Site icon Dainik Savera Punjab

ਹੀਟ ਵੇਵ ਅਲਰਟ: ਡਾਕਟਰਾਂ ਦੀ ਚੇਤਾਵਨੀ,ਹੀਟ ਸਟ੍ਰੋਕ ਤੋਂ ਬਚਣ ਲਈ ਹਰ 40 ਮਿੰਟ ਬਾਅਦ ਪਾਣੀ ਜ਼ਰੂਰੀ

Heat wave alert: Doctors warn, water is essential after every 40 minutes to avoid heat stroke

Heat wave alert: Doctors warn, water is essential after every 40 minutes to avoid heat stroke

ਨੈਸ਼ਨਲ ਨਿਊਜ਼ : ਦੇਸ਼ ਵਿੱਚ ਤਾਪਮਾਨ ਲਗਾਤਾਰ ਵਧਣ ਅਤੇ ਹੀਟ ਵੇਵ ਦੀ ਸਥਿਤੀ ਕਾਰਨ ਲੋਕਾਂ ਦੀ ਸਿਹਤ ‘ਤੇ ਵੱਡਾ ਅਸਰ ਪੈ ਰਿਹਾ ਹੈ। ਤੇਜ਼ ਧੁੱਪ, ਗਰਮ ਹਵਾਵਾਂ ਅਤੇ ਨਮੀ ਕਾਰਨ ਹੀਟ ਸਟ੍ਰੋਕ ਅਤੇ ਹੋਰ ਗਰਮੀ ਨਾਲ ਸਬੰਧਤ ਬਿਮਾਰੀਆਂ ਦੇ ਮਾਮਲੇ ਵਧ ਰਹੇ ਹਨ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੌਸਮ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਲਈ।

ਹੀਟ ਨਾਲ ਸਬੰਧਤ ਬਿਮਾਰੀਆਂ: ਡਾਕਟਰਾਂ ਦੀ ਚੇਤਾਵਨੀ

ਡਾ. ਵੀਰੇਂਦਰ ਪ੍ਰਕਾਸ਼ ਗੌਤਮ ਅਨੁਸਾਰ ਗਰਮੀ ਨਾਲ ਜੁੜੀਆਂ ਬਿਮਾਰੀਆਂ ਕਈ ਪੜਾਅਾਂ ਵਿੱਚ ਆਉਂਦੀਆਂ ਹਨ।

ਉਨ੍ਹਾਂ ਮੁਤਾਬਕ ਸ਼ੁਰੂਆਤੀ ਲੱਛਣਾਂ ਵਿੱਚ ਸ਼ਾਮਲ ਹਨ ਸਰੀਰ ‘ਤੇ ਲਾਲ ਦਾਣੇ ਅਤੇ ਖੁਜਲੀ,
ਮਾਸਪੇਸ਼ੀਆਂ ਵਿੱਚ ਕੜਵੱਲ,
ਬਹੁਤ ਜ਼ਿਆਦਾ ਥਕਾਵਟ,
ਚੱਕਰ ਆਉਣਾ ਅਤੇ ਕਮਜ਼ੋਰੀ,

ਉਨ੍ਹਾਂ ਕਿਹਾ ਕਿ ਕਈ ਲੋਕ ਇਹ ਲੱਛਣ ਆਮ ਗਰਮੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਬਾਅਦ ਵਿੱਚ ਗੰਭੀਰ ਹਾਲਤ ਬਣ ਸਕਦੀ ਹੈ।

ਗੰਭੀਰ ਲੱਛਣ ਦਿਖਣ ‘ਤੇ ਤੁਰੰਤ ਹਸਪਤਾਲ ਜਾਓ

ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵਿਅਕਤੀ ਵਿੱਚ ਇਹ ਲੱਛਣ ਆਉਣ ਤਾਂ ਤੁਰੰਤ ਐਮਰਜੈਂਸੀ ਮਦਦ ਲਓ

ਉਲਝਣ (Confusion)
ਬੇਹੋਸ਼ੀ
ਦੌਰੇ (Seizures)
ਕੋਮਾ ਜਿਹੀ ਸਥਿਤੀ

ਐਸੇ ਹਾਲਾਤ ਵਿੱਚ ਮਰੀਜ਼ ਨੂੰ ਪਹਿਲਾਂ ਠੰਢੀ ਜਗ੍ਹਾ ‘ਤੇ ਲਿਜਾ ਕੇ ਸਰੀਰ ਠੰਡਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਰੀਰ ਨੂੰ ਠੰਡਾ ਰੱਖਣ ਦੇ ਤੁਰੰਤ ਤਰੀਕੇ

ਡਾਕਟਰਾਂ ਅਨੁਸਾਰ ਗਿੱਲੇ ਤੌਲੀਆ ਨਾਲ ਸਰੀਰ ਪੋਛਣਾ ,ਪਾਣੀ ਦਾ ਛਿੜਕਾਅ ਕਰਨਾ ,ਪੱਖੇ ਜਾਂ ਕੂਲਰ ਦੀ ਵਰਤੋਂ ਛਾਂ ਵਿੱਚ ਆਰਾਮ ਕਰਨਾ ਇਹ ਤਰੀਕੇ ਸਰੀਰ ਦਾ ਤਾਪਮਾਨ ਜਲਦੀ ਘਟਾਉਣ ਵਿੱਚ ਮਦਦ ਕਰਦੇ ਹਨ।

ਪਾਣੀ ਹੀ ਸਭ ਤੋਂ ਵੱਡੀ ਦਵਾਈ

ਸਿਹਤ ਮਾਹਿਰਾਂ ਨੇ ਸਭ ਤੋਂ ਵੱਧ ਜ਼ੋਰ ਹਾਈਡ੍ਰੇਸ਼ਨ ‘ਤੇ ਦਿੱਤਾ ਹੈ। ਉਨ੍ਹਾਂ ਦੀ ਸਲਾਹ ਹੈ ,ਦਿਨ ਵਿੱਚ 3 ਤੋਂ 3.5 ਲੀਟਰ ਪਾਣੀ ਪੀਓ। ਹਰ 30–40 ਮਿੰਟ ਬਾਅਦ ਇੱਕ ਗਲਾਸ ਪਾਣੀ ਜ਼ਰੂਰ ਪੀਓ। ਸ਼ਿਕੰਜੀ, ਲੱਸੀ ਅਤੇ ਘਰੇਲੂ ਪੀਣ ਵਾਲੇ ਪਦਾਰਥ ਵਰਤੋ ਕੌਫੀ, ਸ਼ਰਾਬ ਅਤੇ ਕੈਫੀਨ ਵਾਲੇ ਪਦਾਰਥਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇਹ ਡਿਹਾਈਡ੍ਰੇਸ਼ਨ ਵਧਾਉਂਦੇ ਹਨ।

ਧੁੱਪ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ

ਡਾਕਟਰਾਂ ਨੇ ਲੋਕਾਂ ਨੂੰ ਇਹ ਸਲਾਹਾਂ ਦਿੱਤੀਆਂ ਹਨ। ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ। ਸਿਰ ਢੱਕ ਕੇ ਬਾਹਰ ਨਿਕਲੋ। ਪਾਣੀ ਦੀ ਬੋਤਲ ਹਮੇਸ਼ਾ ਨਾਲ ਰੱਖੋ। ਦੁਪਹਿਰ 12 ਤੋਂ 4 ਵਜੇ ਤੱਕ ਧੁੱਪ ਤੋਂ ਬਚੋ।

ਖੁਰਾਕ ਨਾਲ ਵੀ ਮਿਲਦੀ ਹੈ ਰਾਹਤ

ਗਰਮੀ ਵਿੱਚ ਇਹ ਚੀਜ਼ਾਂ ਫਾਇਦੇਮੰਦ ਹਨ ਤਰਬੂਜ,ਖਰਬੂਜਾ,ਖੀਰਾ,ਹਰੀਆਂ ਸਬਜ਼ੀਆਂ ਇਹ ਸਰੀਰ ਨੂੰ ਕੁਦਰਤੀ ਤੌਰ ‘ਤੇ ਠੰਡਾ ਰੱਖਣ ਵਿੱਚ ਮਦਦ ਕਰਦੀਆਂ ਹਨ। ਮਾਹਿਰਾਂ ਮੁਤਾਬਕ ਹੀਟ ਵੇਵ ਦੌਰਾਨ ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ। ਸਮੇਂ ‘ਤੇ ਪਾਣੀ ਪੀਣਾ, ਧੁੱਪ ਤੋਂ ਬਚਣਾ ਅਤੇ ਸ਼ੁਰੂਆਤੀ ਲੱਛਣਾਂ ਨੂੰ ਪਛਾਣਣਾ ਜਾਨ ਬਚਾ ਸਕਦਾ ਹੈ।

Exit mobile version