Last Updated: November 7, 2026

Dainik Savera Times Logo

ਸ਼ੂਗਰ ਕੰਟਰੋਲ ਕਰਨ ਵਾਲੀ ਦਵਾਈ Ozempic ਭਾਰਤ ‘ਚ ਲੋਂਚ, ਜਾਣ ਲਵੋਂ ਕੀਮਤ!

14 December 2025 ਅੱਪਡੇਟ ਕੀਤਾ ਗਿਆ

ਸ਼ੂਗਰ ਕੰਟਰੋਲ ਕਰਨ ਵਾਲੀ ਦਵਾਈ Ozempic ਭਾਰਤ ‘ਚ ਲੋਂਚ, ਜਾਣ ਲਵੋਂ ਕੀਮਤ!

ਨਵੀਂ ਦਿਲੀ: ਡੈਨਮਾਰਕ ਦੀ ਪ੍ਰਸਿੱਧ ਦਵਾਈ ਕੰਪਨੀ ਨੋਵੋ ਨੋਰਡਿਸਕ ਨੇ ਭਾਰਤ ਵਿੱਚ ਆਪਣੀ ਬਹੁਚਰਚਿਤ ਡਾਇਬਟੀਜ਼ ਦਵਾਈ ਓਜ਼ੈਂਪਿਕ (Ozempic) ਲਾਂਚ ਕਰ ਦਿੱਤੀ ਹੈ। ਇਹ ਦਵਾਈ ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਲਈ ਹੈ ਅਤੇ ਇਸ ਨੂੰ ਹਫ਼ਤੇ ਵਿੱਚ ਇੱਕ ਵਾਰ ਇੰਜੈਕਸ਼ਨ ਵਜੋਂ ਲੈਣਾ ਹੁੰਦਾ ਹੈ। ਕੰਪਨੀ ਨੇ ਇਸ ਨੂੰ 0.25 ਮਿਲੀਗ੍ਰਾਮ, 0.5 ਮਿਲੀਗ੍ਰਾਮ ਅਤੇ 1 ਮਿਲੀਗ੍ਰਾਮ ਡੋਜ਼ ਵਿੱਚ ਉਪਲਬਧ ਕਰਵਾਇਆ ਹੈ। ਸ਼ੁਰੂਆਤੀ ਡੋਜ਼ 0.25 ਮਿਲੀਗ੍ਰਾਮ ਦੀ ਕੀਮਤ ਹਫ਼ਤੇ ਲਈ 2,200 ਰੁਪਏ ਹੈ।

ਮਹੀਨਾਵਾਰ ਕੀਮਤਾਂ ਇਸ ਤਰ੍ਹਾਂ ਹਨ:
0.25 ਮਿਲੀਗ੍ਰਾਮ ਡੋਜ਼ – 8,800 ਰੁਪਏ
0.5 ਮਿਲੀਗ੍ਰਾਮ ਡੋਜ਼ – 10,170 ਰੁਪਏ
1 ਮਿਲੀਗ੍ਰਾਮ ਡੋਜ਼ – 11,175 ਰੁਪਏ

ਦੇਸ਼ ਭਰ ਵਿੱਚ ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ

ਓਜ਼ੈਂਪਿਕ ਦਾ ਮੁੱਖ ਕੰਮ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਹੈ। ਇਹ ਖੁਰਾਕ ਅਤੇ ਕਸਰਤ ਨਾਲ ਮਿਲ ਕੇ ਵਰਤੀ ਜਾਂਦੀ ਹੈ। ਜਿਨ੍ਹਾਂ ਮਰੀਜ਼ਾਂ ਨੂੰ ਪਹਿਲਾਂ ਹੀ ਦਿਲ ਦੀ ਬਿਮਾਰੀ ਹੈ, ਉਨ੍ਹਾਂ ਵਿੱਚ ਵੱਡੀਆਂ ਦਿਲ ਸੰਬੰਧੀ ਸਮੱਸਿਆਵਾਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ। ਇਸ ਦੀ ਵੱਡੀ ਮਸ਼ਹੂਰੀ ਵਜ਼ਨ ਘਟਾਉਣ ਵਾਲੇ ਪ੍ਰਭਾਵਾਂ ਕਾਰਨ ਹੋਈ ਹੈ।

WATCH VIDEO: ਵੋਟ ਪਾਉਣ ਲਈ ਪਹੁੰਚੇ MLA Kuldeep Dhaliwal ਨਾਲ ਖ਼ਾਸ ਗੱਲਬਾਤ

ਓਜ਼ੈਂਪਿਕ ਦੇ ਮੁੱਖ ਪ੍ਰਭਾਵ:

  • ਦਿਮਾਗ ਨੂੰ ਸੰਕੇਤ ਭੇਜ ਕੇ ਭੁੱਖ ਘਟਾਉਂਦਾ ਹੈ।
  • ਉੱਚ ਕੈਲੋਰੀ ਵਾਲੇ ਭੋਜਨਾਂ ਦੀ ਤਲਾਸ਼ ਘਟਾਉਂਦਾ ਹੈ।
  • ਪਾਚਨ ਕਿਰਿਆ ਨੂੰ ਹੌਲੀ ਕਰਦਾ ਹੈ ਜਿਸ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਹੁੰਦਾ ਹੈ।
  • ਖੂਨ ਵਿੱਚ ਸ਼ੂਗਰ ਵਧਣ ‘ਤੇ ਅਗਨਾਸ਼ਯ ਨੂੰ ਇਨਸੁਲਿਨ ਛੱਡਣ ਲਈ ਉਤਸ਼ਾਹਿਤ ਕਰਦਾ ਹੈ।
  • ਗਲੂਕਾਗਨ ਹਾਰਮੋਨ ਨੂੰ ਘਟਾ ਕੇ ਜਿਗਰ ਨੂੰ ਵਾਧੂ ਗਲੂਕੋਜ਼ ਬਣਾਉਣ ਤੋਂ ਰੋਕਦਾ ਹੈ।

ozempic-diabetes-control-medication-launch-india-price

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.