪਣ ਅਭਿਆਨ ਰਾਹੀਂ ਸ਼ਰਧਾਲੂਆਂ ਅਤੇ ਵੱਖ-ਵੱਖ ਸੰਗਠਨਾਂ ਵੱਲੋਂ ₹3,000 ਕਰੋੜ ਤੋਂ ਵੱਧ ਦਾ ਦਾਨ ਮਿਲ ਚੁੱਕਾ ਹੈ ਜੋ ਮੰਦਰ ਦੇ ਨਿਰਮਾਣ ਤੋਂ ਇਲਾਵਾ ਹੋਰ ਸੰਬੰਧਤ ਪ੍ਰੋਜੈਕਟਾਂ ਲਈ ਵੀ ਵਰਤਿਆ ਜਾ ਰਿਹਾ ਹੈ।
37 ਸਾਲ ਪੁਰਾਣਾ ਕੇਸ:ਸੁਪਰੀਮ ਕੋਰਟ ਨੇ ਟੀਟੀਈ ਨੂੰ ਕੀਤਾ ਬਰੀ
ਮੰਦਰ ਦੇ ਨਿਰਮਾਣ ਦੀ ਪ੍ਰਕਿਰਿਆ ਹੁਣ ਅੰਤਿਮ ਪੜਾਅ ‘ਚ ਹੈ, ਜਿਸ ‘ਚ ਆਧੁਨਿਕ ਸੁਵਿਧਾਵਾਂ, ਆਸਪਾਸ ਦੇ ਵਿਕਾਸ ਅਤੇ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਸ਼ਾਮਲ ਹਨ। ਇਹ ਮੰਦਰ ਨਾ ਸਿਰਫ ਧਾਰਮਿਕ ਮਹੱਤਤਾ ਰੱਖਦਾ ਹੈ ਸਗੋਂ ਦੇਸ਼-ਵਿਦੇਸ਼ ਤੋਂ ਆ ਰਹੇ ਲੱਖਾਂ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਬਣ ਚੁੱਕਾ ਹੈ।
ICC ODI ਰੈਂਕਿੰਗ: ਰੋਹਿਤ ਸ਼ਰਮਾ ਦੁਨੀਆ ਦੇ ਨੰਬਰ 1 ਬੱਲੇਬਾਜ਼ ਬਣੇ, ਸ਼ੁਭਮਨ ਗਿੱਲ ਤੀਜੇ ਸਥਾਨ ‘ਤੇ ਖਿਸਕੇ