skip to content

Last Updated: November 25, 2026

Dainik Savera Times Logo

11 ਨਵੰਬਰ ਨੂੰ ਇਸ ਜ਼ਿਲੇ ‘ਚ ਵੋਟਿੰਗ ਜਨਤਕ ਛੁੱਟੀ ਦਾ ਐਲਾਨ

10 November 2025 ਅੱਪਡੇਟ ਕੀਤਾ ਗਿਆ

11 ਨਵੰਬਰ ਨੂੰ ਇਸ ਜ਼ਿਲੇ ‘ਚ ਵੋਟਿੰਗ ਜਨਤਕ ਛੁੱਟੀ ਦਾ ਐਲਾਨ

ਚੰਡੀਗੜ੍ਹ: ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ 11 ਨਵੰਬਰ ਨੂੰ ਹੋਣ ਵਾਲੀ ਉਪ ਚੋਣ ਲਈ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਪਹਿਲੀ ਵਾਰ ਉਪ ਚੋਣ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਲਕੇ ਦੇ 100 ਬੂਥ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ ਜਦਕਿ 114 ਬੂਥਾਂ ‘ਤੇ ਕੇਂਦਰੀ ਬਲ ਮੌਜੂਦ ਰਹਿਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਸੀਸੀਟੀਵੀ ਕੈਮਰੇ ਅਤੇ ਵੈੱਬਕਾਸਟਿੰਗ ਦੀ ਵਿਵਸਥਾ ਕੀਤੀ ਗਈ ਹੈ।

ਰਾਜਾ ਵੜਿੰਗ ਵੱਲੋਂ ਸਿੱਖ ਬੱਚਿਆਂ ਦੇ ਕੇਸਾਂ ‘ਤੇ ਟਿੱਪਣੀ ਸਿੱਖ ਭਾਵਨਾਵਾਂ ਨੂੰ ਠੇਸ: ਸੁਖਬੀਰ ਬਾਦਲ

ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਖਤਮ ਹੋ ਜਾਵੇਗਾ ਜਿਸ ਤੋਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਅਤੇ ਬਾਹਰਲੇ ਰਾਜਨੀਤਿਕ ਨੇਤਾਵਾਂ ਨੂੰ ਹਲਕਾ ਛੱਡਣਾ ਪਵੇਗਾ। ਤਰਨਤਾਰਨ ਹਲਕੇ ਵਿੱਚ ਲਗਭਗ 1.92 ਲੱਖ ਵੋਟਰ ਵੋਟ ਪਾਉਣਗੇ। ਵੋਟਿੰਗ ਵਾਲੇ ਦਿਨ 11 ਨਵੰਬਰ ਨੂੰ ਇਲਾਕੇ ਵਿੱਚ ਜਨਤਕ ਛੁੱਟੀ ਰਹੇਗੀ।

Big Breaking : ਰਿਮਾਂਡ ਤੋਂ ਬਾਅਦ ਅੱਜ ਹੋਵੇਗੀ DIG ਭੁੱਲਰ ਤੇ ਕ੍ਰਿਸ਼ਨੂੰ ਦੀ ਪੇਸ਼ੀ

ਇਸ ਤੋਂ ਪਹਿਲਾਂ ਕੱਲ੍ਹ ਚੋਣ ਪ੍ਰਚਾਰ ਦੌਰਾਨ ਬੰਗਾ ਹਲਕੇ ਦੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੁੰਢ ਦੇ ਦੇਹਾਂਤ ਦੀ ਖ਼ਬਰ ਆਈ। ਚੋਣ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਤਰਨਤਾਰਨ ਦੇ ਐਸਐਸਪੀ ਰਵਜੋਤ ਗਰੇਵਾਲ ਨੂੰ ਹਟਾ ਕੇ ਸੁਰਿੰਦਰ ਲਾਂਬਾ ਨੂੰ ਨਵਾਂ ਐਸਐਸਪੀ ਨਿਯੁਕਤ ਕੀਤਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.