ਆਧਾਰ ਕਾਰਡ ਲਗਭਗ ਹਰ ਜਗ੍ਹਾ ਜ਼ਰੂਰੀ ਹੈ ਨਵੇਂ ਬੈਂਕ ਖਾਤੇ ਖੋਲ੍ਹਣ ਤੋਂ ਲੈ ਕੇ ਨਵਾਂ ਸਿਮ ਖਰੀਦਣ ਤੱਕ। ਪਰ ਅਸਲ ਆਧਾਰ ਨੰਬਰ ਸਾਂਝਾ ਕਰਨ ਨਾਲ ਧੋਖਾਧੜੀ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਵਰਚੁਅਲ ਆਈਡੀ (VID) ਇੱਕ 16-ਅੰਕਾਂ ਦਾ ਪਛਾਣ ਨੰਬਰ ਹੈ, ਜੋ ਅਸਲ ਆਧਾਰ ਨੰਬਰ ਦੀ ਥਾਂ ਵਰਤਿਆ ਜਾ ਸਕਦਾ ਹੈ।
VID ਕੀ ਹੈ?
VID, ਵਰਚੁਅਲ ਆਈਡੀ, ਆਧਾਰ ਨੰਬਰ ਲਈ ਇੱਕ ਢਾਲ ਵਜੋਂ ਕੰਮ ਕਰਦੀ ਹੈ। ਇਸ ਨਾਲ ਤੁਸੀਂ ਆਪਣਾ ਆਧਾਰ ਨੰਬਰ ਸਾਂਝਾ ਕੀਤੇ ਬਿਨਾਂ ਬੈਂਕ, ਸਿਮ ਕਾਰਡ ਸਟੋਰ ਜਾਂ ਹੋਰ ਸੇਵਾਵਾਂ ਵਿੱਚ ਆਧਾਰ ਨਾਲ ਸਬੰਧਤ ਕਾਰਵਾਈ ਕਰ ਸਕਦੇ ਹੋ। ਇਸ ਤਰੀਕੇ ਨਾਲ ਧੋਖਾਧੜੀ ਅਤੇ ਘੁਟਾਲਿਆਂ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
VID ਕਿਵੇਂ ਤਿਆਰ ਕਰੀਏ?
UIDAI ਦੀ ਅਧਿਕਾਰਤ ਵੈੱਬਸਾਈਟ : https://myaadhaar.uidai.gov.in/
ਤੇ ਜਾਓ।
ਆਪਣੇ ਆਧਾਰ ਨੰਬਰ ਦੀ ਵਰਤੋਂ ਕਰਕੇ ਲੌਗਇਨ ਕਰੋ।
ਡੈਸ਼ਬੋਰਡ ’ਤੇ Generate Virtual ID ‘ਤੇ ਕਲਿੱਕ ਕਰੋ।
ਦੋ ਵਿਕਲਪਾਂ ਵਿੱਚੋਂ Generate ID ਚੁਣੋ।
ਤੁਹਾਡਾ VID ਸਕ੍ਰੀਨ ’ਤੇ ਦਿਖਾਈ ਦੇਵੇਗਾ ਅਤੇ ਰਜਿਸਟਰਡ ਨੰਬਰ ’ਤੇ ਭੇਜਿਆ ਜਾਵੇਗਾ।
ਖਾਸ ਗੱਲ
ਤੁਸੀਂ ਜਿੰਨੇ ਮਰਜ਼ੀ VID ਜਨਰੇਟ ਕਰ ਸਕਦੇ ਹੋ। ਨਵਾਂ VID ਬਣਾਉਂਦੇ ਹੀ ਪੁਰਾਣਾ ਰੱਦ ਹੋ ਜਾਂਦਾ ਹੈ, ਜਿਸ ਨਾਲ ਸੁਰੱਖਿਆ ਹੋਰ ਮਜ਼ਬੂਤ ਹੁੰਦੀ ਹੈ।