Site icon Dainik Savera Punjab

ਪੰਜਾਬ ਦੀਆਂ ਨਗਰ ਨਿਗਮ ਚੋਣਾਂ: ਕੱਲ੍ਹ ਹੋਵੇਗੀ ਵੋਟਿੰਗ, 29 ਮਈ ਨੂੰ ਆਉਣਗੇ ਨਤੀਜੇ

Punjab Municipal Corporation Elections: Voting to be held tomorrow, results to be out on May 29

ਪੰਜਾਬ ਨਿਊਜ਼ : Punjab ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਕੱਲ੍ਹ ਪੋਲਿੰਗ ਹੋਣ ਜਾ ਰਹੀ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ, ਜਦਕਿ ਇਹ ਮੁਕਾਬਲਾ ਸਾਰੀਆਂ ਸਿਆਸੀ ਪਾਰਟੀਆਂ ਲਈ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

36.72 ਲੱਖ ਵੋਟਰ ਕਰਨਗੇ ਆਪਣਾ ਹੱਕ ਵਰਤੋਂ

ਸਟੇਟ ਇਲੈਕਸ਼ਨ ਕਮਿਸ਼ਨ ਮੁਤਾਬਕ ਕੁੱਲ 36,72,932 ਵੋਟਰ ਆਪਣੀ ਵੋਟ ਦਾ ਹੱਕ ਵਰਤਣਗੇ।

ਕੁੱਲ ਪੋਲਿੰਗ ਬੂਥ: 3,977
ਚੋਣ ਕਰਮਚਾਰੀ: 36,000
ਸੁਰੱਖਿਆ ਕਰਮਚਾਰੀ: 35,500 (ਪੁਲਿਸ + ਹੋਮਗਾਰਡ)

ਹਰੇਕ ਬੂਥ ‘ਤੇ 5-5 ਸਟਾਫ਼ ਮੈਂਬਰ ਤਾਇਨਾਤ ਰਹਿਣਗੇ।

ਹਾਈਕੋਰਟ ਦੇ ਹੁਕਮਾਂ ‘ਤੇ ਹਰ ਬੂਥ ‘ਤੇ CCTV

Punjab and Haryana High Court ਨੇ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਵੱਡਾ ਹੁਕਮ ਜਾਰੀ ਕੀਤਾ ਹੈ। ਹੁਕਮ ਅਨੁਸਾਰ ,ਹਰ ਪੋਲਿੰਗ ਬੂਥ ਦੇ ਅੰਦਰ ਅਤੇ ਬਾਹਰ CCTV ਕੈਮਰੇ ਲਗਾਏ ਜਾਣਗੇ। ਫੁਟੇਜ ਘੱਟੋ-ਘੱਟ 1 ਸਾਲ ਤੱਕ ਸੁਰੱਖਿਅਤ ਰੱਖੀ ਜਾਵੇਗੀ। ਬਿਨਾਂ ਮਨਜ਼ੂਰੀ ਕੋਈ ਵੀ ਡਾਟਾ ਡਿਲੀਟ ਨਹੀਂ ਕੀਤਾ ਜਾ ਸਕੇਗਾ। ਇਸ ਕਦਮ ਨੂੰ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਵਧਾਉਣ ਵੱਲ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ। 7,555 ਉਮੀਦਵਾਰ ਮੈਦਾਨ ਵਿੱਚ ਇਸ ਚੋਣ ਵਿੱਚ ਕੁੱਲ 7,555 ਉਮੀਦਵਾਰ ਮੈਦਾਨ ਵਿੱਚ ਹਨ।

ਪਾਰਟੀ ਵਾਰ ਅੰਕੜੇ

ਆਮ ਆਦਮੀ ਪਾਰਟੀ: 1,801
ਕਾਂਗਰਸ: 1,550
ਭਾਜਪਾ: 1,316
ਸ਼੍ਰੋਮਣੀ ਅਕਾਲੀ ਦਲ: 1,251
ਬਸਪਾ: 96
ਆਜ਼ਾਦ ਉਮੀਦਵਾਰ: 1,528
8 ਨਗਰ ਨਿਗਮਾਂ ਤੇ 96 ਸਥਾਨਕ ਸੰਸਥਾਵਾਂ ਵਿੱਚ ਮੁਕਾਬਲਾ ਚੋਣਾਂ ਵਿੱਚ ਮੁਕਾਬਲਾ ਇਹਨਾਂ ਖੇਤਰਾਂ ਵਿੱਚ ਹੋ ਰਿਹਾ ਹੈ। 8 ਨਗਰ ਨਿਗਮ ,75 ਨਗਰ ਕੌਂਸਲ 21 ਨਗਰ ਪੰਚਾਇਤ। ਇਨ੍ਹਾਂ ਵਿੱਚ ਬਠਿੰਡਾ, ਅਬੋਹਰ, ਬਟਾਲਾ, ਬਰਨਾਲਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਮੋਹਾਲੀ ਵਰਗੇ ਸ਼ਹਿਰ ਸ਼ਾਮਲ ਹਨ।

2027 ਵਿਧਾਨ ਸਭਾ ਤੋਂ ਪਹਿਲਾਂ ਸਿਆਸੀ ਟੈਸਟ

ਇਨ੍ਹਾਂ ਚੋਣਾਂ ਨੂੰ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ “ਸੈਮੀਫਾਈਨਲ” ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਇਹ ਨਤੀਜੇ ਸ਼ਹਿਰੀ ਵੋਟਰਾਂ ਦਾ ਮੂਡ ਦਿਖਾਉਣਗੇ। ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਲਗੇਗਾ। ਭਾਜਪਾ ਅਤੇ ਹੋਰ ਪਾਰਟੀਆਂ ਦੀ ਸ਼ਹਿਰੀ ਪਕੜ ਨੂੰ ਪਰਖਣਗੇ
ਗਰਮੀ ਦੇ ਮੱਦੇਨਜ਼ਰ ਵੋਟਿੰਗ ਟਾਈਮ ਵਧਾਉਣ ਦੀ ਮੰਗ ਭਾਰੀ ਗਰਮੀ ਅਤੇ ਹੀਟਵੇਵ ਦੇ ਮੱਦੇਨਜ਼ਰ ਵੋਟਿੰਗ ਸਮੇਂ ਨੂੰ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ।

ਮੌਜੂਦਾ ਸਮਾਂ: ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ
ਮੰਗ: ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ

ਦਲੀਲ ਦਿੱਤੀ ਜਾ ਰਹੀ ਹੈ ਕਿ ਗਰਮੀ ਕਾਰਨ ਵੋਟਰ ਟਰਨਆਉਟ ਪ੍ਰਭਾਵਿਤ ਹੋ ਸਕਦਾ ਹੈ, ਖ਼ਾਸ ਕਰਕੇ ਮਜ਼ਦੂਰ ਵਰਗ ਵਿੱਚ CCTV ਨਿਗਰਾਨੀ ਅਤੇ ਵੱਡੇ ਸੁਰੱਖਿਆ ਪ੍ਰਬੰਧਾਂ ਨਾਲ ਇਹ ਚੋਣਾਂ ਪੰਜਾਬ ਦੀ ਸਿਆਸਤ ਲਈ ਕਾਫੀ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ।

Exit mobile version