
ਅੰਤਰਰਾਸ਼ਟਰੀ ਡੈਕਸ: ਕੋਲੰਬੀਆ ਅਤੇ ਵੇਨੇਜ਼ੁਏਲਾ ਦੀ ਸਰਹੱਦ ਦੇ ਨੇੜਲੇ ਇਲਾਕੇ ਨੋਰਤੇ ਦੇ ਸੈਂਟੇਡਰ ਸੂਬੇ ਵਿੱਚ ਇੱਕ ਭਿਆਨਕ ਹਵਾਈ ਹਾਦਸਾ ਵਾਪਰਿਆ ਹੈ। ਬੁੱਧਵਾਰ ਦੇ ਦਿਨ ਸਤੈਨਾ ਏਅਰਲਾਈਨ ਦੀ ਇੱਕ ਵਪਾਰਕ ਉਡਾਣ ਟੇਕਆਫ਼ ਤੋਂ ਕੁਝ ਸਮਾਂ ਬਾਅਦ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਹ ਜਹਾਜ਼ ਕੁਕੁਟਾ ਸ਼ਹਿਰ ਤੋਂ ਉੱਡ ਕੇ ਓਕਾਨਾ ਵੱਲ ਜਾ ਰਿਹਾ ਸੀ ਪਰ ਅਚਾਨਕ ਤਕਨੀਕੀ ਖਰਾਬੀ ਕਾਰਨ ਇਹ ਹਵਾਈ ਜਹਾਜ਼ ਕਰੈਸ਼ ਕਰ ਗਿਆ।
ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (29-01-2026) ਅੰਮ੍ਰਿਤਸਰ ਤੋਂ।

ਦੁਰਭਾਗੇ ਨਾਲ ਜਹਾਜ਼ ਵਿੱਚ ਸਵਾਰ ਸਾਰੇ ਪੰਦਰਾਂ ਯਾਤਰੀਆਂ ਦੀ ਮੌਤ ਹੋ ਗਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਹਵਾਈ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੇ ਉਡਾਣ ਭਰਨ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਸੰਪਰਕ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ।
https://twitter.com/RT_com/status/2016626766387851736
ਪੰਜਾਬ ਦਾ ਕੁਦਰਤੀ ਹੀਰਾ ਮੱਤੇਰਾ ਜੰਗਲ: ਰੇਤ ਖਣਨ ਨਾਲ ਬਰਬਾਦੀ ਦੇ ਕਿਨਾਰੇ ਜਾਣੋਂ ਪੂਰਾ ਵੇਰਵਾ..
ਮਾਮਲੇ ਦੀ ਜਾਂਚ ਜਾਰੀ ਹੈ ਅਤੇ ਤਕਨੀਕੀ ਟੀਮ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਤੌਰ ‘ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜਤਾਈ ਗਈ ਹੈ ਅਤੇ ਉਨ੍ਹਾਂ ਦੀ ਮਦਦ ਲਈ ਕਦਮ ਚੁੱਕੇ ਜਾ ਰਹੇ ਹਨ।
