ਭਾਰਤ ਦੇ ਹਵਾਈ ਖੇਤਰ ਵਿੱਚ ਪਾਇਲਟਾਂ ਦੀ ਵੱਧ ਰਹੀ ਘਾਟ ਨੂੰ ਦੂਰ ਕਰਨ ਲਈ ਇੱਕ ਵੱਡੇ ਬਦਲਾਅ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀ ਉੱਚ ਪੱਧਰੀ ਕਮੇਟੀ ਨੇ ਪਾਇਲਟ ਟ੍ਰੇਨਿੰਗ ਦੇ ਨਿਯਮਾਂ ਵਿੱਚ ਸੁਧਾਰ ਦਾ ਪ੍ਰਸਤਾਵ ਰੱਖਿਆ ਹੈ, ਜਿਸ ਤਹਿਤ ਮੌਜੂਦਾ 200 ਘੰਟਿਆਂ ਦੀ ਥਾਂ ਸਿਰਫ਼ 100 ਤੋਂ 120 ਘੰਟਿਆਂ ਦੀ ਸਿਖਲਾਈ ਨਾਲ ਪਾਇਲਟ ਲਾਇਸੈਂਸ ਜਾਰੀ ਕੀਤਾ ਜਾ ਸਕਦਾ ਹੈ।
ਡਰਾਫਟ ਰਿਪੋਰਟ ਵਿੱਚ “ਮਲਟੀ-ਕਰੂ ਪਾਇਲਟ ਲਾਇਸੈਂਸ” (MPL) ਨੂੰ ਉਤਸ਼ਾਹਿਤ ਕਰਨ ਅਤੇ ਸਿਮੂਲੇਟਰ ਅਧਾਰਿਤ ਟ੍ਰੇਨਿੰਗ ਨੂੰ ਵਧੇਰੇ ਮਹੱਤਵ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਪ੍ਰਸਤਾਵ ‘ਤੇ ਇੰਡੀਗੋ, ਏਅਰ ਇੰਡੀਆ, ਅਕਾਸਾ ਏਅਰ ਅਤੇ ਸਪਾਈਸਜੈੱਟ ਵਰਗੀਆਂ ਵੱਡੀਆਂ ਏਅਰਲਾਈਨਾਂ ਤੋਂ ਸੁਝਾਅ ਮੰਗੇ ਗਏ ਹਨ।
ਮੋਦੀ ਕੈਬਨਿਟ ‘ਚ ਵੱਡੇ ਫੇਰਬਦਲ ਦੀ ਚਰਚਾ ਤੇਜ਼, ਮਾਨਸੂਨ ਸੈਸ਼ਨ ਤੋਂ ਬਾਅਦ ਹੋ ਸਕਦਾ ਹੈ ਵਿਸਥਾਰ
ਪਿਛਲੇ ਕੁਝ ਸਾਲਾਂ ਦੌਰਾਨ ਪਾਇਲਟਾਂ ਦੀ ਕਮੀ ਕਾਰਨ ਕਈ ਏਅਰਲਾਈਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਨਵੇਂ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਨਿਯਮ ਲਾਗੂ ਹੋਣ ਤੋਂ ਬਾਅਦ ਪਾਇਲਟਾਂ ਦੇ ਆਰਾਮ ਸਮੇਂ ਵਿੱਚ ਵਾਧਾ ਕੀਤਾ ਗਿਆ, ਜਿਸ ਨਾਲ ਉਡਾਣਾਂ ਲਈ ਉਪਲਬਧ ਪਾਇਲਟਾਂ ਦੀ ਗਿਣਤੀ ਘੱਟ ਹੋ ਗਈ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਪ੍ਰਸਤਾਵ ਲਾਗੂ ਹੁੰਦਾ ਹੈ ਤਾਂ ਏਅਰਲਾਈਨ ਉਦਯੋਗ ਨੂੰ ਵੱਡੀ ਰਾਹਤ ਮਿਲ ਸਕਦੀ ਹੈ, ਹਾਲਾਂਕਿ ਸੁਰੱਖਿਆ ਮਾਪਦੰਡਾਂ ਨੂੰ ਕਾਇਮ ਰੱਖਣਾ ਸਭ ਤੋਂ ਵੱਡੀ ਤਰਜੀਹ ਰਹੇਗੀ।
मेष: दिन शुभ रहेगा...