skip to content

Last Updated: September 11, 2026

Dainik Savera Times Logo

ਪਾਲਕ ਪਨੀਰ ਦੀ ਮਹਕ ਬਣੀ ਵਿਵਾਦ ਆਖਿਰ ‘ਚ ਮਿਲਿਆ ਦੋ ਲੱਖ ਡਾਲਰ ਦਾ ਮੁਆਵਜ਼ਾ….

8 months ਪਹਿਲਾ

ਪਾਲਕ ਪਨੀਰ ਦੀ ਮਹਕ ਬਣੀ ਵਿਵਾਦ ਆਖਿਰ ‘ਚ ਮਿਲਿਆ ਦੋ ਲੱਖ ਡਾਲਰ ਦਾ ਮੁਆਵਜ਼ਾ….

ਨੈਸ਼ਨਲ ਡੈਸਕ: ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੋਲੋਰਾਡੋ ਬੋਲਡਰ ਵਿੱਚ ਪੜ੍ਹ ਰਹੇ ਭਾਰਤੀ ਪੀਐਚਡੀ ਵਿਦਿਆਰਥੀਆਂ ਆਦਿਤਿਆ ਪ੍ਰਕਾਸ਼ ਅਤੇ ਉਰਮੀ ਭਟਟਾਚਾਰਜੀ ਨਾਲ ਵਾਪਰੀ ਘਟਨਾ ਨੇ ਦੁਨੀਆ ਭਰ ਵਿੱਚ ਹੋ ਰਹੇ ਸਾਂਸਕ੍ਰਿਤਿਕ ਭੇਦਭਾਵ ਦੀ ਹਕੀਕਤ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ। ਸਤੰਬਰ 2023 ਵਿੱਚ ਆਦਿਤਿਆ ਪ੍ਰਕਾਸ਼ ਜਦੋਂ ਯੂਨੀਵਰਸਿਟੀ ਦੇ ਰਸੋਈ ਘਰ ਵਿੱਚ ਆਪਣਾ ਭੋਜਨ ਪਾਲਕ ਪਨੀਰ ਗਰਮ ਕਰ ਰਹੇ ਸਨ ਤਾਂ ਯੂਨੀਵਰਸਿਟੀ ਦੇ ਸਟਾਫ ਨੇ ਭੋਜਨ ਦੀ ਖੁਸ਼ਬੂ ਨੂੰ ‘ਬਦਬੂ’ ਦੱਸਦਿਆਂ ਉਨ੍ਹਾਂ ਨੂੰ ਓਵਨ ਵਰਤਣ ਤੋਂ ਰੋਕ ਦਿੱਤਾ।

ਦਿੱਲੀ–ਮੁੰਬਈ ਐਕਸਪ੍ਰੈਸਵੇ ‘ਤੇ ਭਿਆਨਕ ਹਾਦਸਾ ਦੋ ਮੌਤਾਂ ਕਈ ਜ਼ਖ਼ਮੀ

ਆਦਿਤਿਆ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਇਸਨੂੰ ਸਾਂਸਕ੍ਰਿਤਿਕ ਪੱਖਪਾਤ ਕਰਾਰ ਦਿੱਤਾ। ਉਨ੍ਹਾਂ ਦੀ ਸਾਥੀ ਉਰਮੀ ਭਟਟਾਚਾਰਜੀ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਪਰ ਇਸ ਮਾਮਲੇ ਨੂੰ ਸੁਲਝਾਉਣ ਦੀ ਬਜਾਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸਨੂੰ ਆਪਣੀ ਇੱਜ਼ਤ ਦਾ ਮਾਮਲਾ ਬਣਾਉਂਦਿਆਂ ਉਰਮੀ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਟੀਚਿੰਗ ਅਸਿਸਟੈਂਟ ਦੀ ਨੌਕਰੀ ਤੋਂ ਹਟਾ ਦਿੱਤਾ। ਇਨ੍ਹਾਂ ਦੋਹਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਨਿਕਾਲ ਦਿੱਤਾ ਗਿਆ ਅਤੇ ਉਨ੍ਹਾਂ ਦੀ ਪੀਐਚਡੀ ਡਿਗਰੀ ਵੀ ਰੋਕ ਲਈ ਗਈ।

Live update: CM ਮਾਨ ਸਬੂਤਾਂ ਨਾਲ ਭਰਿਆ ਕਾਲਾ ਬੈਗ ਅਜੇ ਵੀ ਰਹੱਸ?

ਇਹ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਅਤੇ ਲੰਬੀ ਕਾਨੂੰਨੀ ਕਾਰਵਾਈ ਤੋਂ ਬਾਅਦ ਯੂਨੀਵਰਸਿਟੀ ਨੇ ਅੰਤ ਵਿੱਚ ਆਪਸੀ ਸਮਝੌਤੇ ਦਾ ਰਾਹ ਚੁਣਿਆ। ਨਤੀਜੇ ਵਜੋਂ ਯੂਨੀਵਰਸਿਟੀ ਨੂੰ ਦੋਹਾਂ ਵਿਦਿਆਰਥੀਆਂ ਨੂੰ ਮੁਆਵਜ਼ੇ ਵਜੋਂ ਦੋ ਲੱਖ ਡਾਲਰ (ਲਗਭਗ ਇੱਕ ਕਰੋੜ ਅੱਸੀ ਲੱਖ ਰੁਪਏ) ਦੇਣੇ ਪਏ ਅਤੇ ਉਨ੍ਹਾਂ ਦੀ ਪੀਐਚਡੀ ਡਿਗਰੀ ਵੀ ਵਾਪਸ ਜਾਰੀ ਕਰਨੀ ਪਈ।

ਇਹ ਮਾਮਲਾ ਸਿਰਫ਼ ਦੋ ਵਿਦਿਆਰਥੀਆਂ ਦੀ ਲੜਾਈ ਨਹੀਂ ਸੀ ਸਗੋਂ ਇਹ ਇੱਕ ਵੱਡੀ ਚੇਤਾਵਨੀ ਸੀ ਕਿ ਵਿਦੇਸ਼ੀ ਸੰਸਥਾਵਾਂ ਵਿੱਚ ਅਜੇ ਵੀ ਭਾਰਤੀ ਵਿਦਿਆਰਥੀਆਂ ਨੂੰ ਕਈ ਵਾਰ ਅਣਜਾਣੇ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ।

palak-paneer-controversy-indian-students-justice

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.