Site icon Dainik Savera Punjab

ਉੱਤਰ ਪ੍ਰਦੇਸ਼: ਬੇਕਾਬੂ ਵੈਨ ਤਲਾਅ ਵਿੱਚ ਡਿੱਗੀ—ਬਜ਼ੁਰਗ ਜੋੜਾ, ਧੀ ਅਤੇ ਦੋਹਤੇ ਦੀ ਡੁੱਬਣ ਨਾਲ ਮੌਤ

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੇਕਾਬੂ ਵੈਨ ਤਲਾਅ ਵਿੱਚ ਜਾ ਡਿੱਗੀ, ਜਿਸ ਕਾਰਨ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਬਜ਼ੁਰਗ ਦੰਪਤੀ, ਉਨ੍ਹਾਂ ਦੀ ਧੀ ਅਤੇ ਦੋ ਸਾਲ ਦਾ ਨਿੱਕਾ ਦੋਹਤਾ ਸ਼ਾਮਲ ਹੈ। ਡਰਾਈਵਰ ਸਮੇਤ ਦੋ ਹੋਰ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ।

12 ਸਾਲ ਬਾਅਦ ਗੁੱਡ ਨਿਊਜ਼? ਕੀ ਸੱਚਮੁੱਚ ਮਾਂ ਬਣਨ ਵਾਲੀ ਹੈ ਸਰਗੁਨ? ਹੁਣ ਨਵਾਂ ਚੈਪਟਰ?

ਇਹ ਪਰਿਵਾਰ ਔਰਈਆ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ, ਪਰਿਵਾਰ ਕਾਰ ਰਾਹੀਂ ਇੱਕ ਰਿਸ਼ਤੇਦਾਰ ਦੇ ਤੇਰ੍ਹਵੇਂ ਵਿੱਚ ਸ਼ਾਮਲ ਹੋਣ ਗਿਆ ਹੋਇਆ ਸੀ। ਸ਼ੁੱਕਰਵਾਰ ਦੇਰ ਸ਼ਾਮ ਜਦੋਂ ਉਹ ਔਰਈਆ ਵਾਪਸ ਲੌਟ ਰਹੇ ਸਨ, ਤਦ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸਿੱਧੀ ਤਲਾਅ ਵਿੱਚ ਜਾ ਡਿੱਗੀ।

ਗੋਤਾਖੋਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਪੁਲਿਸ ਨੇ ਛੱਪੜ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ। ਸਭ ਨੂੰ ਤੁਰੰਤ ਕੇਂਦਰੀ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਸਮੇਤ ਚਾਰ ਲੋਕਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਪ੍ਰਿਯੰਕਾ ਚੋਪੜਾ ਜਲਦੀ ਨਜ਼ਰ ਆਏਗੀ ‘ਵਾਰਾਣਸੀ’ ਵਿੱਚ—ਨਿਕ ਦਾ ਵੀਡੀਓ ਬਣਿਆ ਹਾਈਲਾਈਟ

ਬਾਕੀ ਜ਼ਖਮੀਆਂ ਨੂੰ ਮੁੱਢਲੀ ਇਲਾਜ਼ ਦੇਣ ਤੋਂ ਬਾਅਦ ਕਾਨਪੁਰ ਦੇ ਹੈਲੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 40 ਕਿਲੋਮੀਟਰ ਦੂਰ ਬਾਰੀ ਸ਼ਿਵਲੀ ਥਾਣਾ ਖੇਤਰ ਦੇ ਸਵਾਈ ਪਿੰਡ ਦੇ ਨੇੜੇ ਵਾਪਰਿਆ। ਮ੍ਰਿਤਕਾਂ ਵਿੱਚ ਰਾਜਕਿਸ਼ੋਰ, ਉਸ ਦੀ ਪਤਨੀ ਸਨੇਹਲਤਾ ਅਗਨੀਹੋਤਰੀ (55), ਧੀ ਹਿਮਾਂਸ਼ੂ ਅਗਨੀਹੋਤਰੀ (30) ਅਤੇ ਦੋ ਸਾਲਾ ਦੋਹਤਾ ਸ਼ਿਵ ਅਗਨੀਹੋਤਰੀ ਸ਼ਾਮਲ ਹਨ।

Out-of-Control Van Falls into Canal

Exit mobile version