Last Updated: October 4, 2026

Dainik Savera Times Logo

BREAKING : ਪੰਜਾਬ ਪੁਲਿਸ ਵਿਭਾਗ ’ਚ ਵੱਡਾ ਪ੍ਰਸ਼ਾਸਕੀ ਫੇਰਬਦਲ, 261 ਕਰਮੀਆਂ ਦੇ ਤਬਾਦਲੇ

10 months ਪਹਿਲਾ

BREAKING : ਪੰਜਾਬ ਪੁਲਿਸ ਵਿਭਾਗ ’ਚ ਵੱਡਾ ਪ੍ਰਸ਼ਾਸਕੀ ਫੇਰਬਦਲ, 261 ਕਰਮੀਆਂ ਦੇ ਤਬਾਦਲੇ

ਪੁਲਿਸ ਵਿਭਾਗ ਨੇ ਬੁੱਧਵਾਰ ਨੂੰ ਵੱਡੇ ਪ੍ਰਸ਼ਾਸਕੀ ਫੇਰਬਦਲ ਕੀਤੇ ਹਨ। ਇਸ ਤਹਿਤ 4 ਸਬ ਇੰਸਪੈਕਟਰ, 15 ਅਸਿਸਟੈਂਟ ਸਬ ਇੰਸਪੈਕਟਰ (ਏਐੱਸਆਈ) ਸਮੇਤ ਕੁੱਲ 261 ਪੁਲਿਸ ਕਰਮੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲਿਆਂ ਵਿੱਚ ਕਾਂਸਟੇਬਲ, ਸੀਨੀਅਰ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਲੇਡੀ ਹੈੱਡ ਕਾਂਸਟੇਬਲ ਵੀ ਸ਼ਾਮਲ ਹਨ।

ਤਬਾਦਲਿਆਂ ਦੇ ਤਹਿਤ ਪੁਲਿਸ ਕਰਮੀਆਂ ਨੂੰ ਵੱਖ-ਵੱਖ ਥਾਣਿਆਂ, ਕਮਿਊਨੀਕੇਸ਼ਨ ਸ਼ਾਖਾ ਅਤੇ ਯੂਨਿਟਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਸਭ ਤੋਂ ਵੱਧ ਕਰਮੀਆਂ ਦੀ ਤਾਇਨਾਤੀ ਥਾਣਿਆਂ, ਓਪਰੇਸ਼ਨ ਸੈੱਲ ਅਤੇ ਸੁਰੱਖਿਆ ਵਿੰਗ ਵਿੱਚ ਕੀਤੀ ਗਈ ਹੈ, ਤਾਂ ਜੋ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

READ ALSO : PPCB ਵੱਲੋ ਲੰਗਰਾਂ ਵਿੱਚ ਸਿੰਗਲ-ਯੂਜ਼ ਪਲਾਸਟਿਕ ’ਤੇ ਰੋਕ ਲਈ ਖ਼ਾਸ ਕਦਮ

ਪੁਲਿਸ ਵਿਭਾਗ ਵੱਲੋਂ ਇਹ ਹੁਕਮ ਐੱਸਪੀ ਹੈੱਡ-ਕੁਆਰਟਰ ਮਨਜੀਤ ਨੇ ਜਾਰੀ ਕੀਤੇ। ਇਹ ਫੇਰਬਦਲ ਪ੍ਰਸ਼ਾਸਕੀ ਜ਼ਰੂਰਤਾਂ ਅਤੇ ਬਿਹਤਰ ਪੁਲਿਸ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਗਏ ਹਨ।

ਪੰਜਾਬ ਭਰ ‘ਚ ਛਾਈ ਸੰਘਣੀ ਧੁੰਦ, ਵਾਹਨਾਂ ‘ਤੇ ਲੱਗ ਗਈ ਬ੍ਰੇਕ, ਦੇਖੋ ਕੀ ਬਣੇ ਹਾਲਾਤ

Major administrative reshuffle in Punjab Police Department

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.