
ਨਵੀਂ ਦਿਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਇੱਕ ਵਾਰ ਫਿਰ ਵੱਡੇ ਘੋਟਾਲੇ ਦੀ ਖ਼ਬਰ ਸਾਹਮਣੇ ਆਈ ਹੈ। ਬੈਂਕ ਨੇ ਖੁਦ ਇਸ ਬਾਰੇ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਨੂੰ ਦਿੱਤੀ ਹੈ। ਰਿਪੋਰਟਾਂ ਅਨੁਸਾਰ ਬੈਂਕ ਨੇ ਐਸਆਰਈਆਈ ਇਕੁਇਪਮੈਂਟ ਫਾਇਨੈਂਸ ਲਿਮਿਟਡ ਅਤੇ ਐਸਆਰਈਆਈ ਇੰਫਰਾਸਟਰਕਚਰ ਫਾਇਨੈਂਸ ਲਿਮਿਟਡ ਦੇ ਪੁਰਾਣੇ ਪ੍ਰਮੋਟਰਾਂ ਨਾਲ ਜੁੜੇ ਲਗਭਗ 2434 ਕਰੋੜ ਰੁਪਏ ਦੇ ਕਰਜ਼ ਧੋਖਾਧੜੀ ਮਾਮਲੇ ਦੀ ਜਾਣਕਾਰੀ ਆਰਬੀਆਈ ਨੂੰ ਦਿੱਤੀ ਹੈ। ਇਹ ਖੁਲਾਸਾ 26 ਦਸੰਬਰ 2025 ਨੂੰ ਬੈਂਕ ਵੱਲੋਂ ਐਕਸਚੇਂਜਾਂ ਨੂੰ ਕੀਤੀ ਗਈ ਸੂਚਨਾ ਵਿੱਚ ਕੀਤਾ ਗਿਆ।
ਦਿੱਲੀ ਦੇ ਮਸ਼ਹੂਰ ਚਾਂਦਨੀ ਚੌਕ ਵਿੱਚ ਅੱਗ ਦੀ ਦਹਿਸ਼ਤ: ਇੱਕ ਦਿਨ ਚ ਚਾਰ ਵੱਡੀਆਂ ਘਟਨਾਵਾਂ!
ਇਨ੍ਹਾਂ ਦੋਨਾਂ ਕੰਪਨੀਆਂ ’ਤੇ ਕੁੱਲ 32700 ਕਰੋੜ ਰੁਪਏ ਦਾ ਵਿੱਤੀ ਕਰਜ਼ ਸੀ ਜਿਸਦਾ ਨਿਪਟਾਰਾ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ ਦੇ ਤਹਿਤ ਕੀਤਾ ਗਿਆ। ਦਸੰਬਰ 2023 ਵਿੱਚ ਨਵਾਂ ਪ੍ਰਮੋਟਰ ਨੇਸ਼ਨਲ ਐਸੈਟ ਰੀਕੰਸਟ੍ਰਕਸ਼ਨ ਕੰਪਨੀ ਲਿਮਿਟਡ ਨੇ ਇਨ੍ਹਾਂ ਕੰਪਨੀਆਂ ਨੂੰ ਆਪਣੇ ਅਧੀਨ ਕਰ ਲਿਆ।
WATCH VIDEO: ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਲਈ ਲੰਗਰ ਦੀ ਸੇਵਾ
ਪੀਐਨਬੀ ਨੇ ਆਪਣੀ ਰੈਗੂਲੇਟਰੀ ਫਾਇਲਿੰਗ ਵਿੱਚ ਦੱਸਿਆ ਕਿ ਬੈਂਕ ਨੇ ਐਸਈਐਫਐਲ ਅਤੇ ਐਸਆਈਐਫਐਲ ਦੇ ਪੁਰਾਣੇ ਪ੍ਰਮੋਟਰਾਂ ਵਿਰੁੱਧ ਕਰਜ਼ ਧੋਖਾਧੜੀ ਦਾ ਮਾਮਲਾ ਆਰਬੀਆਈ ਨੂੰ ਰਿਪੋਰਟ ਕੀਤਾ ਹੈ। ਇਹ ਮਾਮਲੇ ਕ੍ਰਮਵਾਰ 1240.94 ਕਰੋੜ ਅਤੇ 1193.06 ਕਰੋੜ ਰੁਪਏ ਦੇ ਹਨ। ਬੈਂਕ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਸਨੇ ਪੂਰੇ ਬਕਾਇਆ ਰਕਮ ਲਈ ਪਹਿਲਾਂ ਹੀ 100 ਪ੍ਰਤੀਸ਼ਤ ਪ੍ਰੋਵਿਜ਼ਨ ਕਰ ਲਿਆ ਹੈ।
ਇਸ ਤਾਜ਼ਾ ਖੁਲਾਸੇ ਨਾਲ ਬੈਂਕਿੰਗ ਖੇਤਰ ਵਿੱਚ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ ਅਤੇ ਵਿੱਤੀ ਪ੍ਰਬੰਧਨ ’ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ।
