skip to content

Last Updated: October 10, 2026

Dainik Savera Times Logo

VC ਪ੍ਰੋ. ਰੇਣੂ ਵਿਗ ਨੇ ਕੀਤਾ ਐਲਾਨ, ਕਿਹਾ – ‘PU ‘ਚ ਜਲਦ ਹੋਣਗੀਆਂ ਸੈਨੇਟ ਚੋਣਾਂ’

11 months ਪਹਿਲਾ

VC ਪ੍ਰੋ. ਰੇਣੂ ਵਿਗ ਨੇ ਕੀਤਾ ਐਲਾਨ, ਕਿਹਾ – ‘PU ‘ਚ ਜਲਦ ਹੋਣਗੀਆਂ ਸੈਨੇਟ ਚੋਣਾਂ’

Panjab University holiday : ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ ਪਰ ਵਿਦਿਆਰਥੀਆਂ, ਕਿਸਾਨ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ’ਚ ਵੱਡਾ ਇੱਕਠ ਰੱਖਿਆ ਗਿਆ ਹੈ। ਇਸ ਦੇ ਮੱਦੇਨਜ਼ਰ ਯੂਨੀਵਰਸਿਟੀ ਨੇ 10 ਅਤੇ 11 ਨਵੰਬਰ 2025 ਨੂੰ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਦੇ ਡੀਨ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਥਿਤ ਸਾਰੇ ਅਧਿਆਪਨ ਵਿਭਾਗਾਂ/ਕੇਂਦਰਾਂ/ਸੰਸਥਾਵਾਂ ਦੇ ਚੇਅਰਪਰਸਨਾਂ/ਡਾਇਰੈਕਟਰਾਂ/ਕੋਆਰਡੀਨੇਟਰਾਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 31 ਅਕਤੂਬਰ 2025 ਦੇ ਸਰਕੂਲਰ ਨੰਬਰ 11227/DUI/DS ਨੂੰ ਵਾਪਸ ਲੈ ਲਿਆ ਗਿਆ ਹੈ।  

ਬੰਗਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਤਰਲੋਚਨ ਸਿੰਘ ਸੂੰਢ ਦਾ ਹੋਇਆ ਦੇਹਾਂਤ

ਹਦਾਇਤਾਂ ਅਨੁਸਾਰ ਪਹਿਲਾਂ 22 ਦਸੰਬਰ 2025 ਅਤੇ 27 ਜਨਵਰੀ 2026 ਨੂੰ ਐਲਾਨੀਆਂ ਗਈਆਂ ਛੁੱਟੀਆਂ ਨੂੰ ਹੁਣ 10 ਅਤੇ 11 ਨਵੰਬਰ, 2025 ਨੂੰ ਛੁੱਟੀਆਂ ਵਜੋਂ ਐਲਾਨ ਕੀਤਾ ਗਿਆ ਹੈ। ਇਹ ਸਰਕੂਲਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸਥਿਤ ਸਾਰੇ ਪ੍ਰਬੰਧਕੀ ਦਫ਼ਤਰਾਂ ‘ਤੇ ਵੀ ਲਾਗੂ ਹੈ।

ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਅੱਜ ਕਿਹਾ ਕਿ ਯੂਨੀਵਰਸਿਟੀ ਨੇ ਸੈਨੇਟ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜੋ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ 7 ਨਵੰਬਰ 2025 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਹੋਵੇਗੀ। ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟਿਵਲ (IISF-2025) ਦੇ ਕਰਟਨ ਰੇਜ਼ਰ ਸਮਾਗਮ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ, ਪ੍ਰੋ. ਵਿਗ ਨੇ ਕਿਹਾ ਕਿ ਯੂਨੀਵਰਸਿਟੀ ਨਿਯਮਾਂ ਤੇ ਪ੍ਰਕਿਰਿਆਵਾਂ ਦੀ ਪੂਰੀ ਪਾਲਣਾ ਕਰੇਗੀ। ਉਨ੍ਹਾਂ ਕਿਹਾ, ਸੈਨੇਟ ਚੋਣਾਂ ਕਰਵਾਉਣ ਲਈ ਸਾਡੇ ਕੋਲ ਪੀ.ਯੂ. ਕੈਲੰਡਰ ਵਿੱਚ ਸਪਸ਼ਟ ਨਿਯਮ ਦਰਜ ਹਨ। ਸਭ ਤੋਂ ਪਹਿਲਾਂ ਯੂਨੀਵਰਸਿਟੀ ਮਾਣਯੋਗ ਚਾਂਸਲਰ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਚੋਣਾਂ ਲਈ ਮਨਜ਼ੂਰੀ ਲੈਣ ਲਈ ਲਿਖੇਗੀ। ਉਸ ਤੋਂ ਬਾਅਦ ਵੋਟਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਚੋਣਾਂ ਦੀ ਮਿਤੀ ਦਾ ਐਲਾਨ ਕੀਤਾ ਜਾਵੇਗਾ।

BREAKING : IPS ਅਫਸਰ ਸੁਰੇਂਦਰ ਲਾਂਬਾ ਨੂੰ ਲਾਇਆ ਤਰਨਤਾਰਨ ਦਾ SSP

ਇਸ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਸੈਨੇਟ ਚੋਣਾਂ ਜਲਦ ਹੀ ਕਰਵਾਈਆਂ ਜਾਣਗੀਆਂ ਤੇ ਪੂਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੋਣ ਸ਼ਡਿਊਲ ਜਾਰੀ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਚੱਲ ਰਹੇ ਧਰਨੇ ਬਾਰੇ ਪ੍ਰੋ. ਵਿਗ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਹੱਕ ਦਾ ਆਦਰ ਕਰਦਾ ਹੈ, ਪਰ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਧਰਨਾ ਖਤਮ ਕਰਨ ਤਾਂ ਜੋ ਅਕਾਦਮਿਕ ਤੇ ਪ੍ਰਸ਼ਾਸਕੀ ਗਤੀਵਿਧੀਆਂ ਬਾਅਧਿਤ ਨਾ ਹੋਣ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.