skip to content

Last Updated: October 10, 2026

Dainik Savera Times Logo

ਪੰਜਾਬ: ਮਲੇਰਕੋਟਲਾ ਵਿੱਚ ਪਰਿਵਾਰਕ ਤ੍ਰਾਸਦੀ ਤਿੰਨ ਜਾਨਾਂ ਖਤਮ

10 months ਪਹਿਲਾ

ਪੰਜਾਬ: ਮਲੇਰਕੋਟਲਾ ਵਿੱਚ ਪਰਿਵਾਰਕ ਤ੍ਰਾਸਦੀ ਤਿੰਨ ਜਾਨਾਂ ਖਤਮ

ਪੰਜਾਬ ਡੈਕਸ: ਪੰਜਾਬ ਦੇ ਮਲੇਰਕੋਟਲਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਆਪਣੀ ਜਾਨ ਗਵਾ ਲਈ। ਇਸ ਪਰਿਵਾਰ ਵਿੱਚ ਇੱਕ ਵਿਧਵਾ ਔਰਤ ਉਸ ਦੀ ਬੁਜ਼ੁਰਗ ਮਾਂ ਅਤੇ ਸਿਰਫ਼ ਨੌਂ ਸਾਲ ਦਾ ਬੇਟਾ ਸ਼ਾਮਲ ਹਨ। ਤਿੰਨਾਂ ਨੇ ਜ਼ਹਿਰ ਖਾ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।

ਜਾਲੰਧਰ ਵਿੱਚ ਦਿਨ ਦਿਹਾੜੇ ਗਨ ਪੌਇੰਟ ’ਤੇ ਲੁੱਟ ਦੀ ਦਹਿਸ਼ਤ

ਮੌਤ ਤੋਂ ਪਹਿਲਾਂ ਵਿਧਵਾ ਔਰਤ ਨੇ ਇੱਕ ਵੀਡੀਓ ਰਿਕਾਰਡ ਕੀਤੀ ਜਿਸ ਵਿੱਚ ਉਸ ਨੇ ਕੁਝ ਲੋਕਾਂ ’ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਉਸ ਨੂੰ ਬਹੁਤ ਪਰੇਸ਼ਾਨ ਕੀਤਾ। ਇਸ ਵੀਡੀਓ ਨੇ ਘਟਨਾ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ ਕਿਉਂਕਿ ਇਸ ਵਿੱਚ ਉਸ ਨੇ ਸਪਸ਼ਟ ਤੌਰ ’ਤੇ ਆਪਣੀ ਪੀੜਾ ਬਿਆਨ ਕੀਤੀ ਹੈ।

ਕਸ਼ਮੀਰ ਘਾਟੀ ਵਿੱਚ 24 ਘੰਟਿਆਂ ਵਿੱਚ ਫੌਜ ਦੇ ਰਿਹਾਇਸ਼ੀ ਕਵਾਰਟਰ ਅੱਗ ਦੀ ਲਪੇਟ ਵਿੱਚ

ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਅਤੇ ਹੈਰਾਨੀ ਦਾ ਮਾਹੌਲ ਬਣ ਗਿਆ ਹੈ। ਲੋਕਾਂ ਵਿੱਚ ਚਰਚਾ ਹੈ ਕਿ ਆਰਥਿਕ ਦਬਾਅ ਅਤੇ ਸਮਾਜਿਕ ਤਣਾਅ ਕਿਸ ਤਰ੍ਹਾਂ ਪਰਿਵਾਰਾਂ ਨੂੰ ਇਸ ਹੱਦ ਤੱਕ ਧੱਕ ਸਕਦੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੀਡੀਓ ਨੂੰ ਸਬੂਤ ਵਜੋਂ ਆਪਣੇ ਕਬਜ਼ੇ ਵਿੱਚ ਲਿਆ ਹੈ।

ਸਮਾਜ ਵਿੱਚ ਵਧ ਰਹੇ ਆਰਥਿਕ ਦਬਾਅ ਅਤੇ ਮਨੋਵਿਗਿਆਨਕ ਸਮੱਸਿਆਵਾਂ ’ਤੇ ਵੀ ਗੰਭੀਰ ਸਵਾਲ ਖੜੇ ਕਰ ਦਿਤੇ ਹੈ।

punjab-family-tragedy-malerkotla-three-deaths

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.