skip to content

Last Updated: November 5, 2026

Dainik Savera Times Logo

ਜਲੰਧਰ ਅਦਾਲਤ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਿਰੁੱਧ ਜਮਾਨਤੀ ਵਾਰੰਟ ਜਾਰੀ, ਜਾਣੋ ਕਾਰਨ

28 January 2026 ਅੱਪਡੇਟ ਕੀਤਾ ਗਿਆ

ਜਲੰਧਰ ਅਦਾਲਤ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਿਰੁੱਧ ਜਮਾਨਤੀ ਵਾਰੰਟ ਜਾਰੀ, ਜਾਣੋ ਕਾਰਨ

ਜਲੰਧਰ ਨਿਊਜ਼ : ਜਲੰਧਰ ਦੀ ਅਦਾਲਤ ਨੇ 2 ਕਿਲੋ ਅਫੀਮ ਜ਼ਬਤ ਕਰਨ ਦੇ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਕਮਿਸ਼ਨਰ ਨੂੰ ਹੁਕਮ ਦਿੱਤਾ ਹੈ ਕਿ ਉਹ ਬੁੱਧਵਾਰ ਨੂੰ ਖੁਦ ਅਦਾਲਤ ਵਿੱਚ ਪੇਸ਼ ਹੋਣ ਅਤੇ 5,000 ਰੁਪਏ ਦੀ ਜਮਾਨਤ ਰਾਸ਼ੀ ਜਮ੍ਹਾਂ ਕਰਵਾਉਣ।

ਮਾਮਲੇ ਦਾ ਪਿਛੋਕੜ

ਇਹ ਮਾਮਲਾ ਸਾਲ 2024 ਦਾ ਹੈ। ਪੁਲਿਸ ਨੇ ਉਸ ਸਮੇਂ ਇੱਕ ਵਿਅਕਤੀ ਨੂੰ 2 ਕਿਲੋ ਅਫੀਮ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਕਿ ਇਸ ਬਰਾਮਦਗੀ ਰਾਹੀਂ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ।

READ ALSO : ਪੰਜਾਬੀ ਗਾਇਕ ਨਛੱਤਰ ਗਿੱਲ ਨੇ ਸੋਸ਼ਲ ਮੀਡੀਆ ਵੀਡੀਓ ‘ਤੇ ਵਿਵਾਦ ਨੂੰ ਲੈ ਕੇ ਕੱਢੀ ਭੜਾਸ, ਜਾਣੋ ਪੂਰਾ ਮਾਮਲਾ

ਕਮਿਸ਼ਨਰ ਦੀ ਗੈਰਹਾਜ਼ਰੀ

ਸੁਣਵਾਈ ਦੌਰਾਨ ਪੁਲਿਸ ਕਮਿਸ਼ਨਰ ਅਦਾਲਤ ਵਿੱਚ ਪੇਸ਼ ਹੋਣੀ ਸੀ, ਪਰ ਉਹ VVIP ਡਿਊਟੀ ਦਾ ਹਵਾਲਾ ਦੇ ਕੇ ਹਾਜ਼ਰ ਨਹੀਂ ਹੋਈ। ਅਦਾਲਤ ਨੇ ਇਸ ਗੈਰਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਰੁਖ਼ ਅਪਣਾਇਆ ਅਤੇ ਉਨ੍ਹਾਂ ਖਿਲਾਫ਼ ਜਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ।

ਪ੍ਰਸ਼ਾਸਨਿਕ ਹਲਚਲ

ਇਸ ਮਾਮਲੇ ਤੋਂ ਬਾਅਦ ਪ੍ਰਸ਼ਾਸਨਿਕ ਅਤੇ ਪੁਲਿਸ ਮਹਿਕਮੇ ਵਿੱਚ ਹਲਚਲ ਤੇਜ਼ ਹੋ ਗਈ ਹੈ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਕਮਿਸ਼ਨਰ ਬੁੱਧਵਾਰ ਨੂੰ ਖੁਦ ਅਦਾਲਤ ਵਿੱਚ ਹਾਜ਼ਰ ਹੋਣ ਅਤੇ ਜਮਾਨਤ ਰਾਸ਼ੀ ਜਮ੍ਹਾਂ ਕਰਨ ਦੀ ਪਾਬੰਦੀ ਹੈ।

ਭਾਰਤ-EU ਮੁਕਤ ਵਪਾਰ ਸਮਝੌਤਾ (FTA) ‘ਤੇ ਅੰਤਿਮ ਸੌਦਾ, ਖਪਤਕਾਰਾਂ ਲਈ ਕੀਮਤਾਂ ਘੱਟ ਹੋਣ ਦੀ ਉਮੀਦ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.