Last Updated: November 24, 2026

Dainik Savera Times Logo

ਮਨ ਕੀ ਬਾਤ ਵਿੱਚ ਮੋਦੀ: 2025 ਦੇ ਹਰ ਪਲ ਨੇ ਭਾਰਤ ਨੂੰ ਕੀਤਾ ਮਾਣਵਾਨ

28 December 2025 ਅੱਪਡੇਟ ਕੀਤਾ ਗਿਆ

ਮਨ ਕੀ ਬਾਤ ਵਿੱਚ ਮੋਦੀ: 2025 ਦੇ ਹਰ ਪਲ ਨੇ ਭਾਰਤ ਨੂੰ ਕੀਤਾ ਮਾਣਵਾਨ

ਨਵੀਂ ਦਿਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ 2025 ਦੀਆਂ ਯਾਦਾਂ, ਚਰਚਾਵਾਂ ਅਤੇ ਉਪਲਬਧੀਆਂ ਬਾਰੇ ਗੱਲ ਕੀਤੀ ਜਿਨ੍ਹਾਂ ਨੇ ਦੇਸ਼ ਨੂੰ ਇਕੱਠਾ ਜੋੜਿਆ। ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਨੇ ਭਾਰਤ ਨੂੰ ਕਈ ਅਜਿਹੇ ਪਲ ਦਿੱਤੇ ਹਨ ਜਿਨ੍ਹਾਂ ‘ਤੇ ਹਰ ਭਾਰਤੀ ਨੂੰ ਮਾਣ ਹੋਇਆ।

ਮੋਦੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਤੋਂ ਲੈ ਕੇ ਖੇਡਾਂ ਦੇ ਮੈਦਾਨ ਤੱਕ, ਵਿਗਿਆਨ ਦੀਆਂ ਪ੍ਰਯੋਗਸ਼ਾਲਾਵਾਂ ਤੋਂ ਲੈ ਕੇ ਦੁਨੀਆ ਦੇ ਵੱਡੇ ਮੰਚਾਂ ਤੱਕ ਭਾਰਤ ਨੇ ਆਪਣੀ ਮਜ਼ਬੂਤ ਛਾਪ ਛੱਡੀ ਹੈ। ਉਨ੍ਹਾਂ ਨੇ ‘ਆਪਰੇਸ਼ਨ ਸਿੰਦੂਰ’ ਨੂੰ ਹਰ ਭਾਰਤੀ ਲਈ ਗਰਵ ਦਾ ਪ੍ਰਤੀਕ ਦੱਸਿਆ ਅਤੇ ਕਿਹਾ ਕਿ ਇਸ ਦੌਰਾਨ ਲੋਕਾਂ ਨੇ ਮਾਂ ਭਾਰਤੀ ਪ੍ਰਤੀ ਆਪਣੇ ਪਿਆਰ ਅਤੇ ਸਮਰਪਣ ਨੂੰ ਵੱਖ-ਵੱਖ ਢੰਗ ਨਾਲ ਪ੍ਰਗਟਾਇਆ।

ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਚਿੰਤਾ, ‘ਬੀਐਮਜੇਪੀ’ ਚੋਣੀ ਮੈਦਾਨ ਵਿੱਚ – ਭਾਰਤ ਲਈ ਸਿਆਸੀ ਨਸੀਹਤ

ਉਨ੍ਹਾਂ ਨੇ ਯਾਦ ਕਰਵਾਇਆ ਕਿ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ‘ਤੇ ਦੇਸ਼ ਵਾਸੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਮੋਦੀ ਨੇ ਕਿਹਾ ਕਿ 2025 ਖੇਡਾਂ ਦੇ ਹਿਸਾਬ ਨਾਲ ਵੀ ਯਾਦਗਾਰ ਸਾਲ ਰਿਹਾ। ਪੁਰਸ਼ ਕ੍ਰਿਕਟ ਟੀਮ ਨੇ ਆਈਸੀਸੀ ਚੈਂਪੀਅਨਜ਼ ਟ੍ਰਾਫੀ ਜਿੱਤੀ, ਮਹਿਲਾ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਆਪਣੇ ਨਾਮ ਕੀਤਾ ਅਤੇ ਭਾਰਤ ਦੀਆਂ ਬੇਟੀਆਂ ਨੇ ਬਲਾਈਂਡ ਟੀ-20 ਵਰਲਡ ਕੱਪ ਜਿੱਤ ਕੇ ਇਤਿਹਾਸ ਰਚਿਆ। ਪੈਰਾ ਐਥਲੀਟਾਂ ਨੇ ਵੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਈ ਤਮਗੇ ਜਿੱਤੇ।

ਵਿਗਿਆਨ ਅਤੇ ਅੰਤਰਿਕਸ਼ ਖੇਤਰ ਵਿੱਚ ਭਾਰਤ ਨੇ ਵੱਡੀ ਛਾਲ ਮਾਰੀ। ਮੋਦੀ ਨੇ ਕਿਹਾ ਕਿ ਸ਼ੁਭਾਂਸ਼ੂ ਸ਼ੁਕਲਾ ਪਹਿਲੇ ਭਾਰਤੀ ਬਣੇ ਜੋ ਅੰਤਰਰਾਸ਼ਟਰੀ ਅੰਤਰਿਕਸ਼ ਕੇਂਦਰ ਤੱਕ ਪਹੁੰਚੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਾਤਾਵਰਣ ਸੁਰੱਖਿਆ ਅਤੇ ਜੰਗਲੀ ਜੀਵਾਂ ਦੀ ਰੱਖਿਆ ਨਾਲ ਜੁੜੇ ਕਈ ਯਤਨ 2025 ਦੀ ਪਹਿਚਾਣ ਬਣੇ। ਚੀਤਿਆਂ ਦੀ ਗਿਣਤੀ ਹੁਣ 30 ਤੋਂ ਵੱਧ ਹੋ ਚੁੱਕੀ ਹੈ।

WATCH VIDEO: ਸ਼ਰਵਾਨ ਸਿੰਘ ਨੂੰ ਰਾਸ਼ਟਰਪਤੀ ਤੇ PM ਵੱਲੋਂ ਵੀਰ ਬਾਲ ਐਵਾਰਡ

ਆਸਥਾ ਅਤੇ ਸੰਸਕ੍ਰਿਤੀ ਦੀ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਾਲ ਦੀ ਸ਼ੁਰੂਆਤ ਪ੍ਰਯਾਗਰਾਜ ਮਹਾਕੁੰਭ ਨਾਲ ਹੋਈ ਜਿਸ ਨੇ ਦੁਨੀਆ ਨੂੰ ਹੈਰਾਨ ਕੀਤਾ। ਸਾਲ ਦੇ ਅੰਤ ਵਿੱਚ ਅਯੋਧਿਆ ਵਿੱਚ ਰਾਮ ਮੰਦਰ ‘ਤੇ ਧਵਜਾਰੋਹਣ ਦੇ ਪ੍ਰੋਗਰਾਮ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਲੋਕਾਂ ਵਿੱਚ ਸਵਦੇਸ਼ੀ ਪ੍ਰਤੀ ਉਤਸ਼ਾਹ ਵੀ ਵਧਿਆ ਅਤੇ ਉਹਨਾਂ ਨੇ ਉਹੀ ਸਮਾਨ ਖਰੀਦਣਾ ਸ਼ੁਰੂ ਕੀਤਾ ਜਿਸ ਵਿੱਚ ਭਾਰਤੀ ਮਿਹਨਤ ਅਤੇ ਮਿੱਟੀ ਦੀ ਸੁਗੰਧ ਹੋਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2025 ਨੇ ਭਾਰਤ ਨੂੰ ਹੋਰ ਵੱਧ ਆਤਮਵਿਸ਼ਵਾਸ ਦਿੱਤਾ ਹੈ ਅਤੇ ਹੁਣ 2026 ਵਿੱਚ ਨਵੀਆਂ ਉਮੀਦਾਂ ਅਤੇ ਨਵੇਂ ਸੰਕਲਪਾਂ ਨਾਲ ਦੇਸ਼ ਅੱਗੇ ਵਧਣ ਲਈ ਤਿਆਰ ਹੈ।

pm-narendra-modi-reflects-on-2025-memories

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.