Site icon Dainik Savera Punjab

ਫਗਵਾੜਾ: ਪੰਜਾਬ ਦੀ ਯੂਨੀਵਰਸਿਟੀ ‘ਚ ਨੌਜਵਾਨ ਦੀ ਮੌਤ: ਛੱਤ ਤੋਂ ਛਾਲ ਮਾਰਣ ਤੋਂ ਪਹਿਲਾਂ ਪੋਸਟ ਕੀਤਾ ਸੀ ਸਟੇਟਸ

ਨੈਸ਼ਨਲ ਡੈਸਕ: ਪੰਜਾਬ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਹੋਸਟਲ ਵਿੱਚ ਇੱਕ ਵਿਦਿਆਰਥੀ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਗਵਾ ਲਈ। ਮ੍ਰਿਤਕ ਦੀ ਪਹਿਚਾਣ ਨਿਖਿਲ ਵਜੋਂ ਹੋਈ ਹੈ, ਜੋ ਜਲੰਧਰ ਦੇ ਫਿਲੌਰ ਦੇ ਸਲੇਮ ਖੁਰਦ ਪਿੰਡ ਦਾ ਰਹਿਣ ਵਾਲਾ ਸੀ। ਫਗਵਾੜਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਵਿਦੇਸ਼ ਯਾਤਰਾ ਦੌਰਾਨ ਸ਼ਨਾਇਆ ਕਪੂਰ ਨੂੰ ਲੱਗਾ ਝਟਕਾ, ਬੁਆਏਫ਼ਰੈਂਡ ਪੰਜ ਲੜਕੀਆਂ ਨਾਲ ਫ਼ਲਰਟ ਕਰਦਾ ਪਾਇਆ

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਨੌਜਵਾਨ ਕਈ ਦਿਨਾਂ ਤੋਂ ਮਨੋਵਿਗਿਆਨਕ ਦਬਾਅ ਦਾ ਸ਼ਿਕਾਰ ਸੀ। ਖੁਦਕੁਸ਼ੀ ਤੋਂ ਥੋੜ੍ਹਾ ਪਹਿਲਾਂ ਉਸ ਨੇ ਇੱਕ ਸਟੇਟਸ ਪੋਸਟ ਕੀਤਾ ਅਤੇ ਉਸ ਤੋਂ ਬਾਅਦ ਯੂਨੀਵਰਸਿਟੀ ਦੀ ਛੱਤ ਤੋਂ ਸ਼ੱਕੀ ਹਾਲਾਤਾਂ ਵਿੱਚ ਛਾਲ ਮਾਰ ਦਿੱਤੀ।
ਡੀਐਸਪੀ ਫਗਵਾੜਾ ਭਰਤ ਸਿੰਘ ਨੇ ਦੱਸਿਆ ਕਿ ਦੁਪਹਿਰ ਨੂੰ ਘਟਨਾ ਦੀ ਸੂਚਨਾ ਮਿਲਣ ‘ਤੇ ਉਹ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਜਾਂਚ ਦੌਰਾਨ ਪਤਾ ਲੱਗਾ ਕਿ ਨਿਖਿਲ ਸੋਮਵਾਰ ਸਵੇਰੇ ਹਮੇਸ਼ਾਂ ਦੀ ਤਰ੍ਹਾਂ ਯੂਨੀਵਰਸਿਟੀ ਆਇਆ ਸੀ ਅਤੇ ਦੁਪਹਿਰ ਨੂੰ ਸਟੇਟਸ ਪੋਸਟ ਕਰਨ ਤੋਂ ਬਾਅਦ ਉਸ ਨੇ ਛਾਲ ਮਾਰ ਕੇ ਆਪਣੀ ਜਾਨ ਗਵਾ ਲਈ।

ਹਰ 208ਵਾਂ ਚੰਡੀਗੜ੍ਹ ਵਾਸੀ HIV ਨਾਲ ਪ੍ਰਭਾਵਿਤ, ਰਿਪੋਰਟ ਨੇ ਖੋਲ੍ਹੇ ਚੌਕਾਉਣ ਵਾਲੇ ਅੰਕੜੇ

ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

phagwara-youth-dies-punjab-university

Exit mobile version