P?c1=2&c2=40696273&cv=3.9

Dainik Savera Times Logo

ਪੰਜਾਬ ਦੀ ਆਰਥਿਕ ਯੋਜਨਾ ਟੀਮ ’ਚ ਵੱਡੀ ਖਾਲੀ ਥਾਂ — ਗੁਪਤਾ ਨੇ ਦਿੱਤਾ ਅਸਤੀਫ਼ਾ

4 months पहले

ਪੰਜਾਬ ਦੀ ਆਰਥਿਕ ਯੋਜਨਾ ਟੀਮ ’ਚ ਵੱਡੀ ਖਾਲੀ ਥਾਂ — ਗੁਪਤਾ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ: ਉੱਘੇ ਉਦਯੋਗਪਤੀ ਰਜਿੰਦਰ ਗੁਪਤਾ ਨੇ ਪੰਜਾਬ ਆਰਥਿਕ ਨੀਤੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ। ਸਰਕਾਰ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਤੁਰੰਤ ਪ੍ਰਵਾਨ ਕਰ ਲਿਆ ਗਿਆ ਹੈ, ਜਿਸ ਨਾਲ ਸੂਬੇ ਦੀ ਆਰਥਿਕ ਯੋਜਨਾ ਬਣਾਉਣ ਵਾਲੀ ਟੀਮ ’ਚ ਵੱਡੀ ਖਾਲੀ ਥਾਂ ਬਣ ਗਈ ਹੈ।

ਪੀਓਕੇ ’ਚ ਸਰਕਾਰ ਵਿਰੁੱਧ ਗੁੱਸਾ ਫਟਿਆ — 12 ਨਾਗਰਿਕ ਗੋਲੀਬਾਰੀ ’ਚ ਮਾਰੇ

ਗੁਪਤਾ ਨੇ ਕਾਲੀ ਦੇਵੀ ਮਾਤਾ ਜੀ ਪਟਿਆਲਾ ਟਰਸਟ ਦੇ ਚੇਅਰਮੈਨ ਅਹੁਦੇ ਤੋਂ ਵੀ ਅਲੱਗ ਹੋਣ ਦਾ ਐਲਾਨ ਕੀਤਾ, ਜਿਸਨੂੰ ਵੀ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਦੇ ਦੋਹਾਂ ਅਹੁਦਿਆਂ ਤੋਂ ਅਸਤੀਫ਼ੇ ਨੇ ਰਾਜਨੀਤਿਕ ਅਤੇ ਉਦਯੋਗਿਕ ਵਲਗਣ ’ਚ ਚਰਚਾ ਛੇੜ ਦਿੱਤੀ ਹੈ। ਇਹ ਫੈਸਲਾ ਕਿਉਂ ਲਿਆ ਗਿਆ, ਇਸ ’ਤੇ ਅਜੇ ਤੱਕ ਕੋਈ ਅਧਿਕਾਰਿਕ ਟਿੱਪਣੀ ਨਹੀਂ ਆਈ ਪਰ ਸੂਤਰਾਂ ਅਨੁਸਾਰ ਇਹ ਅੰਦਰੂਨੀ ਨੀਤੀਆਂ ਅਤੇ ਵਿਅਕਤੀਗਤ ਕਾਰਨਾਂ ਨਾਲ ਜੁੜਿਆ ਹੋ ਸਕਦਾ ਹੈ।

खबरें और भी हैं...

Copyright © 2026 Dainik Savera Times. All rights reserved.