ਨੈਸ਼ਨਲ ਡੈਸਕ: ਪਤੰਜਲੀ ਯੋਗਪੀਠ ਟਰੱਸਟ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਸੁਪਰੀਮ ਕੋਰਟ ਨੇ ਉਸਦੀ ਕਿਊਰੇਟਿਵ ਪਟੀਸ਼ਨ ਰੱਦ ਕਰ ਦਿੱਤੀ ਹੈ। ਕੋਰਟ ਨੇ ਟਰਿਬਿਊਨਲ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਟਰੱਸਟ ਯੋਗਾ ਕੈਂਪਾਂ ਲਈ ਐਂਟਰੀ ਫੀਸ ਲੈਂਦਾ ਹੈ, ਇਸ ਲਈ ਉਸ ਨੂੰ ਸਰਵਿਸ ਟੈਕਸ ਦੇਣਾ ਪਵੇਗਾ। ਇਹ ਕੈਂਪ ਰਿਹਾਇਸ਼ੀ ਅਤੇ ਗੈਰ ਰਿਹਾਇਸ਼ੀ ਦੋਵੇਂ ਕਿਸਮਾਂ ਦੇ ਹੁੰਦੇ ਹਨ।
ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਕਿਊਰੇਟਿਵ ਪਟੀਸ਼ਨ ਵਿੱਚ ਕੋਈ ਅਜਿਹਾ ਮਾਮਲਾ ਨਹੀਂ ਜੋ ਇਸਨੂੰ ਸੁਣਨ ਯੋਗ ਬਣਾਉਂਦਾ ਹੋਵੇ। ਇਸ ਲਈ ਪਟੀਸ਼ਨ ਰੱਦ ਕੀਤੀ ਜਾਂਦੀ ਹੈ। ਟਰੱਸਟ ਦੀ ਖੁੱਲ੍ਹੀ ਅਦਾਲਤ ਵਿੱਚ ਸੁਣਵਾਈ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਗਈ।
ਟਰੱਸਟ ਨੇ ਇਸ ਤੋਂ ਪਹਿਲਾਂ ਰਿਵਿਊ ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸਨੂੰ ਜਨਵਰੀ 2025 ਵਿੱਚ ਜਸਟਿਸ ਅਭਯ ਓਕਾ ਅਤੇ ਜਸਟਿਸ ਭੁਯਨ ਦੀ ਬੈਂਚ ਨੇ ਰੱਦ ਕਰ ਦਿੱਤਾ ਸੀ। ਇਹ ਰਿਵਿਊ ਪਟੀਸ਼ਨ 19 ਅਪ੍ਰੈਲ 2024 ਦੇ ਉਸ ਫੈਸਲੇ ਦੇ ਖਿਲਾਫ ਸੀ ਜਿਸ ਵਿੱਚ ਸੁਪਰੀਮ ਕੋਰਟ ਨੇ ਟਰੱਸਟ ਨੂੰ ਕੋਈ ਰਾਹਤ ਨਹੀਂ ਦਿੱਤੀ ਸੀ।
19 ਅਪ੍ਰੈਲ 2024 ਨੂੰ ਸੁਪਰੀਮ ਕੋਰਟ ਨੇ ਅਲਾਹਾਬਾਦ ਬੈਂਚ ਦੇ CESTAT ਦੇ ਫੈਸਲੇ ਨੂੰ ਸਹੀ ਮੰਨਿਆ ਸੀ। ਟਰਿਬਿਊਨਲ ਨੇ ਕਿਹਾ ਸੀ ਕਿ ਜੇ ਯੋਗਾ ਕੈਂਪਾਂ ਲਈ ਫੀਸ ਲਈ ਜਾਂਦੀ ਹੈ ਤਾਂ ਇਹ ਸੇਵਾ ਮੰਨੀ ਜਾਵੇਗੀ ਅਤੇ ਇਸ ‘ਤੇ ਸਰਵਿਸ ਟੈਕਸ ਲੱਗੇਗਾ।
GOLD PRICE TODAY: ਮਹਿੰਗਾਈ ਦੇ ਦਬਾਅ ਵਿਚ ਸੋਨਾ ਕਿੰਨਾ ਮਜ਼ਬੂਤ — ਅੱਜ ਦੇ ਅੰਕੜੇ ਕੀ ਕਹਿੰਦੇ ਹਨ।
CESTAT ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਪਤੰਜਲੀ ਟਰੱਸਟ ਰਾਮਦੇਵ ਅਤੇ ਆਚਾਰਿਆ ਬਾਲਕ੍ਰਿਸ਼ਣ ਦੀ ਅਗਵਾਈ ਵਿੱਚ ਵੱਖ ਵੱਖ ਕੈਂਪਾਂ ਵਿੱਚ ਯੋਗਾ ਟ੍ਰੇਨਿੰਗ ਦਿੰਦਾ ਹੈ ਅਤੇ ਭਾਗੀਦਾਰਾਂ ਤੋਂ ਦਾਨ ਦੇ ਨਾਮ ‘ਤੇ ਫੀਸ ਲੈਂਦਾ ਹੈ। ਇਹ ਫੀਸ ਸੇਵਾ ਦੇ ਬਦਲੇ ਲਈ ਗਿਣੀ ਜਾਵੇਗੀ।
ਮੀਰਠ ਰੇਂਜ ਦੇ ਕਸਟਮ ਅਤੇ ਸੈਂਟਰਲ ਐਕਸਾਈਜ਼ ਕਮਿਸ਼ਨਰ ਨੇ ਅਕਤੂਬਰ 2006 ਤੋਂ ਮਾਰਚ 2011 ਤੱਕ ਲਗਭਗ 4.5 ਕਰੋੜ ਰੁਪਏ ਦਾ ਸਰਵਿਸ ਟੈਕਸ, ਜੁਰਮਾਨਾ ਅਤੇ ਬਿਆਜ ਸਮੇਤ, ਟਰੱਸਟ ਤੋਂ ਮੰਗਿਆ ਹੈ।
ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।