Last Updated: November 27, 2026

Dainik Savera Times Logo

ਸਿੱਖਿਆ ਵਿਭਾਗ ਦੀ ਵੱਡੀ ਗਾਜ਼: 245 ਕਾਮਰਸ ਲੈਕਚਰਾਰ ਰਿਵਰਟ ਹੋ ਸਕਦੇ ਹਨ

6 March 2026 ਅੱਪਡੇਟ ਕੀਤਾ ਗਿਆ

ਸਿੱਖਿਆ ਵਿਭਾਗ ਦੀ ਵੱਡੀ ਗਾਜ਼: 245 ਕਾਮਰਸ ਲੈਕਚਰਾਰ ਰਿਵਰਟ ਹੋ ਸਕਦੇ ਹਨ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕਾਮਰਸ ਲੈਕਚਰਾਰਾਂ ਦੀ ਸੀਨੀਅਰਤਾ ਸੂਚੀ ਵਿੱਚ ਪਾਈਆਂ ਗਈਆਂ ਗੜਬੜਾਂ ਨੂੰ ਧਿਆਨ ਵਿੱਚ ਰੱਖਦਿਆਂ ਲਗਭਗ 17 ਸਾਲਾਂ ਬਾਅਦ ਵੱਡੀ ਕਾਰਵਾਈ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਮੁਕੇਰੀਆਂ ਨੇੜੇ ਰੇਲ ਹਾਦਸਾ: ਮਾਂ‑ਧੀ ਦੀ ਰੇਲ ਗੱਡੀ ਹੇਠਾਂ ਆ ਕੇ ਮੌਤ

ਜਾਣਕਾਰੀ ਮੁਤਾਬਕ, ਸੀਨੀਅਰਤਾ ਸੂਚੀ ਦੀ ਮੁੜ ਸਮੀਖਿਆ ਦਾ ਸਿੱਧਾ ਅਸਰ ਕਾਮਰਸ ਗਰੁੱਪ ’ਤੇ ਪੈ ਸਕਦਾ ਹੈ, ਕਿਉਂਕਿ ਵਿਭਾਗ ਨੇ ਸੂਚੀ ਜਾਰੀ ਕਰਕੇ ਤਰੱਕੀਆਂ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਆਪਕਾਂ ਨੂੰ 21 ਦਿਨਾਂ ਦੇ ਅੰਦਰ ਆਪਣੇ ਇਤਰਾਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ।

 

ਗੁਰਦਾਸਪੁਰ ਵਿੱਚ ਖੌਫਨਾਕ ਹਾਦਸਾ: ਕੁੱਤਿਆਂ ਦੇ ਝੁੰਡ ਨੇ ਮਾਸੂਮ ਢਾਈ ਸਾਲਾ ਬੱਚੇ ਨੂੰ ਨੋਚਿਆ…

ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਸੂਬਾ ਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ 25 ਅਗਸਤ 2025 ਨੂੰ ਵਿਭਾਗ ਵੱਲੋਂ ਲੈਕਚਰਾਰ ਕਾਡਰ ਦੀ ਪ੍ਰੋਵੀਜ਼ਨਲ ਸੀਨੀਅਰਤਾ ਸੂਚੀ ਜਾਰੀ ਕਰਕੇ ਅਧਿਆਪਕਾਂ ਤੋਂ ਇਤਰਾਜ਼ ਮੰਗੇ ਗਏ ਸਨ। ਉਨ੍ਹਾਂ ਦੇ ਮੁਤਾਬਕ, ਇਹ ਸੂਚੀ ਤਿਆਰ ਕਰਦਿਆਂ ਵਿਭਾਗ ਨੇ ਨਿਯਮਾਂ ਅਤੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ।

ਪੈਟਰੋਲ‑ਡੀਜ਼ਲ ਦੇ ਨਵੇਂ ਰੇਟ: ਤੁਹਾਡੇ ਇਲਾਕੇ ’ਚ ਕੀਮਤ ਕਿੰਨੀ? — ਜਾਣੋ ਪੂਰੀ ਲਿਸਟ

ਇਸ ਤੋਂ ਇਲਾਵਾ, ਡੀ‑ਬਾਰ ਕਰਮਚਾਰੀਆਂ ਦੀ ਸਥਿਤੀ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਇੱਕੋ ਸੂਚੀ ਵਿੱਚ ਸੀਨੀਅਰਤਾ ਨਿਰਧਾਰਤ ਕਰਨ ਲਈ ਵੱਖ‑ਵੱਖ ਮਾਪਦੰਡ ਵਰਤੇ ਗਏ ਅਤੇ ਅਧਿਆਪਕਾਂ ਵੱਲੋਂ ਦਿੱਤੇ ਇਤਰਾਜ਼ਾਂ ’ਤੇ ਕੋਈ ਸੁਣਵਾਈ ਨਹੀਂ ਕੀਤੀ ਗਈ।

ਰਾਸ਼ਟਰਪਤੀ Droupadi Murmu ਦਾ ਵੱਡਾ ਫੈਸਲਾ: ਦੇਸ਼ ਵਿੱਚ ਵੱਡੀ ਤਬਦੀਲੀ: ਕਈ ਰਾਜਾਂ ਦੇ ਰਾਜਪਾਲ ਤੇ ਉਪ‑ਰਾਜਪਾਲ ਬਦਲੇ

ਇਨ੍ਹਾਂ ਸਭ ਗੜਬੜਾਂ ਦੇ ਬਾਵਜੂਦ, ਵਿਭਾਗ ਨੇ ਇਸੇ ਸੂਚੀ ਨੂੰ ਆਧਾਰ ਬਣਾਕੇ ਲਗਭਗ 245 ਕਾਮਰਸ ਲੈਕਚਰਾਰਾਂ ਨੂੰ ਰਿਵਰਟ ਕਰਨ ਦੀ ਤਜਵੀਜ਼ ਵਾਲਾ ਪੱਤਰ ਜਾਰੀ ਕਰ ਦਿੱਤਾ ਹੈ, ਜਿਸ ਨਾਲ ਅਧਿਆਪਕਾਂ ਵਿੱਚ ਚਿੰਤਾ ਅਤੇ ਬੇਚੈਨੀ ਵਧ ਗਈ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਅਧਿਆਪਕ ਸੀਨੀਅਰਤਾ ਸੂਚੀ ਵਿੱਚ ਆਪਣੇ ਹੱਕ ਅਨੁਸਾਰ ਬਣੇ ਰਹਿਣਗੇ ਜਾਂ ਨਹੀਂ।

ਆਮਿਰ ਖਾਨ ਦੀ ਸਫਲਤਾ ਦੇ ਪਿੱਛੇ: ਉਹ “ਜਾਦੂਈ ਕਲਮ” ਜੋ ਕਰਦੀ ਹੈ ਕਿਰਦਾਰਾਂ ਨੂੰ ਜਿਊਂਦਾ

 

punjab-education-department-big-action

punjab-education-department-big-action

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.