skip to content

Last Updated: October 10, 2026

Dainik Savera Times Logo

ਯੂਟਿਊਬ ਦੇ ਵੀਡੀਓ ‘ਤੇ ਜ਼ਿੰਦਗੀ ਦਾ ਖੇਡ — ਝੋਲਾਛਾਪ ਡਾਕਟਰ ਨੇ ਲੈ ਲਈ ਮਾਂ ਦੀ ਜਾਨ

9 months ਪਹਿਲਾ

ਯੂਟਿਊਬ ਦੇ ਵੀਡੀਓ ‘ਤੇ ਜ਼ਿੰਦਗੀ ਦਾ ਖੇਡ — ਝੋਲਾਛਾਪ ਡਾਕਟਰ ਨੇ ਲੈ ਲਈ ਮਾਂ ਦੀ ਜਾਨ

ਪੰਜਾਬ ਡੈਕਸ: ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਤੋਂ ਸਿਹਤ ਪ੍ਰਣਾਲੀ ਦੀ ਲਾਪਰਵਾਹੀ ਅਤੇ ਝੋਲਾਛਾਪ ਡਾਕਟਰਾਂ ਦੀ ਮਨਮਾਨੀ ਦਾ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ, ਕਹਲਗਾਂਵ ਪ੍ਰਖੰਡ ਦੇ ਇਕਚਾਰੀ ਖੇਤਰ ਵਿੱਚ ਇੱਕ ਨਕਲੀ ਡਾਕਟਰ ਨੇ ਯੂਟਿਊਬ ‘ਤੇ ਵੀਡੀਓ ਦੇਖ ਕੇ ਇੱਕ ਗਰਭਵਤੀ ਮਹਿਲਾ ਦਾ ਸੀਜ਼ੇਰੀਅਨ ਓਪਰੇਸ਼ਨ ਕਰ ਦਿੱਤਾ। ਨਤੀਜੇ ਵਜੋਂ, ਮਹਿਲਾ ਦੀ ਓਪਰੇਸ਼ਨ ਟੇਬਲ ‘ਤੇ ਹੀ ਦਰਦ ਨਾਲ ਤੜਪ ਕੇ ਮੌਤ ਹੋ ਗਈ। ਹਾਲਾਂਕਿ, ਨਵਜਾਤ ਬੱਚਾ ਕਿਸੇ ਤਰ੍ਹਾਂ ਬਚ ਗਿਆ।

ਇਹ ਵੀ ਪੜ੍ਹੋ: ਲਾਲ ਰੰਗ ਤੋਂ ਲੈ ਕੇ ਹੇਠਲੇ ਛੇਦ ਤੱਕ — ਸਿਲੈਂਡਰ ਦੀ ਬਨਾਵਟ ਚ ਛੁੁਪਿਆ ਵੱਡਾ ਰਹਿਸ…

ਸ੍ਰੀਮਠ ਸਥਾਨ ਦੀ ਸਵਾਤੀ ਦੇਵੀ ਨੂੰ ਲੇਬਰ ਪੇਨ ਹੋਣ ‘ਤੇ ਪਰਿਵਾਰ ਨੇ ਆਸ਼ਾ ਵਰਕਰ ਦੀ ਸਲਾਹ ‘ਤੇ ਅਮਰ ਕੁਮਾਰ ਮੰਡਲ ਦੇ ਨਿੱਜੀ ਕਲੀਨਿਕ ‘ਚ ਲਿਜਾਇਆ। ਉੱਥੇ ਡਾਕਟਰ ਨੇ ਨਾਰਮਲ ਡਿਲੀਵਰੀ ਦੀ ਥਾਂ ਓਪਰੇਸ਼ਨ ਦੀ ਮੰਗ ਕੀਤੀ ਅਤੇ 30 ਹਜ਼ਾਰ ਰੁਪਏ ਲਏ। ਪਰਿਵਾਰ ਦੀ ਸਹਿਮਤੀ ਤੋਂ ਬਾਅਦ, ਉਸ ਨੇ ਬਿਨਾਂ ਡਿਗਰੀ ਜਾਂ ਤਜਰਬੇ ਦੇ ਓਪਰੇਸ਼ਨ ਸ਼ੁਰੂ ਕਰ ਦਿੱਤਾ।

ਓਪਰੇਸ਼ਨ ਦੌਰਾਨ ਡਾਕਟਰ ਯੂਟਿਊਬ ਵੀਡੀਓ ਦੇਖ ਕੇ ਚੀਰਾ ਲਗਾਉਂਦਾ ਰਿਹਾ ਜਿਸ ਕਾਰਨ ਮਹਿਲਾ ਦਾ ਵਧੇਰੇ ਖੂਨ ਵਗ ਗਿਆ ਅਤੇ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਡਾਕਟਰ ਨੇ ਪਰਿਵਾਰ ਨੂੰ ਝੂਠ ਬੋਲਿਆ ਤੇ ਕਲੀਨਿਕ ਬੰਦ ਕਰਕੇ ਭੱਜ ਗਿਆ।

ਇਹ ਵੀ ਪੜ੍ਹੋ: ਭੁਵਨੇਸ਼ਵਰ ਤੋਂ ਉਡਿਆ, ਖੇਤਾਂ ‘ਚ ਆ ਡਿੱਗਿਆ — 9 ਸੀਟਰ ਵਿਮਾਨ ਹਾਦਸਾਗ੍ਰਸਤ

ਘਟਨਾ ਤੋਂ ਗੁੱਸੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਲੀਨਿਕ ਦੇ ਬਾਹਰ ਲਾਸ਼ ਰੱਖ ਕੇ ਵਿਰੋਧ ਪ੍ਰਗਟਾਇਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ‘ਚ ਲੈ ਲਈ। ਮ੍ਰਿਤਕਾ ਦੀ ਦਾਦੀ ਨੇ ਆਸ਼ਾ ਵਰਕਰ ‘ਤੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਾਇਆ। ਇਲਾਕਾ ਨਿਵਾਸੀਆਂ ਅਨੁਸਾਰ ਕਲੀਨਿਕ ਕਈ ਸਾਲਾਂ ਤੋਂ ਗੈਰਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ ਅਤੇ ਪਹਿਲਾਂ ਵੀ ਇੱਥੇ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਇਹ ਮਾਮਲਾ ਸਿਹਤ ਵਿਭਾਗ ਲਈ ਚੇਤਾਵਨੀ ਹੈ ਅਤੇ ਸਖ਼ਤ ਕਾਰਵਾਈ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਹੋਣ।

playing-with-life-youtube-quack-doctor-mother-death

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.