Site icon Dainik Savera Punjab

Bikram Majithia ਨੂੰ ਮਿਲੇਗੀ ‘ਬੇਲ’ ਜਾਂ…? HC ‘ਚ ਅੱਜ ਫਿਰ ਹੋਵੇਗੀ ਸੁਣਵਾਈ

ਬਿਊਰੋ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਮੁੜ ਸ਼ੁਰੂ ਹੋਵੇਗੀ। ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵੱਲੋਂ ‘ਆਮਦਨ ਤੋਂ ਵੱਧ ਜਾਇਦਾਦ’ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਫਿਲਹਾਲ ਜੇਲ੍ਹ ‘ਚ ਬੰਦ ਹਨ। ਇਸ ਮਾਮਲੇ ‘ਚ ਪਿਛਲੀ ਸੁਣਵਾਈ (7 ਨਵੰਬਰ, ਸ਼ੁੱਕਰਵਾਰ) ਨੂੰ ਅਦਾਲਤ ‘ਚ ਲੰਬੀ ਬਹਿਸ ਹੋਈ ਸੀ, ਪਰ ਵਕੀਲਾਂ ਦੀਆਂ ਦਲੀਲਾਂ ਪੂਰੀਆਂ ਨਹੀਂ ਹੋ ਸਕੀਆਂ ਸਨ ਅਤੇ ਸੁਣਵਾਈ ਬੇਨਤੀਜਾ ਰਹੀ ਸੀ। ਇਸ ਤੋਂ ਬਾਅਦ ਅਦਾਲਤ ਨੇ ਅੱਜ ਦੀ ਤਾਰੀਖ ਦਿੱਤੀ ਸੀ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਕੀ High Court ਅੱਜ ਬਿਕਰਮ ਮਜੀਠੀਆ ਨੂੰ ਰਾਹਤ ਦਿੰਦਾ ਹੈ ਜਾਂ ਨਹੀਂ।

3 ਰਾਜਾਂ ‘ਚ ਮੀਂਹ ਦੀ ਚਿਤਾਵਨੀ, ਪਹਾੜਾਂ ‘ਚ ਬਰਫ਼ਬਾਰੀ ਨਾਲ ਘਟੇਗਾ ਪਾਰਾ

Big Breaking : ਰਿਮਾਂਡ ਤੋਂ ਬਾਅਦ ਅੱਜ ਹੋਵੇਗੀ DIG ਭੁੱਲਰ ਤੇ ਕ੍ਰਿਸ਼ਨੂੰ ਦੀ ਪੇਸ਼ੀ

Exit mobile version