Last Updated: November 24, 2026

Dainik Savera Times Logo

Patiala SSP ਕਥਿਤ Viral Audio ਦੀ ਜਾਂਚ CFSL ਚੰਡੀਗੜ੍ਹ ਨੂੰ ਸੌਂਪੀ

4 February 2026 ਅੱਪਡੇਟ ਕੀਤਾ ਗਿਆ

Patiala SSP ਕਥਿਤ Viral Audio ਦੀ ਜਾਂਚ CFSL ਚੰਡੀਗੜ੍ਹ ਨੂੰ ਸੌਂਪੀ

ਚੰਡੀਗੜ੍ਹ ਨਿਊਜ਼: ਪਟਿਆਲਾ ਪੁਲਿਸ ਨਾਲ ਜੁੜੀ ਕਥਿਤ ਆਡੀਓ ਰਿਕਾਰਡਿੰਗ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਆਦੇਸ਼ ਦਿੱਤੇ ਹਨ ਕਿ ਇਸ ਆਡੀਓ ਰਿਕਾਰਡਿੰਗ ਦੀ ਜਾਂਚ ਚੰਡੀਗੜ੍ਹ ਸਥਿਤ ਮਾਨਤਾ ਪ੍ਰਾਪਤ ਫੋਰੈਂਸਿਕ ਲੈਬ ਤੋਂ ਕਰਵਾਈ ਜਾਵੇਗੀ, ਤਾਂ ਜੋ ਇਸ ਦੀ ਸਚਾਈ ਸਾਹਮਣੇ ਆ ਸਕੇ।

ਹਾਈਕੋਰਟ ਵਿੱਚ ਸੁਣਵਾਈ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਲ ਉਠਾਇਆ ਗਿਆ ਕਿ ਜਦੋਂ ਪੁਲਿਸ ਨੇ ਇਸ ਰਿਕਾਰਡਿੰਗ ਨੂੰ ਫੇਕ ਕਰਾਰ ਦਿੱਤਾ, ਤਾਂ ਇਹ ਦੱਸਿਆ ਜਾਵੇ ਕਿ ਇਹ ਜਾਂਚ ਕਿਸ ਲੈਬ ਜਾਂ ਏਜੰਸੀ ਤੋਂ ਕਰਵਾਈ ਗਈ ਸੀ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਤੰਤਰ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ।

SSP ਵਰੁਣ ਸ਼ਰਮਾ ‘ਤੇ ਕਾਰਵਾਈ, ਅਚਾਨਕ ਛੁੱਟੀ ‘ਤੇ ਭੇਜੇ ਗਏ

ਇਸ ਕਥਿਤ ਆਡੀਓ ਮਾਮਲੇ ਨਾਲ ਜੁੜੀ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਦੇ SSP ਵਰੁਣ ਸ਼ਰਮਾ ਨੂੰ ਅਚਾਨਕ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸੰਗਰੂਰ ਦੇ SSP ਸਰਤਾਜ ਸਿੰਘ ਚਹਿਲ ਨੂੰ ਪਟਿਆਲਾ SSP ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

READ ALSO : Breaking: ਮਜੀਠੀਆ ਦੀ ਰਿਹਾਈ ਮਗਰੋਂ ਅਕਾਲੀ ਦਲ ਐਕਸ਼ਨ ਮੋਡ ‘ਚ, ਕੱਲ੍ਹ ਚੰਡੀਗੜ੍ਹ ‘ਚ ਹੋਵੇਗੀ ਹਾਈ ਲੈਵਲ ਮੀਟਿੰਗ

ਸੁਖਬੀਰ ਬਾਦਲ ਨੇ ਜਾਰੀ ਕੀਤੀ ਸੀ ਆਡੀਓ ਰਿਕਾਰਡਿੰਗ

ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਆਡੀਓ ਰਿਕਾਰਡਿੰਗ ਜਾਰੀ ਕੀਤੀ ਗਈ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਪਟਿਆਲਾ ਪੁਲਿਸ ਦੀ ਇੱਕ ਕਾਨਫਰੰਸ ਕਾਲ ਦੀ ਰਿਕਾਰਡਿੰਗ ਹੈ, ਜਿਸ ਵਿੱਚ SSP ਵਰੁਣ ਸ਼ਰਮਾ ਵੱਖ-ਵੱਖ DSPਜ਼ ਨਾਲ ਗੱਲਬਾਤ ਕਰ ਰਹੇ ਹਨ।

ਦਾਅਵਾ ਕੀਤਾ ਗਿਆ ਕਿ ਇਸ ਕਾਲ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਸਮੇਂ ਧੱਕੇਸ਼ਾਹੀ ਰਾਹੀਂ ਰੋਕਣ ਦੀ ਯੋਜਨਾ ਬਣਾਈ ਜਾ ਰਹੀ ਸੀ। ਰਿਕਾਰਡਿੰਗ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਾਮਜ਼ਦਗੀ ਪੱਤਰ ਖੋਹਣਾ, ਫਾੜਨਾ ਜਾਂ ਉਮੀਦਵਾਰਾਂ ਨੂੰ ਘਰ, ਪਿੰਡ ਜਾਂ ਰਸਤੇ ਵਿੱਚ ਰੋਕਣਾ—ਪਰ ਨਾਮਜ਼ਦਗੀ ਕੇਂਦਰਾਂ ਦੇ ਅੰਦਰ ਕੋਈ ਕਾਰਵਾਈ ਨਾ ਹੋਵੇ।

ਰਿਕਾਰਡਿੰਗ ਵਿੱਚ ਉੱਚ ਅਧਿਕਾਰੀਆਂ ਦੇ ਨਾਮਾਂ ਦਾ ਵੀ ਜ਼ਿਕਰ

ਕਥਿਤ ਆਡੀਓ ਵਿੱਚ ਚੋਣਾਂ ਦੀ ਨਿਗਰਾਨੀ ਲਈ ਨਿਯੁਕਤ ਆਬਜ਼ਰਵਰਾਂ, ਡਿਵੀਜ਼ਨਲ ਕਮਿਸ਼ਨਰ ਅਤੇ DIG ਪੱਧਰ ਦੇ ਅਧਿਕਾਰੀਆਂ ਦੇ ਨਾਮ ਵੀ ਲਏ ਜਾਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਕਾਰਨ ਮਾਮਲਾ ਹੋਰ ਵੀ ਗੰਭੀਰ ਬਣ ਗਿਆ।

ਪਟਿਆਲਾ ਪੁਲਿਸ ਨੇ ਦਾਅਵੇ ਨਕਾਰੇ

ਪਟਿਆਲਾ ਪੁਲਿਸ ਨੇ ਪਹਿਲਾਂ ਹੀ ਇਸ ਆਡੀਓ ਨੂੰ AI ਦੀ ਮਦਦ ਨਾਲ ਬਣਾਈ ਗਈ ਫੇਕ ਰਿਕਾਰਡਿੰਗ ਕਰਾਰ ਦਿੰਦਿਆਂ ਸਾਰੇ ਦਾਅਵਿਆਂ ਨੂੰ ਰੱਦ ਕੀਤਾ ਸੀ। ਪੁਲਿਸ ਦਾ ਕਹਿਣਾ ਸੀ ਕਿ ਇਹ ਵੀਡੀਓ/ਆਡੀਓ ਲੋਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਈ ਗਈ ਹੈ ਅਤੇ ਇਸਨੂੰ ਵਾਇਰਲ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਹੁਣ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ, ਆਉਣ ਵਾਲੇ ਦਿਨਾਂ ਵਿੱਚ ਫੋਰੈਂਸਿਕ ਜਾਂਚ ਰਾਹੀਂ ਇਹ ਸਾਫ਼ ਹੋਣ ਦੀ ਉਮੀਦ ਹੈ ਕਿ ਵਾਇਰਲ ਆਡੀਓ ਦੀ ਹਕੀਕਤ ਕੀ ਹੈ।

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਵਿਵਾਦ ‘ਤੇ SGPC ਦੀ ਅਹਿਮ ਪ੍ਰੈਸ ਕਾਨਫਰੰਸ, ਧਾਮੀ ਦਾ ਸਖ਼ਤ ਰੁਖ

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.