skip to content

Last Updated: September 12, 2026

Dainik Savera Times Logo

PUNJAB : ਦਬੁਰਜੀ ਫਲਾਈਓਵਰ ’ਤੇ ਟਰੱਕ ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

1 week ਪਹਿਲਾ

PUNJAB : ਦਬੁਰਜੀ ਫਲਾਈਓਵਰ ’ਤੇ ਟਰੱਕ ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Punjab Roadways Bus Accident : ਅੰਮ੍ਰਿਤਸਰ ਦੇ ਦਬੁਰਜੀ ਫਲਾਈਓਵਰ ’ਤੇ ਬੁੱਧਵਾਰ ਨੂੰ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਚੜ੍ਹਾਈ ਦੌਰਾਨ ਇੱਕ ਟਰੱਕ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਅਤੇ ਖਰੋਚਾਂ ਆਈਆਂ, ਜਦਕਿ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਯਾਤਰੀ ਆਪਣੇ-ਆਪਣੇ ਕੰਮਾਂ ਅਤੇ ਮੰਜ਼ਿਲ ਵੱਲ ਰਵਾਨਾ ਹੋ ਗਏ।

ਇੰਝ ਵਾਪਰਿਆ ਹਾਦਸਾ

ਟਰੱਕ ਚਾਲਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਟਰੱਕ ਲੈ ਕੇ ਬਠਿੰਡਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ। ਜਦੋਂ ਉਹ ਦਬੁਰਜੀ ਫਲਾਈਓਵਰ ’ਤੇ ਚੜ੍ਹ ਰਿਹਾ ਸੀ ਤਾਂ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਬੱਸ ਉਸਦੇ ਟਰੱਕ ਨਾਲ ਟਕਰਾ ਗਈ। ਗੁਰਦਿਆਲ ਸਿੰਘ ਦੇ ਮੁਤਾਬਕ ਹਾਦਸੇ ਵਿੱਚ ਟਰੱਕ ਦੇ ਪਿੱਛੇ ਲੱਗੇ ਡਾਲੇ ਦੇ ਫੱਟੇ ਟੁੱਟ ਗਏ ਅਤੇ ਡਾਲਾ ਵੀ ਵਿੰਗਾ ਹੋ ਗਿਆ। ਉਨ੍ਹਾਂ ਦੱਸਿਆ ਕਿ ਬੱਸ ਨੂੰ ਵੀ ਨੁਕਸਾਨ ਪਹੁੰਚਿਆ ਹੈ, ਪਰ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।

ਟਰੱਕ ’ਚ ਕਾਫੀ ਲੋਡ ਸੀ- ਬੱਸ ਚਾਲਕ

ਉੱਥੇ ਹੀ ਪੰਜਾਬ ਰੋਡਵੇਜ਼ ਦੇ ਬੱਸ ਚਾਲਕ ਗੋਪਾਲ ਸਿੰਘ ਨੇ ਦੱਸਿਆ ਕਿ ਇਹ ਬੱਸ ਪੱਟੀ ਰੋਡਵੇਜ਼ ਡਿਪੂ ਦੀ ਹੈ ਅਤੇ ਪੱਟੀ ਤੋਂ ਜੰਮੂ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਬੱਸ ਦਬੁਰਜੀ ਪੁਲ ’ਤੇ ਚੜ੍ਹ ਰਹੀ ਸੀ ਤਾਂ ਉਨ੍ਹਾਂ ਦੇ ਅੱਗੇ ਇੱਕ ਟਰੱਕ ਚੱਲ ਰਿਹਾ ਸੀ। ਬੱਸ ਚਾਲਕ ਦੇ ਮੁਤਾਬਕ ਟਰੱਕ ਕਾਫ਼ੀ ਲੋਡ ਸੀ ਅਤੇ ਚੜ੍ਹਾਈ ਦੌਰਾਨ ਅਚਾਨਕ ਉਸਨੇ ਬੈਕ ਗੇਅਰ ਲਗਾ ਦਿੱਤਾ। ਇਸ ਕਾਰਨ ਟਰੱਕ ਪਿੱਛੇ ਵੱਲ ਆਇਆ ਅਤੇ ਸਿੱਧਾ ਉਨ੍ਹਾਂ ਦੀ ਬੱਸ ਨਾਲ ਜਾ ਟਕਰਾਇਆ।

ਹਾਦਸੇ ਕਾਰਨ ਫਲਾਈਓਵਰ ’ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਹਾਦਸੇ ਦੇ ਸਮੇਂ ਤੱਕ ਕੋਈ ਪੁਲਿਸ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.