Last Updated: November 22, 2026

Dainik Savera Times Logo

PM ਮੋਦੀ ਕਾਨਫਰੰਸ: ਬਾਲ ਸਿੱਖਿਆ ਤੋਂ ਹੁਨਰ ਵਿਕਾਸ ਤੱਕ — ਵਿਕਾਸੀ ਅਜੰਡਾ!

27 December 2025 ਅੱਪਡੇਟ ਕੀਤਾ ਗਿਆ

PM ਮੋਦੀ ਕਾਨਫਰੰਸ: ਬਾਲ ਸਿੱਖਿਆ ਤੋਂ ਹੁਨਰ ਵਿਕਾਸ ਤੱਕ — ਵਿਕਾਸੀ ਅਜੰਡਾ!

ਨਵੀਂ ਦਿਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਤੇ ਕੱਲ੍ਹ ਨਵੀਂ ਦਿੱਲੀ ਵਿੱਚ ਮੁੱਖ ਸਕੱਤਰਾਂ ਦੀ ਪੰਜਵੀਂ ਰਾਸ਼ਟਰੀ ਕਾਨਫਰੰਸ ਦੀ ਅਗਵਾਈ ਕਰਨਗੇ। ਤਿੰਨ ਦਿਨਾਂ ਦੀ ਇਹ ਕਾਨਫਰੰਸ ਕੱਲ੍ਹ ਤੋਂ ਸ਼ੁਰੂ ਹੋਈ ਹੈ ਜਿਸ ਦਾ ਮੁੱਖ ਉਦੇਸ਼ ਕੇਂਦਰ ਅਤੇ ਰਾਜਾਂ ਵਿਚਕਾਰ ਭਰੋਸੇਯੋਗ ਸੰਵਾਦ ਰਾਹੀਂ ਭਾਰਤ ਦੇ ਵਿਕਾਸੀ ਅਜੰਡੇ ਨੂੰ ਹੋਰ ਮਜ਼ਬੂਤ ਕਰਨਾ ਹੈ। ਇਹ ਮੰਚ ਪ੍ਰਧਾਨ ਮੰਤਰੀ ਦੀ ਸਹਿਯੋਗੀ ਸੰਘੀ ਪ੍ਰਣਾਲੀ ਦੀ ਦ੍ਰਿਸ਼ਟੀ ਨੂੰ ਅੱਗੇ ਵਧਾਉਂਦਾ ਹੈ ਜਿਸ ਵਿੱਚ ਕੇਂਦਰ ਅਤੇ ਰਾਜ ਮਿਲ ਕੇ ਇੱਕਜੁੱਟ ਰੋਡਮੈਪ ਤਿਆਰ ਕਰਦੇ ਹਨ ਤਾਂ ਜੋ ਦੇਸ਼ ਦੀ ਮਨੁੱਖੀ ਪੂੰਜੀ ਦੀ ਸਮਰੱਥਾ ਵੱਧ ਤੋਂ ਵੱਧ ਹੋ ਸਕੇ ਅਤੇ ਸਮਾਵੇਸ਼ੀ ਤੇ ਭਵਿੱਖ-ਤਿਆਰ ਵਿਕਾਸ ਨੂੰ ਤੇਜ਼ੀ ਮਿਲੇ।

ਇਸ ਵਾਰ ਕਾਨਫਰੰਸ ਦਾ ਮੁੱਖ ਵਿਸ਼ਾ ਹੈ ‘ਵਿਕਸਿਤ ਭਾਰਤ ਲਈ ਮਨੁੱਖੀ ਪੂੰਜੀ’। ਇਸ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵਧੀਆ ਤਜਰਬਿਆਂ ਅਤੇ ਰਣਨੀਤੀਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਖ਼ਾਸ ਧਿਆਨ ਪੰਜ ਖੇਤਰਾਂ ’ਤੇ ਕੇਂਦ੍ਰਿਤ ਹੈ ਜਿਵੇਂ ਕਿ ਬਾਲ ਅਵਸਥਾ ਦੀ ਸਿੱਖਿਆ: ਸਕੂਲੀ ਸਿੱਖਿਆ, ਹੁਨਰ ਵਿਕਾਸ, ਉੱਚ ਸਿੱਖਿਆ, ਖੇਡਾਂ ਅਤੇ ਗੈਰ ਪਾਠਕ੍ਰਮ ਗਤੀਵਿਧੀਆਂ।

ਕਾਨਫਰੰਸ ਵਿੱਚ ਛੇ ਵਿਸ਼ੇਸ਼ ਸੈਸ਼ਨ ਵੀ ਹੋ ਰਹੇ ਹਨ ਜਿਨ੍ਹਾਂ ਵਿੱਚ ਰਾਜਾਂ ਵਿੱਚ ਨਿਯਮਾਂ ਦੀ ਘਟਾਓ ਸ਼ਾਸਨ ਵਿੱਚ ਤਕਨਾਲੋਜੀ ਦੇ ਮੌਕੇ ਖਤਰੇ ਅਤੇ ਉਪਾਅ ਸਮਾਰਟ ਸਪਲਾਈ ਚੇਨ ਅਤੇ ਮਾਰਕੀਟ ਲਿੰਕੇਜ ਲਈ ਐਗ੍ਰੀਸਟੈਕ ਇੱਕ ਰਾਜ, ਇੱਕ ਵਿਸ਼ਵ-ਪੱਧਰੀ ਸੈਰ-ਸਪਾਟਾ ਮੰਜ਼ਿਲ, ਆਤਮਨਿਰਭਰ ਭਾਰਤ ਅਤੇ ਸਵਦੇਸ਼ੀ ਅਤੇ ਵਾਮਪੰਥੀ ਅੱਤਵਾਦ ਤੋਂ ਬਾਅਦ ਦੇ ਭਵਿੱਖ ਲਈ ਰਣਨੀਤੀਆਂ ਸ਼ਾਮਲ ਹਨ। ਇਸ ਮਹੱਤਵਪੂਰਨ ਕਾਨਫਰੰਸ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਸੀਨੀਅਰ ਅਧਿਕਾਰੀ ਅਤੇ ਵਿਸ਼ੇਸ਼ਗਿਆਰ ਹਿੱਸਾ ਲੈ ਰਹੇ ਹਨ।

pm-narendra-modi-fifth-national-conference

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.