Last Updated: October 10, 2026

Dainik Savera Times Logo

ELECTION: ਬੈਲਟ ਪੇਪਰਾਂ ਰਾਹੀਂ ਹੀ ਹੋਣਗੀਆਂ ਨਗਰ ਨਿਗਮ ਤੇ ਕੌਂਸਲ ਚੋਣਾਂ, EVM ਰਾਹੀਂ ਚੋਣਾਂ ਦੀ ਮੰਗ ਦੀ ਪਟੀਸ਼ਨ ਖਾਰਜ

5 months ਪਹਿਲਾ

ELECTION: ਬੈਲਟ ਪੇਪਰਾਂ ਰਾਹੀਂ ਹੀ ਹੋਣਗੀਆਂ ਨਗਰ ਨਿਗਮ ਤੇ ਕੌਂਸਲ ਚੋਣਾਂ, EVM ਰਾਹੀਂ ਚੋਣਾਂ ਦੀ ਮੰਗ ਦੀ ਪਟੀਸ਼ਨ ਖਾਰਜ

Punjab MC Election 2026 : ਪੰਜਾਬ-ਹਰਿਆਣਾ ਹਾਈਕੋਰਟ ਨੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਈਵੀਐਮ ਰਾਹੀਂ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਇਹ ਲਗਭਗ ਸਪੱਸ਼ਟ ਹੋ ਗਿਆ ਹੈ ਕਿ ਚੋਣਾਂ ਬੈਲੇਟ ਪੇਪਰਾਂ ਰਾਹੀਂ ਹੀ ਹੋਣਗੀਆਂ।

ਜਾਣਕਾਰੀ ਅਨੁਸਾਰ, ਪੰਜਾਬ ‘ਚ ਨਿਗਮ ਚੋਣਾਂ ‘ਚ ਧੱਕੇਸ਼ਾਹੀ ਨਾ ਹੋਣ ਅਤੇ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਮੁਹਾਲੀ ਦੀ ਐਡਵੋਕੇਟ ਰੂਚਿਕਾ ਗਰਗ ਨੇ ਪਟੀਸ਼ਨ ਦਾਖਲ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਹੁਣ ਦੇਰ ਹੋ ਚੁੱਕੀ ਹੈ, ਕਿਉਂਕਿ ਚੋਣਾਂ ਦਾ ਪੂਰਾ ਸ਼ਡਿਊਲ ਜਾਰੀ ਹੋ ਚੁੱਕਿਆ ਹੈ ਅਤੇ ਹੁਣ ਇਸ ਮਾਮਲੇ ਵਿੱਚ ਦਖਲ ਦੇਣਾ ਠੀਕ ਨਹੀਂ ਹੈ। ਹਾਈਕੋਰਟ ਨੇ ਫੈਸਲਾ ਸੁਣਾਉਂਦਿਆਂ ਪਟੀਸ਼ਨ ਨੂੰ ਚਾਰਜ ਕਰ ਦਿੱਤਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.