Site icon Dainik Savera Punjab

ਲੋਹੜੀ ਤੱਕ ਪੰਜਾਬ ‘ਚ ਛਾਈ ਰਹੇਗੀ ਧੁੰਦ ਅਤੇ ਠੰਢੀ ਲਹਿਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

punjab-fog-cold-wave-yellow-alert-lohri

punjab-fog-cold-wave-yellow-alert-lohri

ਨਵੀਂ ਦਿਲੀ: ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਨੂੰ ਲੋਹੜੀ ਤੱਕ ਗੰਭੀਰ ਧੁੰਦ ਅਤੇ ਠੰਢੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਨੌ ਜਨਵਰੀ ਨੂੰ ਸੰਘਣੀ ਧੁੰਦ ਠੰਢੀ ਲਹਿਰ ਅਤੇ ਠੰਢੇ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ ਚੋਵੀ ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਸਿਰਫ਼ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਆਮ ਤੌਰ ‘ਤੇ ਦਰਜ ਕੀਤੇ ਜਾਣ ਵਾਲੇ ਤਾਪਮਾਨ ਨਾਲੋਂ 5.5 ਡਿਗਰੀ ਘੱਟ ਹੈ।

ਇਹ ਵੀ ਪੜ੍ਹੋ: ਹਾਈ ਕੋਰਟ ਨੇ ਭ੍ਰਿਸ਼ਟ ਕਰਮਚਾਰੀਆਂ ‘ਤੇ ਕਸਿਆ ਸ਼ਿਕੰਜਾ: ਪੰਜਾਬ ਸਰਕਾਰ ਤੋਂ ਮੰਗੀ ਪੂਰੀ ਰਿਪੋਰਟ

ਅੰਮ੍ਰਿਤਸਰ ਲੁਧਿਆਣਾ ਅਤੇ ਪਟਿਆਲਾ ਵਿੱਚ ਠੰਢੇ ਦਿਨ ਦਰਜ ਕੀਤੇ ਗਏ ਹਨ ਜਦਕਿ ਅੰਮ੍ਰਿਤਸਰ ਵਿੱਚ ਦਿੱਸਣਯੋਗਤਾ ਸਿਰਫ਼ 150 ਮੀਟਰ ਰਹੀ। ਬਠਿੰਡਾ 5 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ ਸ਼ਹਿਰ ਰਿਹਾ।

ਮੌਸਮ ਵਿਭਾਗ ਦੇ ਅਨੁਸਾਰ ਜੰਮੂ ਦੇ ਨੇੜੇ ਬਣੀ ਪੱਛਮੀ ਗੜਬੜ ਹੁਣ ਉੱਤਰੀ ਪੰਜਾਬ ਵੱਲ ਵਧ ਗਈ ਹੈ ਜੋ ਕਿ ਜ਼ਮੀਨ ਤੋਂ ਲਗਭਗ ਤਿੰਨ ਕਿਲੋਮੀਟਰ ਉੱਪਰ ਸਰਗਰਮ ਹੈ। ਇਸ ਨਾਲ ਉੱਤਰੀ ਭਾਰਤ ਵਿੱਚ ਉੱਚਾਈ ਵਾਲੇ ਖੇਤਰਾਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਰਹੀ ਹੈ।

ਇਹ ਵੀ ਪੜ੍ਹੋ: ਜੂਡੋ ਅਤੇ ਗਤਕੇ ‘ਚ ਪੰਜਾਬ ਦੇ ਸ਼ੇਰਾਂ ਦੀ ਦਹਾੜ ਰਾਸ਼ਟਰੀ ਪੱਧਰ ‘ਤੇ ਗੂੰਜੀ

ਇਸ ਮੌਸਮੀ ਹਾਲਾਤ ਦੇ ਚਲਦੇ ਅੱਜ ਅੰਮ੍ਰਿਤਸਰ ਤਰਨਤਾਰਨ ਨਵਾਂਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਠੰਢ ਵਧੀ ਰਹੇਗੀ। ਫਾਜ਼ਿਲਕਾ ਫਰੀਦਕੋਟ ਮੁਕਤਸਰ ਬਠਿੰਡਾ ਅਤੇ ਮਾਨਸਾ ਦੇ ਕੁਝ ਹਿੱਸਿਆਂ ਵਿੱਚ ਠੰਢੀ ਲਹਿਰ ਦੀ ਸੰਭਾਵਨਾ ਜਤਾਈ ਗਈ ਹੈ।

ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਠੰਢੇ ਦਿਨ ਦੀ ਸਥਿਤੀ ਬਣੀ ਰਹਿਣ ਦੀ ਉਮੀਦ ਹੈ। ਮੌਸਮ ਆਮ ਤੌਰ ‘ਤੇ ਖੁਸ਼ਕ ਅਤੇ ਸਾਫ਼ ਰਹੇਗਾ ਪਰ ਘੱਟੋ ਘੱਟ ਤਾਪਮਾਨ ਵਿੱਚ ਹੋਰ ਕਮੀ ਆ ਸਕਦੀ ਹੈ।

punjab-fog-cold-wave-yellow-alert-lohri
Exit mobile version