Patiala Protest :ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀ ਤਨਖਾਹਾਂ ਦੇ ਲੰਬੇ ਸਮੇਂ ਤੋਂ ਨਾ ਮਿਲਣ ਕਾਰਨ ਭਾਰੀ ਗੁੱਸੇ ਵਿੱਚ ਹਨ। ਗੁੱਸੇ ਦੇ ਚਲਦੇ ਉਹਨਾਂ ਨੇ ਯੂਨੀਵਰਸਿਟੀ ਦੇ ਦੋਵੇਂ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਹਨ ਅਤੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ 21 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਤਨਖਾਹਾਂ ਜਾਰੀ ਨਹੀਂ ਹੋਈਆਂ। ਇਸ ਸਾਰਿਆਂ ਵਿਚਾਲੇ, ਕਰਮਚਾਰੀ ਸੰਗਠਨਾਂ ਦੀਆਂ ਚੋਣਾਂ ਅਜੇ ਤੱਕ ਨਾ ਹੋਣ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਹੈ। ਕਰਮਚਾਰੀਆਂ ਨੇ ਅੱਜ ਤੋਂ ਯੂਨੀਵਰਸਿਟੀ ਗੇਟਾਂ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੀਆਂ ਬਾਕ਼ੀ ਤਨਖਾਹਾਂ ਜ਼ਲਦੀ ਤੋਂ ਜ਼ਲਦੀ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਸਰਕਾਰ ਅਤੇ ਯੂਨੀਵਰਸਿਟੀ ਪ੍ਰਬੰਧਨ ਵਲੋਂ ਤੁਰੰਤ ਕਾਰਵਾਈ ਦੀ ਉਮੀਦ ਕਰਦੇ ਹਨ।