skip to content

Last Updated: June 7, 2026

Dainik Savera Times Logo

ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਲਕੀਤ ਸਿੰਘ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

6 months पहले

ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਲਕੀਤ ਸਿੰਘ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

Amritsar News : ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਅਤੇ ਐਨਆਰਆਈ ਕਲਾਕਾਰ ਮਲਕੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਗੁਰਘਰ ਦੇ ਦਰਸ਼ਨ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਮਲਕੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਆਉਣਾ ਉਨ੍ਹਾਂ ਲਈ ਹਮੇਸ਼ਾ ਬਹੁਤ ਖੁਸ਼ੀ ਅਤੇ ਰੂਹਾਨੀ ਸੁੱਖ-ਸ਼ਾਂਤੀ ਦਾ ਮੌਕਾ ਹੁੰਦਾ ਹੈ।

ਲੇਬਰ ਦੇ ਪੈਸੇ ਮੰਗੇ ਤਾਂ ਕੋਠੀ ਮਾਲਕ ਨੇ ਦਿੱਤੀ ਜਾਨੋਂ-ਮਾਰਨ ਦੀ ਧਮਕੀ, ਰਾਜ ਮਿਸਤਰੀ ਨੇ ਫਾਹਾ ਲਾ ਕੇ ਜੀਵਨ-ਲੀਲ੍ਹਾ ਕੀਤੀ ਸਮਾਪਤ

ਗਾਇਕ ਨੇ ਦੱਸਿਆ ਕਿ ਜਦੋਂ ਵੀ ਉਹ ਵਿਦੇਸ਼ ਤੋਂ ਪੰਜਾਬ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਮਨ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਜਾਗਦੀ ਹੈ। ਮਲਕੀਤ ਸਿੰਘ ਨੇ ਕਿਹਾ ਜਦੋਂ ਵੀ ਪੰਜਾਬ ਆਉਂਦੇ ਹਾਂ, ਆਪਾਂ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਜਾ ਕੇ ਮੱਥਾ ਟੇਕਣਾ ਹੈ। ਇਹ ਸਾਡੀ ਰੂਹ ਦੀ ਖੁਰਾਕ ਵਰਗਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹਦੇ ਪਰਿਵਾਰ ਅਤੇ ਵਿਦੇਸ਼ ਵਿਚ ਰਹਿੰਦੇ ਸਾਥੀ ਵੀ ਅਕਸਰ ਕਹਿੰਦੇ ਹਨ ਕਿ ਜੇ ਤੁਸੀਂ ਪੰਜਾਬ ਜਾ ਰਹੇ ਹੋ ਤਾਂ ਸ੍ਰੀ ਹਰਿਮੰਦਰ ਸਾਹਿਬ ਜ਼ਰੂਰ ਦਰਸ਼ਨ ਕਰਕੇ ਆਓ। ਉਹ ਕਹਿੰਦੇ ਹਨ ਕਿ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਦਾ ਤੀਰਥ ਹੈ, ਜਿੱਥੇ ਜਾ ਕੇ ਮਨ ਨੂੰ ਇਕ ਅਲੱਗ ਹੀ ਸ਼ਾਂਤੀ ਮਿਲਦੀ ਹੈ।

ਖ਼ੂਨ ਹੋਇਆ ਚਿੱਟਾ : ਪਿਓ ਨੇ ਇੱਟਾਂ ਮਾਰ ਕੇ ਆਪਣੇ ਹੀ ਪੁੱਤ ਦਾ ਕੀਤਾ ਕਤਲ, ਮ੍ਰਿਤਕ ਦਾ ਪਤਨੀ ਨਾਲ ਚੱਲ ਰਿਹਾ ਸੀ ਵਿਵਾਦ

ਮਲਕੀਤ ਸਿੰਘ ਨੇ ਕਿਹਾ ਕਿ ਉਹ ਖਾਸ ਤੌਰ ‘ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਸਾਡੀ ਕੌਮ, ਦੇਸ਼ ਅਤੇ ਪੂਰੀ ਦੁਨੀਆ ਵਿੱਚ ਅਮਨ, ਚੰਗਿਆਈ ਅਤੇ ਖੁਸ਼ਹਾਲੀ ਬਣੀ ਰਹੇ, ਇਹੋ ਬੇਨਤੀ ਕੀਤੀ ਹੈ। ਦਰਸ਼ਨ ਕਰਕੇ ਉਹ ਸਿੱਧੇ ਹੀ ਸੰਗਤ ਨਾਲ ਮਿਲਦੇ ਹੋਏ ਪ੍ਰਸਾਦ ਲੈ ਕੇ ਬਾਹਰ ਨਿਕਲੇ। ਮਲਕੀਤ ਸਿੰਘ ਨੇ ਅੰਤ ਵਿੱਚ ਕਿਹਾ ਕਿ ਅੰਮ੍ਰਿਤਸਰ ਆਉਂਦੇ ਹੀ ਉਹ ਆਪਣੇ ਆਪ ਨੂੰ ਘਰ ਵਰਗਾ ਮਹਿਸੂਸ ਕਰਦੇ ਹਨ ਅਤੇ ਇਥੇ ਆਉਣਾ ਉਨ੍ਹਾਂ ਲਈ ਹਮੇਸ਼ਾ ਵਿਸ਼ੇਸ਼ ਰਹਿੰਦਾ ਹੈ।

खबरें और भी हैं...

Copyright © 2026 Dainik Savera Times. All rights reserved.