Site icon Dainik Savera Punjab

Radhe Maa ਨੇ ਗੁਰਦਾਸਪੁਰ ਦਾ ਪਿੰਡ ਗੋਦ ਲਿਆ, 50 ਘਰ ਬਣਾਕੇ ਦਿੱਤੇ

PUNJAB DESK: Radhe Maa ਨੇ ਗੁਰਦਾਸਪੁਰ ਜ਼ਿਲ੍ਹੇ ਦੇ ਇਸਲਾਮਪੁਰ ਪਿੰਡ (ਡੋਰਾਂਗਲਾ ਖੇਤਰ) ਨੂੰ ਗੋਦ ਲਿਆ ਹੈ, ਕਿਉਂਕਿ ਇਹ ਪਿੰਡ ਹਾਲ ਹੀ ਦੇ ਹੜਾਂ ਨਾਲ ਬਹੁਤ ਪ੍ਰਭਾਵਿਤ ਹੋਇਆ ਸੀ। ਪਿੰਡ ਦੇ ਕਈ ਘਰ ਤਬਾਹ ਹੋ ਗਏ ਸਨ ਅਤੇ ਲੋਕ ਬੇਘਰ ਹੋ ਗਏ ਸਨ। Radhe Maa ਦੀ ਚੈਰੀਟੇਬਲ ਸੋਸਾਇਟੀ ਨੇ ਇਸ ਪਿੰਡ ਦੀ ਮੁੜ ਵਸਤੀ ਅਤੇ ਘਰਾਂ ਦੇ ਨਵੀਨੀਕਰਨ ਦੀ ਜ਼ਿੰਮੇਵਾਰੀ ਲਈ ਹੈ।

ਗੁਰਪ੍ਰੀਤ ਘੁੱਗੀ ਨੇ 5 ਕਰੋੜ ਵਾਲੇ ਵਿਵਾਦ ‘ਚ ਖੋਲ੍ਹੀ ਪੋਲ

ਇਸਲਾਮਪੁਰ ਪਿੰਡ ਹੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। Radhe Maa ਦੀ ਟੀਮ ਨੇ 50 ਘਰਾਂ ਦਾ ਨਵੀਨੀਕਰਨ ਕਰਵਾਇਆ ਹੈ। ਘਰਾਂ ਦੇ ਕਮਰੇ, ਲੈਂਟਰ ਅਤੇ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ। Radhe Maa ਖੁਦ ਗੁਰਦਾਸਪੁਰ ਅਤੇ ਡੋਰਾਂਗਲਾ ਪਹੁੰਚ ਕੇ ਪਰਿਵਾਰਾਂ ਨੂੰ ਘਰਾਂ ਦੀਆਂ ਚਾਬੀਆਂ ਸੌਂਪ ਕੇ ਗਈ। ਇਹ ਸਾਰਾ ਕੰਮ Radhe Maa Charitable Society (Delhi) ਅਤੇ Shri Radhe Guru Maa Charitable Trust (Mumbai) ਵੱਲੋਂ ਕੀਤਾ ਗਿਆ। ਪਿੰਡ ਦੇ ਲੋਕਾਂ ਨੇ ਕਿਹਾ ਕਿ ਹੜਾਂ ਨੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ ਸੀ, ਪਰ ਹੁਣ ਉਨ੍ਹਾਂ ਨੂੰ ਨਵੀਂ ਉਮੀਦ ਮਿਲੀ ਹੈ।

radhe-maa-gurdaspur-village-adoption-50-houses