skip to content

Last Updated: November 7, 2026

Dainik Savera Times Logo

ਪੈਟਰੋਲ ਦੀ ਕੀਮਤ ਘਟੀ — ਪਰ ਕੀ ਇਹ ਸਿਰਫ਼ ਅੱਜ ਲਈ ਹੈ?

3 November 2025 ਅੱਪਡੇਟ ਕੀਤਾ ਗਿਆ

ਪੈਟਰੋਲ ਦੀ ਕੀਮਤ ਘਟੀ — ਪਰ ਕੀ ਇਹ ਸਿਰਫ਼ ਅੱਜ ਲਈ ਹੈ?

ਨਵੀਂ ਦਿਲੀ:  ਭਾਰਤ ਭਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ ਵੱਡਾ ਕੋਈ ਬਦਲਾਅ ਨਹੀਂ ਆਇਆ। ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਕੀਮਤਾਂ ਲਗਭਗ ਪਿਛਲੇ ਦਿਨਾਂ ਵਰਗੀਆਂ ਹੀ ਰਹੀਆਂ। ਪੰਜਾਬ ਵਿੱਚ ਵੀ ਪੈਟਰੋਲ ਦੀ ਕੀਮਤ ਸਥਿਰ ਰਹੀ, ਜਦਕਿ ਜਲੰਧਰ ਵਿੱਚ ਅੱਜ ਦੀ ਕੀਮਤ ₹97.43 ਪ੍ਰਤੀ ਲੀਟਰ ਦਰਜ ਕੀਤੀ ਗਈ।

ਮਾਹਿਰਾਂ ਅਨੁਸਾਰ, ਇਹ ਸਥਿਰਤਾ ਕੱਚੇ ਤੇਲ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਆ ਰਹੀ ਨਰਮੀ ਅਤੇ ਰੁਪਏ-ਡਾਲਰ ਦੇ ਰੇਟ ਵਿੱਚ ਆ ਰਹੀ ਸਥਿਰਤਾ ਦੇ ਕਾਰਨ ਹੈ। ਹਾਲਾਂਕਿ, ਕੁਝ ਥਾਵਾਂ ‘ਤੇ ਹਲਕਾ ਉਤਾਰ-ਚੜ੍ਹਾਅ ਵੀ ਦਰਜ ਕੀਤਾ ਗਿਆ ਹੈ ਪਰ ਇਹ ਆਮ ਉਤਾਰ-ਚੜ੍ਹਾਅ ਮੰਨੇ ਜਾਂਦੇ ਹਨ।

ਭਾਰਤ ‘ਚ ਠੰਢ ਦੀ ਆਮਦ: AQI 197 — ਸਾਵਧਾਨ ਰਹਿਣ ਦੀ ਲੋੜ

ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਅੱਜ ਦੀ ਪੈਟਰੋਲ ਕੀਮਤ:

  • ਦਿੱਲੀ: ₹96.72
  • ਮੁੰਬਈ: ₹106.31
  • ਕੋਲਕਾਤਾ: ₹106.03
  • ਚੇਨਈ: ₹102.63
  • ਬੈਂਗਲੁਰੂ: ₹101.94

PM ਮੋਦੀ ਨੇ ਦਿੱਤੀ ਵਧਾਈ; ਕਿਹਾ, ‘ਨਵੀਂ ਪੀੜ੍ਹੀ ਨੂੰ ਪ੍ਰੇਰਨਾ ਦੇਵੇਗੀ ਇਹ ਜਿੱਤ’

ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ:

  • ਅੰਮ੍ਰਿਤਸਰ: ₹97.60
  • ਲੁਧਿਆਣਾ: ₹97.50
  • ਪਟਿਆਲਾ: ₹97.55
  • ਬਠਿੰਡਾ: ₹97.45
  • ਜਲੰਧਰ: ₹97.43

ਜਲੰਧਰ ਵਿੱਚ ਕੀਮਤਾਂ ਦਾ ਵਿਸ਼ਲੇਸ਼ਣ: ਪਿਛਲੇ ਦਿਨ ਨਾਲ ਤੁਲਨਾ ਕਰੀਏ ਤਾਂ ਅੱਜ ਦੀ ਕੀਮਤ ਵਿੱਚ ₹0.12 ਦੀ ਹਲਕੀ ਕਮੀ ਆਈ ਹੈ। ਪਿਛਲੇ 10 ਦਿਨਾਂ ਦੌਰਾਨ ਜਲੰਧਰ ਵਿੱਚ ਪੈਟਰੋਲ ਦੀ ਕੀਮਤ ₹97.43 ਤੋਂ ₹97.76 ਦੇ ਵਿਚਕਾਰ ਰਹੀ। ਡੀਜ਼ਲ ਦੀ ਕੀਮਤ ਵੀ ਅੱਜ ₹90.03 ਪ੍ਰਤੀ ਲੀਟਰ ਦਰਜ ਕੀਤੀ ਗਈ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.