Site icon Dainik Savera Punjab

ਪਾਕਿਸਤਾਨ ਵਿੱਚ ਫਿਰ ਹਿੰਦੂਆਂ ਦੀ ਆਸਥਾ ‘ਤੇ ਹਮਲਾ: ਕੀ ਘੱਟ ਗਿਣਤੀਆਂ ਦੀ ਆਵਾਜ਼ ਸੁਣੀ ਜਾਵੇਗੀ

ਨੈਸ਼ਨਲ ਡੈਸਕ (ਦੈਨਿਕ ਸਵੇਰਾ):  ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਹਿੰਦੂਆਂ ਦੀਆਂ ਮੂਰਤੀਆਂ ਤੋੜੇ ਜਾਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇਹ ਮੂਰਤੀਆਂ ਇੱਕ ਇਤਿਹਾਸਕ ਇਮਾਰਤ ਦੀਆਂ ਕੰਧਾਂ ‘ਤੇ ਬਣੀਆਂ ਹੋਈਆਂ ਸਨ। ਇਸ ਤੋੜਫੋੜ ਕਾਰਨ ਪਾਕਿਸਤਾਨ ਵਿੱਚ ਰਹਿੰਦੇ ਘੱਟ ਗਿਣਤੀ ਹਿੰਦੂਆਂ ਵਿੱਚ ਕਾਫ਼ੀ ਨਾਰਾਜ਼ਗੀ ਹੈ, ਪਰ ਪਾਕਿਸਤਾਨ ਦੀ ਸਰਕਾਰ ਅਤੇ ਪੁਲਿਸ ਇਸ ਮਾਮਲੇ ‘ਤੇ ਚੁੱਪ ਹੈ ਅਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਜਿੱਤ ਦੇ ਬਾਵਜੂਦ ਝਟਕਾ: Slow over-rate ‘ਤੇ ਸ਼੍ਰੇਅਸ ਅਈਅਰ ਨੂੰ 24 ਲੱਖ ਦਾ ਜੁਰਮਾਨਾ

ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਵਿੱਚ ਹਿੰਦੂ ਮੰਦਰਾਂ, ਮੂਰਤੀਆਂ ਜਾਂ ਧਾਰਮਿਕ ਪ੍ਰਤੀਕਾਂ ‘ਤੇ ਹਮਲੇ ਹੋਏ ਹਨ। ਹਰ ਸਾਲ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਦੇ ਅਗਵਾ ਅਤੇ ਜ਼ਬਰਦਸਤੀ ਨਿਕਾਹ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ।

ਅੰਮ੍ਰਿਤਸਰ: ਡਰੋਨ ਰਾਹੀਂ ਆਇਆ ਬੰਬ, ਪੁਲਿਸ ਨੇ ਸਮੇਂ ਸਿਰ ਫੜਿਆ ਸ਼ੱਕੀ

ਘੱਟ ਗਿਣਤੀ ਅਧਿਕਾਰ ਸੰਗਠਨ ਦੇ ਚੇਅਰਮੈਨ ਸਿਵ ਕਾਫੀ ਨੇ ਕਿਹਾ ਕਿ ਕਰਾਚੀ ਦੀ ਸਗਨ ਮੈਸਨ ਇਮਾਰਤ ਵਿੱਚ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੀਆਂ ਮੂਰਤੀਆਂ ਤੋੜਨਾ ਸਿਰਫ਼ ਇੱਕ ਇਮਾਰਤ ਨੂੰ ਨੁਕਸਾਨ ਪਹੁੰਚਾਉਣਾ ਨਹੀਂ, ਸਗੋਂ ਪਾਕਿਸਤਾਨ ਦੀ ਬਹੁ-ਸੱਭਿਆਚਾਰਕ ਵਿਰਾਸਤ ਅਤੇ ਘੱਟ ਗਿਣਤੀ ਭਾਈਚਾਰਿਆਂ ਦੀਆਂ ਭਾਵਨਾਵਾਂ ‘ਤੇ ਸਿੱਧਾ ਹਮਲਾ ਹੈ।

pakistan-hindu-faith-attack