Dainik Savera Times Logo

Rajveer Jawanda Health Update: ਡਾਕਟਰਾਂ ਵੱਲੋਂ ਵੱਡਾ ਬਿਆਨ

4 months पहले

Rajveer Jawanda Health Update: ਡਾਕਟਰਾਂ ਵੱਲੋਂ ਵੱਡਾ ਬਿਆਨ

ਮੋਹਾਲੀ ਪੰਜਾਬ : ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਇੱਕ ਦੁੱਖਦਾਈ ਖਬਰ ਨੇ ਹੱਲਾ ਮਚਾ ਦਿੱਤਾ ਹੈ। ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੂੰ ਹਾਦਸੇ ਵਿੱਚ ਕਾਫ਼ੀ ਗੰਭੀਰ ਸੱਟਾ ਲੱਗਿਆ ਹੈ ਅਤੇ ਇਸ ਸਮੇਂ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ਼ ਅਧੀਨ ਹਨ। ਹਸਪਤਾਲ ਵੱਲੋਂ ਉਨ੍ਹਾਂ ਦੀ ਸਿਹਤ ਬਾਰੇ ਜਾਰੀ ਕੀਤਾ ਗਿਆ ਤਾਜ਼ਾ ਬਿਆਨ ਚਿੰਤਾਜਨਕ ਹੈ।

READ ALSO: SGPC-DSGMC ਵਿਵਾਦ: ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਤਾਬਦੀ ਸਮਾਰੋਹਾਂ ਨੂੰ ਲੈ ਕੇ ਭੰਬਲਭੂਸਾ

ਫੋਰਟਿਸ ਹਸਪਤਾਲ ਦੀ ਨਿਊਰੋਲੋਜੀਕਲ ਅਤੇ ਕ੍ਰਿਟੀਕਲ ਕੇਅਰ ਟੀਮ ਨੇ ਦੱਸਿਆ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਲਗਾਤਾਰ ਨਾਜ਼ੁਕ ਹੈ। ਉਨ੍ਹਾਂ ਦੀ ਸਥਿਤੀ ਵਿੱਚ ਕੋਈ ਵੱਡਾ ਸੁਧਾਰ ਨਹੀਂ ਹੋਇਆ ਹੈ। ਗਾਇਕ 6 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ‘ਤੇ ਹਨ ਅਤੇ ਦਿਲ ਦੀ ਧੜਕਨ ਨੂੰ ਕਾਬੂ ਵਿੱਚ ਰੱਖਣ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਹਸਪਤਾਲ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਮਜਬੂਤ ਨਹੀਂ ਹੋਈ ਅਤੇ ਇਸ ਲਈ ਡਾਕਟਰੀ ਟੀਮ ਉਨ੍ਹਾਂ ਦੀ ਨਿਗਰਾਨੀ ਜਾਰੀ ਰੱਖੇ ਹੋਈ ਹੈ।

ਰਾਜਵੀਰ ਜਵੰਦਾ ਦੇ ਪਰਿਵਾਰ ਅਤੇ ਫੈਨਜ਼ ਵੱਲੋਂ ਇਸ ਸਮੇਂ ਦੁਆਵਾਂ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਜਲਦ ਸੁਧਾਰ ਦੀ ਉਮੀਦ ਕੀਤੀ ਜਾ ਰਹੀ ਹੈ।

video: Police Raid : ਤੇਲ ਚੋਰੀ ਕਰ ਚਲਾ ਰਿਹਾ ਸੀ ਆਪਣਾ ਕਾਰੋਬਾਰ, Police ਨੇ ਕੀਤੀ ਛਾਪੇਮਾਰੀ

खबरें और भी हैं...

Copyright © 2025 Dainik Savera Times. All rights reserved.