ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਪ੍ਰੀਖਿਆ ਪੇ ਚਰਚਾ 2026 ਦੇ ਦੂਜੇ ਐਪੀਸੋਡ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਸੰਵਾਦ ਕਰਨਗੇ। ਇਹ ਪ੍ਰੋਗਰਾਮ ਸਵੇਰੇ 10 ਵਜੇ ਕਈ ਮੀਡੀਆ ਪਲੇਟਫਾਰਮਾਂ ‘ਤੇ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਬੋਰਡ ਪ੍ਰੀਖਿਆਵਾਂ ਨੇੜੇ ਹੋਣ ਕਰਕੇ, ਇਹ ਸੈਸ਼ਨ ਵਿਦਿਆਰਥੀਆਂ ਨੂੰ ਤਣਾਅ ਤੋਂ ਮੁਕਤੀ, ਤਿਆਰੀ ਦੀ ਯੋਜਨਾ, ਸਮਾਂ ਪ੍ਰਬੰਧਨ ਅਤੇ ਆਤਮਵਿਸ਼ਵਾਸ ਨਾਲ ਪ੍ਰੀਖਿਆਵਾਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਨ ‘ਤੇ ਕੇਂਦ੍ਰਿਤ ਰਹੇਗਾ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਇਸ ਐਪੀਸੋਡ ਵਿੱਚ ਤਾਮਿਲਨਾਡੂ ਦੇ ਕੋਇੰਬਟੂਰ, ਛੱਤੀਸਗੜ੍ਹ ਦੇ ਰਾਏਪੁਰ, ਗੁਜਰਾਤ ਦੇ ਦੇਵ ਮੋਗਰਾ ਅਤੇ ਅਸਾਮ ਦੇ ਗੁਹਾਟੀ ਤੋਂ ਚੁਣੇ ਹੋਏ “ਪ੍ਰੀਖਿਆ ਯੋਧੇ” ਸ਼ਾਮਲ ਹੋਣਗੇ।
ਪੰਜਾਬ–ਚੰਡੀਗੜ੍ਹ ਵਿੱਚ ਖੁਸ਼ਕ ਮੌਸਮ ਦੀ ਵਾਪਸੀ— ਫਰਵਰੀ ਵਿੱਚ ਇਨ੍ਹਾਂ ਇਲਾਕਿਆਂ ‘ਚ ਖੁਸ਼ਕ ਮੌਸਮ ਦਾ ਦਬਦਬਾ
ਸੋਰਸ ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਇਸ ਸੈਸ਼ਨ ਦੌਰਾਨ ਬੋਰਡ ਪ੍ਰੀਖਿਆਵਾਂ ਨੂੰ ਬਿਨਾ ਦਬਾਅ ਦੇ ਸੰਭਾਲਣ, ਸਕਾਰਾਤਮਕ ਸੋਚ ਬਣਾਈ ਰੱਖਣ, ਆਤਮਵਿਸ਼ਵਾਸ ਵਧਾਉਣ ਅਤੇ ਚਿੰਤਾ ਵਰਗੀਆਂ ਆਮ ਚੁਣੌਤੀਆਂ ‘ਤੇ ਕਾਬੂ ਪਾਉਣ ਲਈ ਵਿਹਾਰਕ ਸਲਾਹ ਸਾਂਝੀ ਕਰਨਗੇ। ਪ੍ਰੀਖਿਆ ਪੇ ਚਰਚਾ ਦੇ 9ਵੇਂ ਐਡੀਸ਼ਨ ਦਾ ਪਹਿਲਾ ਐਪੀਸੋਡ 6 ਫਰਵਰੀ ਨੂੰ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਨਾਲ ਗਰਮਜੋਸ਼ੀ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਦੀ ਸੋਚ ਤੋਂ ਜਨਮਿਆ ਇਹ ਸਾਲਾਨਾ ਪ੍ਰੋਗਰਾਮ ਹੁਣ ਇੱਕ ਰਾਸ਼ਟਰੀ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ, ਜਿਸ ਵਿੱਚ 4.5 ਕਰੋੜ ਤੋਂ ਵੱਧ ਵਿਦਿਆਰਥੀ, ਅਧਿਆਪਕ ਅਤੇ ਮਾਪੇ ਸ਼ਾਮਲ ਹੋ ਰਹੇ ਹਨ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ, ਇਸ ਪਹਿਲਕਦਮੀ ਦਾ ਮਕਸਦ ਪ੍ਰੀਖਿਆਵਾਂ ਨੂੰ ਤਣਾਅ ਨਹੀਂ, ਸਗੋਂ ਇੱਕ ਉਤਸਵ ਵਜੋਂ ਮਨਾਉਣ ਦੀ ਸੋਚ ਨੂੰ ਮਜ਼ਬੂਤ ਕਰਨਾ ਹੈ।
ਹਿਮਾਚਲ ਦੇ ਚੰਬਾ ਵਿੱਚ 200 ਸਾਲ ਪੁਰਾਣਾ ਦੇਵਦਾਰ ਦੀ ਲੱਕੜ ਨਾਲ ਬਣਿਆ ਪ੍ਰਾਚੀਨ ਮੰਦਰ ਕੁਝ ਮਿੰਟਾਂ ਵਿੱਚ ਸੜ ਕੇ ਖਤਮ
ਦੂਜੇ ਐਪੀਸੋਡ ਦਾ ਪ੍ਰਸਾਰਣ ਪ੍ਰਧਾਨ ਮੰਤਰੀ ਮੋਦੀ ਦੇ ਯੂਟਿਊਬ ਚੈਨਲ, ਦੂਰਦਰਸ਼ਨ ਅਤੇ ਸਿੱਖਿਆ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੀਤਾ ਜਾਵੇਗਾ। ਇਸਦੇ ਨਾਲ ਹੀ, ਇਹ ਪ੍ਰੋਗਰਾਮ WAVES OTT, Amazon Prime Video, Jio, ZEE5, Sony LIV ਅਤੇ Spotify ‘ਤੇ ਵੀ ਲਾਈਵ ਉਪਲਬਧ ਰਹੇਗਾ।
