Site icon Dainik Savera Punjab

ਪੁਲਿਸ ਛਾਉਣੀ ‘ਚ ਤਬਦੀਲ PU, ਐਂਟਰੀ ਪੁਆਇੰਟਸ ‘ਤੇ 2000 ਜਵਾਨ ਤਾਇਨਾਤ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ‘ਚ ਸੈਨੇਟ ਚੋਣਾਂ ਨੂੰ ਲੈ ਕੇ ਵਿਵਾਦ ਅੱਜ ਹੋਰ ਵਧ ਗਿਆ ਹੈ। ਵਿਦਿਆਰਥੀ ਸੰਗਠਨਾਂ ਨੇ ਅੱਜ ਯੂਨੀਵਰਸਿਟੀ ‘ਚ ਇੱਕ “ਵਿਸ਼ਾਲ ਪ੍ਰਦਰਸ਼ਨ” ਦਾ ਸੱਦਾ ਦਿੱਤਾ ਹੈ, ਜਿਸ ‘ਚ ਕਈ ਸਿਆਸੀ ਅਤੇ ਸਮਾਜਿਕ ਸੰਗਠਨ ਵੀ ਹਿੱਸਾ ਲੈ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਹੈ ਕਿ ਸੈਨੇਟ (Senate) ਦੀਆਂ ਸਾਰੀਆਂ 91 ਸੀਟਾਂ ਲਈ ਚੋਣਾਂ ਦੀ ਤਾਰੀਖ ਦਾ ਤੁਰੰਤ ਐਲਾਨ ਕੀਤਾ ਜਾਵੇ। ਇਸ ‘ਬੰਦ’ ਦੇ ਸੱਦੇ ਦੇ ਚੱਲਦਿਆਂ, ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ ਹੈ।

Bikram Majithia ਨੂੰ ਮਿਲੇਗੀ ‘ਬੇਲ’ ਜਾਂ…? HC ‘ਚ ਅੱਜ ਫਿਰ ਹੋਵੇਗੀ ਸੁਣਵਾਈ

ਕੈਂਪਸ ‘ਛਾਉਣੀ’ ‘ਚ ਤਬਦੀਲ, 2000 ਜਵਾਨ ਤਾਇਨਾਤ

ਇਸ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ, ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪਹਿਲਾਂ ਇਸ ਪ੍ਰਦਰਸ਼ਨ ਲਈ 6 DSP (ਡੀਐਸਪੀ), 18 ਇੰਸਪੈਕਟਰ ਅਤੇ 1,200 ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਪਰ ਵਿਵਾਦ ਨੂੰ ਵਧਦਾ ਦੇਖ ਹੁਣ ਇਹ ਗਿਣਤੀ ਵਧਾ ਕੇ 2,000 ਕਰ ਦਿੱਤੀ ਗਈ ਹੈ। ਪੁਲਿਸ ਚੰਡੀਗੜ੍ਹ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ ਨਿਗਰਾਨੀ ਰੱਖ ਰਹੀ ਹੈ ਅਤੇ 12 ਥਾਵਾਂ ‘ਤੇ ਵਿਸ਼ੇਸ਼ ਨਾਕੇ ਲਗਾਏ ਗਏ ਹਨ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ (ਵਿਦਿਆਰਥੀਆਂ ਦੇ ਦਬਾਅ ਤੋਂ ਬਾਅਦ) ਸੈਨੇਟ (Senate) ਅਤੇ ਸਿੰਡੀਕੇ-ਟ (Syndicate) ਨੂੰ ਭੰਗ ਕਰਨ ਵਾਲਾ ਆਪਣਾ ਵਿਵਾਦਿਤ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀ। ਪਰ, ਵਿਦਿਆਰਥੀ ਸੰਗਠਨ ਇਸ ‘U-Turn’ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ।

ਵੱਡਾ ਹਾਦਸਾ : ਹਿੰਦ ਮਹਾਸਾਗਰ ‘ਚ ਪਲਟੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ! 7 ਦੀ ਮੌਤ

Exit mobile version