skip to content

Last Updated: November 27, 2026

Dainik Savera Times Logo

ਪੰਜਾਬ ਦੇ ਵਾਹਨ ਚਾਲਕਾਂ ਲਈ ਇੱਕ ਵੱਡੀ ਅੱਪਡੇਟ ਸਾਹਮਣੇ ਆਈ ਹੈ, ਜੋ ਜਲੰਧਰ ਤੇ ਕਈ ਵੱਡੇ ਸ਼ਹਿਰਾਂ ‘ਤੇ ਲਾਗੂ ਹੋਵੇਗੀ।

13 April 2026 ਅੱਪਡੇਟ ਕੀਤਾ ਗਿਆ

ਪੰਜਾਬ ਦੇ ਵਾਹਨ ਚਾਲਕਾਂ ਲਈ ਇੱਕ ਵੱਡੀ ਅੱਪਡੇਟ ਸਾਹਮਣੇ ਆਈ ਹੈ, ਜੋ ਜਲੰਧਰ ਤੇ ਕਈ ਵੱਡੇ ਸ਼ਹਿਰਾਂ ‘ਤੇ ਲਾਗੂ ਹੋਵੇਗੀ।

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਵਿੱਚ ਇਲੈਕਟ੍ਰਿਕ ਵਾਹਨਾਂ (Electric vehicles) ਦੀ ਮੰਗ ਤੇਜ਼ੀ ਨਾਲ ਚੜ੍ਹਦੀ ਨਜ਼ਰ ਆ ਰਹੀ ਹੈ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ ਇੱਕ ਸਾਲ ਵਿੱਚ ਸੂਬੇ ਵਿੱਚ ਈ-ਵਾਹਨਾਂ ਦੀ ਵਿਕਰੀ ਵਿੱਚ 48 ਫ਼ੀਸਦੀ ਦਾ ਉਛਾਲ ਦਰਜ ਕੀਤਾ ਗਿਆ ਹੈ। ਸਾਲ 2025 ਦੌਰਾਨ 35,631 ਈ-ਵਾਹਨ ਵਿਕੇ, ਜਦਕਿ 2024 ਵਿੱਚ ਇਹ ਗਿਣਤੀ 24,008 ਸੀ।

 

ਪੰਜਾਬ ਵਿੱਚ ਖ਼ਾਸ ਕਰਕੇ ਦੋਪਹੀਆ ਇਲੈਕਟ੍ਰਿਕ ਵਾਹਨਾਂ ਲਈ ਲੋਕਾਂ ਦਾ ਰੁਝਾਨ ਕਾਬਿਲ-ਏ-ਗੌਰ ਤਰੀਕੇ ਨਾਲ ਵਧ ਰਿਹਾ ਹੈ। ਸਾਲ 2024 ਵਿੱਚ ਜਿੱਥੇ 19,858 ਦੋਪਹੀਆ ਈ-ਵਾਹਨ ਵਿਕੇ ਸਨ, ਉੱਥੇ 2025 ਵਿੱਚ ਇਹ ਗਿਣਤੀ ਚੜ੍ਹ ਕੇ 27,264 ਤੱਕ ਪਹੁੰਚ ਗਈ। ਚਾਰਪਹੀਆ ਈ-ਵਾਹਨਾਂ ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ2024 ਦੇ 4,150 ਵਾਹਨਾਂ ਦੇ ਮੁਕਾਬਲੇ 2025 ਵਿੱਚ ਇਹ ਅੰਕੜਾ 8,367 ਹੋ ਗਿਆ। ਦੋਪਹੀਆ ਈ-ਵਾਹਨਾਂ ਦੀ ਵਿਕਰੀ ਦੇ ਮੋਰਚੇ ‘ਤੇ ਪੰਜਾਬ ਆਪਣੇ ਨੇੜਲੇ ਰਾਜਾਂ,ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ, ਨਾਲੋਂ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।

ਆਸ਼ਾ ਭੋਸਲੇ ਅਤੇ ਵ੍ਰਿੰਦਾਵਨ ਹਾਦਸੇ ਨੂੰ ਪੰਜਾਬ ਸਦਨ ਵਿੱਚ ਨਮਨ, ਸੈਸ਼ਨ ਭਾਵੁਕ ਮਾਹੌਲ ਵਿੱਚ ਸ਼ੁਰੂ

ਸੂਬਾ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਲਈ ਆਪਣੀ ਈ-ਵਾਹਨ ਨੀਤੀ ਦੀ ਮਿਆਦ ਵਧਾ ਕੇ 20 ਫਰਵਰੀ 2027 ਤੱਕ ਕਰ ਦਿੱਤੀ ਹੈ। ਇਸ ਨੀਤੀ ਅਧੀਨ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਲਈ 50 ਕਰੋੜ ਰੁਪਏ ਦੇ ਪ੍ਰੋਤਸਾਹਨ ਦੀ ਵਿਵਸਥਾ ਕੀਤੀ ਗਈ ਹੈ। ਇਸਦੇ ਨਾਲ ਹੀ ਤਿੰਨਪਹੀਆ ਈ-ਵਾਹਨਾਂ ਅਤੇ ਈ-ਸਾਈਕਲਾਂ ਲਈ ਵੀ ਵੱਖ-ਵੱਖ ਸ਼੍ਰੇਣੀਆਂ ਅਨੁਸਾਰ ਇਨਸੈਂਟਿਵ ਮੁਹੱਈਆ ਕਰਵਾਏ ਜਾ ਰਹੇ ਹਨ।

ਪ੍ਰਦੂਸ਼ਣ ਘਟਾਉਣ ਦੇ ਉਦੇਸ਼ ਨਾਲ ਸਰਕਾਰ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਮੁੱਖ ਸ਼ਹਿਰਾਂ ਵਿੱਚ ਈ-ਬੱਸਾਂ ਚਲਾਉਣ ਦੀ ਤਿਆਰੀ ਕਰ ਰਹੀ ਹੈ। ਨੀਤੀ ਵਿੱਚ ਚਾਰਜਿੰਗ ਸਟੇਸ਼ਨਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਖਾਸ ਪ੍ਰਬੰਧ ਸ਼ਾਮਲ ਹਨ। ਧਿਆਨਯੋਗ ਹੈ ਕਿ ਕੇਵਲ ਪਿਛਲੇ ਤਿੰਨ ਮਹੀਨਿਆਂ ਵਿੱਚ ਹੀ 7,000 ਤੋਂ ਵੱਧ ਈ-ਵਾਹਨ ਵਿਕ ਚੁੱਕੇ ਹਨ, ਜੋ ਇਸ ਖੇਤਰ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਦੀ ਸਪਸ਼ਟ ਨਿਸ਼ਾਨੀ ਹੈ।

Electric vehicles

Electric vehicles

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.