LIFE STYLE DESK : ਗਰਮੀਆਂ ਵਿੱਚ ਪਸੀਨਾ ਅਤੇ ਬਦਬੂ ਇੱਕ ਆਮ ਸਮੱਸਿਆ ਹੈ, ਜਿਸ ਕਰਕੇ ਅਸੀਂ ਮਹਿੰਗੇ ਪਰਫਿਊਮ ਅਤੇ ਡੀਓਡੋਰੈਂਟ ਵਰਤਦੇ ਹਾਂ। ਪਰ ਜੇ ਖੁਸ਼ਬੂ ਇੱਕ ਘੰਟੇ ਵਿੱਚ ਹੀ ਗਾਇਬ ਹੋ ਜਾਵੇ, ਤਾਂ ਸਮੱਸਿਆ ਪਰਫਿਊਮ ਵਿੱਚ ਨਹੀਂ ਉਸਨੂੰ ਲਗਾਉਣ ਦੇ ਤਰੀਕੇ ਵਿੱਚ ਹੁੰਦੀ ਹੈ। ਸਹੀ ਤਕਨੀਕ ਨਾਲ ਤੁਸੀਂ ਆਪਣੀ ਖੁਸ਼ਬੂ ਨੂੰ ਸਾਰਾ ਦਿਨ ਕਾਇਮ ਰੱਖ ਸਕਦੇ ਹੋ।
ਇਹਨਾਂ 3 ਲੁਕਵੇਂ ਬਿੰਦੂਆਂ ‘ਤੇ ਲਗਾਓ ਪਰਫਿਊਮ
- ਕੰਨਾਂ ਦੇ ਪਿੱਛੇ
ਇਹ ਥਾਂ ਬਹੁਤ ਪ੍ਰਭਾਵਸ਼ਾਲੀ ਹੈ ਕਿਉਂਕਿ ਇੱਥੇ ਚਮੜੀ ਪਤਲੀ ਅਤੇ ਗਰਮ ਹੁੰਦੀ ਹੈ।ਇੱਥੇ ਲਗਾਇਆ ਪਰਫਿਊਮ ਚਿਹਰੇ ਅਤੇ ਵਾਲਾਂ ਦੇ ਆਲੇ-ਦੁਆਲੇ ਮਹਿਕਦਾ ਰਹਿੰਦਾ ਹੈ, ਜਿਸ ਨਾਲ ਹਰ ਕਿਸੇ ਨੂੰ ਇੱਕ ਹਲਕੀ ਅਤੇ ਮਿੱਠੀ ਖੁਸ਼ਬੂ ਮਹਿਸੂਸ ਹੁੰਦੀ ਹੈ।
- ਗੋਡਿਆਂ ਦੇ ਪਿੱਛੇ
ਖੁਸ਼ਬੂ ਹਮੇਸ਼ਾ ਹੇਠਾਂ ਤੋਂ ਉੱਪਰ ਵੱਲ ਵਧਦੀ ਹੈ।ਜਦੋਂ ਤੁਸੀਂ ਗੋਡਿਆਂ ਦੇ ਪਿੱਛੇ ਪਰਫਿਊਮ ਲਗਾਉਂਦੇ ਹੋ, ਤਾਂ ਸਰੀਰ ਦੀ ਗਰਮੀ ਇਸਨੂੰ ਹੌਲੀ-ਹੌਲੀ ਉੱਪਰ ਵੱਲ ਫੈਲਾਉਂਦੀ ਹੈ ਇਹ ਲੰਬੇ ਸਮੇਂ ਲਈ ਮਹਿਕ ਬਣਾਈ ਰੱਖਣ ਦਾ ਵਧੀਆ ਤਰੀਕਾ ਹੈ।
- ਗਰਦਨ ਦੇ ਨੇੜੇ
ਗਰਦਨ ਇੱਕ ਪਲਸ ਪੋਇੰਟ ਹੈ, ਜਿੱਥੇ ਗਰਮੀ ਜ਼ਿਆਦਾ ਹੁੰਦੀ ਹੈ।ਇੱਥੇ ਪਰਫਿਊਮ ਲਗਾਉਣ ਨਾਲ ਖੁਸ਼ਬੂ ਲੰਬੇ ਸਮੇਂ ਤੱਕ ਟਿਕੀ ਰਹਿੰਦੀ ਹੈ ਅਤੇ ਹਰ ਮੂਵਮੈਂਟ ਨਾਲ ਫੈਲਦੀ ਹੈ।
ਖੁਸ਼ਬੂ ਨੂੰ ਲੰਬੇ ਸਮੇਂ ਤੱਕ ਕਿਵੇਂ ਰੱਖੀਏ?
ਮੋਇਸਚਰਾਈਜ਼ਰ ਪਹਿਲਾਂ ਲਗਾਓ ਬਿਨਾਂ ਖੁਸ਼ਬੂ ਵਾਲਾ ਲੋਸ਼ਨ ਜਾਂ ਵੈਸਲੀਨ ਲਗਾ ਕੇ ਫਿਰ ਪਰਫਿਊਮ ਵਰਤੋ ਇਹ ਖੁਸ਼ਬੂ ਨੂੰ ਲਾਕ ਕਰਦਾ ਹੈ।
ਰਗੜੋ ਨਾ ਗੁੱਟਾਂ ਨੂੰ ਰਗੜਣ ਨਾਲ ਪਰਫਿਊਮ ਦੇ ਨੋਟਸ ਟੁੱਟ ਜਾਂਦੇ ਹਨ ਅਤੇ ਖੁਸ਼ਬੂ ਘੱਟ ਹੋ ਜਾਂਦੀ ਹੈ।
ਨਹਾਉਣ ਤੋਂ ਬਾਅਦ ਲਗਾਓ
ਇਸ ਸਮੇਂ ਚਮੜੀ ਖੁੱਲ੍ਹੀ ਹੁੰਦੀ ਹੈ, ਜਿਸ ਨਾਲ ਪਰਫਿਊਮ ਵਧੀਆ ਤਰੀਕੇ ਨਾਲ ਸੈਟ ਹੁੰਦਾ ਹੈ।
ਸਹੀ ਥਾਂ ਅਤੇ ਸਹੀ ਤਰੀਕੇ ਨਾਲ ਪਰਫਿਊਮ ਲਗਾਉਣ ਨਾਲ ਤੁਸੀਂ ਸਾਰਾ ਦਿਨ ਤਾਜ਼ਗੀ ਮਹਿਸੂਸ ਕਰ ਸਕਦੇ ਹੋ। ਹੁਣ ਹਰ ਕਦਮ ‘ਤੇ ਤੁਹਾਡੀ ਖੁਸ਼ਬੂ ਹੀ ਤੁਹਾਡੀ ਪਹਿਚਾਣ ਬਣੇਗੀ!

