skip to content

Last Updated: October 17, 2026

Dainik Savera Times Logo

ਕੀ ਕੱਲ੍ਹ ਹੈ ਸਰਕਾਰੀ ਛੁੱਟੀ …? ਜਾਣਨ ਲਈ ਪੜ੍ਹੋ ਪੂਰੀ ਖ਼ਬਰ

3 November 2025 ਅੱਪਡੇਟ ਕੀਤਾ ਗਿਆ

ਕੀ ਕੱਲ੍ਹ ਹੈ ਸਰਕਾਰੀ ਛੁੱਟੀ …? ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਸੁਲਤਾਨਪੁਰ ਲੋਧੀ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 4 ਨਵੰਬਰ ਭਾਵ ਕੱਲ੍ਹ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕਰਵਾਇਆ ਜਾ ਰਿਹਾ ਹੈ। ਦੁਨੀਆ ਭਰ ਦੀਆਂ ਸੰਗਤਾਂ ਇਸ ਸਮਾਗਮ ਵਿੱਚ ਹਿੱਸਾ ਲੈਂਦੀਆਂ ਹਨ। ਹਾਲਾਂਕਿ, ਸੁਲਤਾਨਪੁਰ ਲੋਧੀ ਬਲਾਕ ਵਿੱਚ ਵੱਖ-ਵੱਖ ਵਿਭਾਗਾਂ ਦੇ ਸਕੂਲ ਅਤੇ ਦਫ਼ਤਰ ਉਸ ਦਿਨ ਬੰਦ ਨਾ ਹੋਣ ਕਾਰਨ, ਬੱਚੇ ਅਤੇ ਕਰਮਚਾਰੀ ਇਸ ਵਿਸ਼ਾਲ ਨਗਰ ਕੀਰਤਨ ਤੋਂ ਵਾਂਝੇ ਰਹਿਣਗੇ।

ਲਾਅ ਵਿਦਿਆਰਥਣ ਨੇ ਸੁਸਾਈਡ ਨੋਟ ਲਿਖ ਜੀਵਨ-ਲੀਲ੍ਹਾ ਕੀਤੀ ਖ਼ਤਮ, ਦੱਸਿਆ ਕਾਰਨ

ਇਸ ਮੌਕੇ ਅਧਿਆਪਕ ਸੰਗਠਨਾਂ ਦੇ ਆਗੂ-ਸਰਕਾਰੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਣ, ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਮਾ. ਸੁਖਦੇਵ ਸਿੰਘ ਬੂਲਪੁਰ, ਡੀਟੀਐਫ ਦੇ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਕਿਸਾਨ ਆਗੂ ਜਥੇਦਾਰ ਪਰਮਜੀਤ ਸਿੰਘ ਖਾਲਸਾ, ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਆਗੂ ਕੰਵਲਨੈਣ ਸਿੰਘ ਕੈਨੀ, ਐਲੀਮੈਂਟਰੀ ਅਧਿਆਪਕ ਯੂਨੀਅਨ ਦੇ ਆਗੂ ਨਵਜੀਤ ਸਿੰਘ ਜੌਲੀ, ਰਵੀ ਵਾਹੇ, ਹਰਜਿੰਦਰ ਸਿੰਘ ਢੋਟ, ਰਾਜਿੰਦਰ ਸਿੰਘ ਭੌਰ, ਵਾਤਾਵਰਣ ਪ੍ਰੇਮੀ ਕੁਲਬੀਰ ਸਿੰਘ ਵਲਨੀ, ਐਮ.ਕੇ. ਸ਼ਰਮਾ, ਪੇਰੈਂਟਸ ਐਸੋਸੀਏਸ਼ਨ ਦੇ ਆਗੂ ਜਤਿੰਦਰ ਸੇਠੀ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਪ੍ਰਿੰਸੀਪਲ ਕਰਨੈਲ ਸਿੰਘ, ਸ੍ਰੀ ਸੁੱਚਾ ਸਿੰਘ ਮਿਰਜ਼ਾਪੁਰ, ਅਤੇ ਸ੍ਰੀ ਚਰਨ ਸਿੰਘ ਹੈਬਤਪੁਰ ਸਮੇਤ ਹੋਰਨਾਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ ਬਲਾਕ ਦੇ ਸਕੂਲਾਂ ਵਿੱਚ 4 ਨਵੰਬਰ ਨੂੰ ਪੂਰੀ ਛੁੱਟੀ ਐਲਾਨੀ ਜਾਵੇ ਤਾਂ ਜੋ ਬੱਚੇ ਤੇ ਹੋਰ ਵਿਭਾਗਾਂ ਦੇ ਕਰਮਚਾਰੀ ਨਗਰ ਕੀਰਤਨ ਵਿੱਚ ਹਿੱਸਾ ਲੈ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ 1 ਨਵੰਬਰ ਨੂੰ ਨਗਰ ਕੀਰਤਨ ਲਈ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਸੀ, ਤਾਂ ਫਿਰ ਕਪੂਰਥਲਾ ਪ੍ਰਸ਼ਾਸਨ ਇਸ ਮਾਮਲੇ ‘ਤੇ ਅਜੇ ਵੀ ਚੁੱਪ ਕਿਉਂ ਹੈ?

ਖੰਡ ਜਾਂ ਨਮਕ ਨਾਲ ਨਾ ਖਾਓ Curd ; ਫਾਇਦੇ ਦੀ ਥਾਂ ਹੋ ਜਾਵੇਗਾ ਨੁਕਸਾਨ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.