ਪੰਜਾਬ ਡੈਕਸ: ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ 5 ਕਰੋੜ ਵਾਲੇ ਵਿਵਾਦ ਤੋਂ ਬਾਅਦ ਕਈ ਮੀਮ ਪੇਜ ਚਲਾਉਣ ਵਾਲੇ ਨੌਜਵਾਨਾਂ ਨੇ ਖੁਦ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਤੋਂ ਗਲਤੀ ਹੋਈ ਅਤੇ ਉਹਨਾਂ ਨੇ ਆਪਣੀਆਂ ਗਲਤ ਪੋਸਟਾਂ ਹਟਾ ਦਿੱਤੀਆਂ ਹਨ। ਘੁੱਗੀ ਨੇ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਘੁੱਗੀ ਨੇ ਦੱਸਿਆ ਕਿ ਇਹ ਸਾਰਾ ਵਿਵਾਦ ਇੱਕ ਸਾਜ਼ਿਸ਼ ਦਾ ਹਿੱਸਾ ਸੀ। ਇੱਕ ਕੰਪਨੀ ਲੋਕਾਂ ਨੂੰ ਪੈਸੇ ਦੇ ਕੇ ਉਨ੍ਹਾਂ ਖ਼ਿਲਾਫ਼ ਗੰਦੇ ਮੀਮ ਅਤੇ ਰੀਲਾਂ ਬਣਵਾ ਰਹੀ ਸੀ। ਇਹ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਕਿ ਕਿਸੇ ਨੂੰ ਬਦਨਾਮ ਕਰਨ ਲਈ ਪੈਸੇ ਵਰਤੇ ਜਾ ਰਹੇ ਹਨ।
ਲੁਧਿਆਣਾ: ਵਿਆਹ ਦੇ ਇੱਕ ਸਾਲ ਬਾਅਦ ਪਤੀ ਨੇ ਦਿੱਤੀ ਜਾਨ, ਸੂਸਾਈਡ ਨੋਟ ਵਿੱਚ ਚੌਕਾਉਂਂਣ ਵਾਲੇ ਦੋਸ਼!
ਇਸ ਮਾਮਲੇ ਵਿੱਚ ਇੱਕ ਕੈਨੇਡਾ ਅਤੇ ਇੱਕ ਇਟਲੀ ਵਿੱਚ ਰਹਿਣ ਵਾਲੇ ਨੌਜਵਾਨ ਨੇ ਘੁੱਗੀ ਦੀ ਮਦਦ ਕੀਤੀ। ਜਦੋਂ ਘੁੱਗੀ ਦੀ ਟੀਮ ਨੇ ਉਨ੍ਹਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਤੁਰੰਤ ਸਥਿਤੀ ਨੂੰ ਸਮਝਿਆ ਅਤੇ ਉਹਨਾਂ ਲੋਕਾਂ ਨੂੰ ਟ੍ਰੇਸ ਕਰਨ ਵਿੱਚ ਮਦਦ ਕੀਤੀ ਜੋ ਇਸ ਪੇਡ ਪ੍ਰਮੋਸ਼ਨ ਦੇ ਪਿੱਛੇ ਸਨ।
ਘੁੱਗੀ ਨੇ ਕਿਹਾ ਕਿ ਹੁਣ ਸਾਰੀ ਜਾਣਕਾਰੀ ਸਾਈਬਰ ਕ੍ਰਾਈਮ ਵਿਭਾਗ ਨੂੰ ਦੇ ਦਿੱਤੀ ਗਈ ਹੈ। ਉਹਨਾਂ ਨੇ ਭਰੋਸਾ ਜਤਾਇਆ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਜ਼ਿੰਮੇਵਾਰ ਲੋਕ ਜਲਦੀ ਫੜੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਸਮਾਜ ਦੀ ਭਲਾਈ ਲਈ ਸਾਰੇ ਇਕੱਠੇ ਹੋਣ।
