ਭਾਰਤ ਦੇ ਪ੍ਰਧਾਨ ਮੰਤਰੀ Narendra Modi ਆਪਣੇ ਪੰਜ ਦਿਨਾਂ ਦੇ ਮਹੱਤਵਪੂਰਨ ਯੂਰਪੀਅਨ ਦੌਰੇ ਦੇ ਪਹਿਲੇ ਪੜਾਅ ਤਹਿਤ France ਦੇ Nice ਸ਼ਹਿਰ ਪਹੁੰਚ ਗਏ ਹਨ। ਨਾਇਸ ਹਵਾਈ ਅੱਡੇ ‘ਤੇ ਫਰਾਂਸੀਸੀ ਅਧਿਕਾਰੀਆਂ ਅਤੇ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਾਇਸ ਸਿਟੀ ਹਾਲ ਵਿੱਚ ਭਾਰਤੀ ਤਿਰੰਗਾ ਲਹਿਰਾ ਕੇ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ।
ਪੀਐਮ ਮੋਦੀ ਦੇ ਸਵਾਗਤ ਲਈ “Echoes of Tradition, Spirits of Innovation” ਨਾਮਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ Kathak, Odissi ਅਤੇ Bharatanatyam ਦਾ ਮਨਮੋਹਕ ਫਿਊਜ਼ਨ ਪੇਸ਼ ਕੀਤਾ ਗਿਆ। ਪ੍ਰਵਾਸੀ ਭਾਰਤੀਆਂ ਨੇ ਵੀ ਤਿਰੰਗੇ ਲਹਿਰਾ ਕੇ ਅਤੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।
ਐਤਵਾਰ ਨੂੰ ਪੀਐਮ ਮੋਦੀ ਦੀ Emmanuel Macron ਨਾਲ ਉੱਚ ਪੱਧਰੀ ਦੁਵੱਲੀ ਬੈਠਕ ਹੋਵੇਗੀ। ਦੋਵੇਂ ਆਗੂ ਭਾਰਤ-ਫਰਾਂਸ ਰਣਨੀਤਕ ਭਾਈਵਾਲੀ, ਰੱਖਿਆ, ਤਕਨਾਲੋਜੀ, ਸਿੱਖਿਆ ਅਤੇ ਨਵੀਨਤਾ ਸਮੇਤ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕਰਨਗੇ।
ਦੌਰੇ ਦੌਰਾਨ ਪ੍ਰਧਾਨ ਮੰਤਰੀ ‘India Innovates’ ਪਹਿਲਕਦਮੀ ਦੀ ਸ਼ੁਰੂਆਤ ਵੀ ਕਰਨਗੇ, ਜਿਸ ਦਾ ਉਦੇਸ਼ ਭਾਰਤ, ਫਰਾਂਸ ਅਤੇ ਹੋਰ ਦੇਸ਼ਾਂ ਦੇ ਸਟਾਰਟਅੱਪਸ ਅਤੇ ਨਿਵੇਸ਼ਕਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ। ਇਸ ਨਾਲ ਨਵੀਨਤਾ ਅਤੇ ਉਦਯਮਤਾ ਖੇਤਰ ਵਿੱਚ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ।
ਫਰਾਂਸ ਦੌਰੇ ਤੋਂ ਬਾਅਦ ਪੀਐਮ ਮੋਦੀ ਆਪਣੇ ਯੂਰਪੀ ਦੌਰੇ ਦੇ ਦੂਜੇ ਪੜਾਅ ਤਹਿਤ Slovakia ਦੀ ਅਧਿਕਾਰਤ ਯਾਤਰਾ ‘ਤੇ ਜਾਣਗੇ, ਜਿੱਥੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਸਬੰਧੀ ਅਹਿਮ ਗੱਲਬਾਤ ਹੋਵੇਗੀ।
ਕੈਂਸਰ ਨਾਲ ਜੰਗ ਜਿੱਤਣ ਆਏ 3 ਸਾਲਾ ਸਾਰਥਕ ਦੀ ‘ਸਿਸਟਮ’ ਨੇ ਲਈ ਜਾਨ; ਭੋਪਾਲ ਦੇ ਏਮਜ਼ ਦੀ ਜਾਂਚ ਵਿੱਚ ਵੱਡਾ ਖੁਲਾਸਾ!

