Site icon Dainik Savera Punjab

ਦੁਨੀਆ ਦਾ ਟੂਰ ਕਰਦੇ ਪੰਜਾਬੀ ਦੀ ਪੇਰੂ ਵਿੱਚ ਮੌਤ, ਪਰਿਵਾਰ ਤੇ ਦੋਸਤ ਸਦਮੇ ਵਿੱਚ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਰਘਬੀਰ ਸਿੰਘ ਆਪਣੀ ਹਾਰਲੇ‑ਡੇਵਿਡਸਨ ਮੋਟਰਸਾਈਕਲ ’ਤੇ ਇਕੱਲੇ ਹੀ ਦੁਨੀਆ ਦਾ ਦੌਰਾ ਕਰਨ ਨਿਕਲੇ ਸਨ। ਪੇਸ਼ੇ ਤੋਂ ਉਹ ਕੈਨੇਡਾ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਸਨ।

8 ਤੋਂ 60 ਸਾਲ ਦੇ ਲੋਕਾਂ ਲਈ ਮੌਕਾ—ਮਾਈਕ੍ਰੋਫਾਈਨੈਂਸ ਲੋਨ ਨਾਲ ਆਮਦਨ ਵਧਾਉਣ ਦਾ ਰਾਹ

ਜਾਣਕਾਰੀ ਅਨੁਸਾਰ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਮੋਟਰਸਾਈਕਲ ‘ਤੇ ਵਿਸ਼ਵ ਟੂਰ ਲਈ ਨਿਕਲੇ ਸਨ। ਇਸ ਟੂਰ ਨੂੰ ਉਨ੍ਹਾਂ ਨੇ ‘ਫਲਾਇੰਗ ਖਾਲਸਾ ਵਰਲਡ ਟੂਰ’ ਦਾ ਨਾਂ ਦਿੱਤਾ ਸੀ। ਰਘਬੀਰ ਸਿੰਘ ਨੇ ਹਾਦਸੇ ਤੋਂ ਤਿੰਨ ਦਿਨ ਪਹਿਲਾਂ ਪੇਰੂ ਤੋਂ ਸੋਸ਼ਲ ਮੀਡੀਆ ’ਤੇ ਆਪਣੀ ਆਖਰੀ ਵੀਡੀਓ ਸਾਂਝੀ ਕੀਤੀ ਸੀ।

ਪੰਜਾਬ-ਚੰਡੀਗੜ੍ਹ ਵਿੱਚ ਧੁੱਪ ਦਾ ਦਬਦਬਾ, ਤਾਪਮਾਨ ਚੜ੍ਹਿਆ—ਹਵਾਵਾਂ ਨੇ ਵੀ ਰਫ਼ਤਾਰ ਫੜੀ

ਹਾਦਸੇ ਤੋਂ ਬਾਅਦ ਰਘਬੀਰ ਸਿੰਘ ਦਾ ਪਰਿਵਾਰ ਨਾਲ ਸੰਪਰਕ ਟੁੱਟ ਗਿਆ, ਜਿਸ ਕਾਰਨ ਪਰਿਵਾਰ ਨੇ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਸ਼ੁਰੂ ਕਰਵਾਈ। ਮੰਗਲਵਾਰ ਨੂੰ ਪਰਿਵਾਰ ਨੂੰ ਇਹ ਦੁਖਦਾਈ ਸੂਚਨਾ ਮਿਲੀ ਕਿ ਰਘਬੀਰ ਸਿੰਘ ਦੀ ਪੇਰੂ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਸ ਖ਼ਬਰ ਨੇ ਕੈਨੇਡਾ ਅਤੇ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ।

punjabi-man-dies-in-peru-while-touring

Exit mobile version